ਜਾਗਰਣ ਬਿਊਰੋ, ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਲ ਫਾਰ ਦੀਵਾਲੀ ਦੀ ਅਪੀਲ ਨੂੰ ਅੰਜ਼ਾਮ ਤਕ ਪਹੁੰਚਾਉਣ 'ਚ ਸਾਰੇ ਪ੍ਰਮੁੱਖ ਮੰਤਰਾਲੇ ਇਕਜੁੱਟ ਹੋ ਗਏ ਹਨ। ਮੰਤਰਾਲੇ ਵੱਲੋਂ ਸਥਾਨਕ ਕਾਰੀਗਰਾਂ ਦੇ ਨੰਬਰ ਤਕ ਟਵਿੱਟਰ 'ਤੇ ਮੁਹੱਈਆ ਕਰਵਾਏ ਜਾ ਰਹੇ ਹਨ। ਵਿੱਤ, ਵਣਜ ਤੇ ਉਦਯੋਗ ਅਤੇ ਟੈਕਸਟਾਈਲ ਮੰਤਰਾਲੇ ਸਮੇਤ ਕਈ ਮੰਤਰੀ ਤੇ ਲੀਡਰਸ ਲੋਕਲ ਫਾਰ ਦੀਵਾਲੀ ਦੇ ਨਾਅਰੇ ਦੇ ਪ੍ਰਚਾਰ ਨਾਲ ਇਸਨੂੰ ਅੰਜ਼ਾਮ ਤਕ ਪਹੁੰਚਾਉਣ ਦੀ ਕੋਸ਼ਿਸ ਕਰ ਰਹੇ ਹਨ।

ਮੰਤਰਾਲੇ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਦੀਵਾਲੀ ਦੇ ਮੌਕੇ 'ਤੇ ਸਥਾਨਕ ਪੱਧਰ 'ਤੇ ਕੀ-ਕੀ ਖ਼ਰੀਦਦਾਰੀ ਕੀਤੀ ਜਾ ਰਹੀ ਹੈ। ਰਾਜਸਥਾਨ ਦੀ ਕਠਪੁਤਲੀ ਤਾਂ ਮਹਾਰਾਸ਼ਟਰ ਦੇ ਕੋਲ੍ਹਾਪੁਰੀ ਚੱਪਲ, ਹੈਂਡੀਕ੍ਰਾਫਟਸ, ਸਥਾਨਕ ਪੱਧਰ 'ਤੇ ਬਣੇ ਜੂਸ, ਚਟਨੀ, ਲੋਕਲ ਕੱਪੜਿਆਂ ਦੀ ਮਾਰਕੀਟਿੰਗ ਸ਼ੁਰੂ ਹੋ ਗਈ ਹੈ।

ਮਾਈਜੀਓਵੀ ਨੇ ਟਵੀਟ ਕੀਤਾ, 'ਵੀਕੇ ਮੁੰਨੂਸਵਾਮੀ (ਫੋਨ ਨੰਬਰ) ਜੋ ਪੁਡੂਚੇਰੀ ਦੇ ਮੰਨੇ-ਪ੍ਰਮੰਨੇ ਸ਼ਿਲਪਕਾਰੀ ਗੁਰੂ ਹਨ, ਗਣੇਸ਼ ਤੇ ਲਕਸ਼ਮੀ ਦੀ ਮੂਰਤੀ ਬਣਾਉਣ 'ਚ ਮਾਹਿਰ ਹੈ। ਤੁਸੀਂ ਉਨ੍ਹਾਂ ਦੇ ਬਣਾਏ ਲਕਸ਼ਮੀ-ਗਣੇਸ਼ ਦੀ ਖ਼ਰੀਦਦਾਰੀ ਕਰ ਕੇ ਆਪਣੇ ਘਰ ਨੂੰ ਖੁਸ਼ਹਾਲ ਬਣਾਓ। ਟੈਕਸਟਾਈਲ ਮੰਤਰਾਲੇ ਦੇ ਟਵੀਟ 'ਚ ਇਸੀ ਤਰ੍ਹਾਂ ਇਕ ਕਲਾਕਾਰ ਦਾ ਨਾਮ ਅਤੇ ਨੰਬਰ ਲੈਂਦੇ ਹੋਏ ਉਨ੍ਹਾਂ ਤੋਂ ਮੂਰਤੀ ਖ਼ਰੀਦਣ ਦੀ ਸਿਫ਼ਾਰਸ਼ ਕੀਤੀ ਸੀ।

ਮਾਹਿਰਾਂ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਦੀ ਅਪੀਲ ਨਾਲ ਨਿਸ਼ਚਿਤ ਰੂਪ ਨਾਲ ਦੀਵਾਲੀ ਖ਼ਰੀਦਦਾਰੀ 'ਚ ਸਥਾਨਕ ਕਾਰੀਗਰਾਂ ਨੂੰ ਆਰਥਿਕ ਫਾਇਦਾ ਹੋਵੇਗਾ ਅਤੇ ਲੋਕ ਚੀਨ ਦੇ ਸਾਮਾਨ ਨੂੰ ਪੂਰੀ ਤਰ੍ਹਾਂ ਨਾਲ ਬੇਦਖ਼ਲ ਕਰਨਗੇ। ਬਾਜ਼ਾਰ ਮਾਹਿਰਾਂ ਅਨੁਸਾਰ ਦੀਵਾਲੀ ਦੌਰਾਨ ਘਰਾਂ 'ਚ ਇਸਤੇਮਾਲ ਹੋਣ ਵਾਲੇ ਛੋਟੇ-ਮੋਟੇ ਸਮਾਨ ਨੂੰ ਲੈ ਕੇ ਗਿਫ਼ਟ ਆਈਟਮ ਤਕ ਦੀ ਵਿਕਰੀ 'ਚ ਚੀਨ ਦੇ ਸਮਾਨ ਦੀ ਚੰਗੀ ਹਿੱਸੇਦਾਰੀ ਹੁੰਦੀ ਹੈ।

ਜ਼ਿਆਦਾਤਰ ਇਲੈਕਟ੍ਰਿਕ ਲਾਈਟ ਤੇ ਬੱਤੀਆਂ ਚੀਨ ਤੋਂ ਹੀ ਆਉਂਦੀਆਂ ਹਨ। ਪ੍ਰਧਾਨ ਮੰਤਰੀ ਦੀ ਅਪੀਲ ਨਾਲ ਕਈ ਅਜਿਹੀਆਂ ਆਈਟਮਸ ਦੀ ਵਿਕਰੀ ਵਧੇਗੀ ਜਿਸਨੂੰ ਹਾਲੇ ਤਕ ਲੋਕ ਨਹੀਂ ਖ਼ਰੀਦਦੇ ਸਨ। ਇਸਦਾ ਫਾਇਦਾ ਇਹ ਹੋਵੇਗਾ ਕਿ ਭਵਿੱਖ 'ਚ ਇਨ੍ਹਾਂ ਸਾਮਾਨ ਦੀ ਬ੍ਰਾਂਡਿੰਗ ਹੋਵੇਗੀ ਅਤੇ ਘਰੇਲੂ ਪੱਧਰ 'ਤੇ ਉਸਦੀ ਵਿਕਰੀ ਵਧੇਗੀ।

Posted By: Ramanjit Kaur