v> ਏਐਨਆਈ, ਨਵੀਂ ਦਿੱਲੀ : ਇਕ ਵੱਡਾ ਕਦਮ ਹੋਏ ਭਾਰਤ ਸਰਕਾਰ ਨੇ ਵੀਰਵਾਰ ਨੂੰ ਸਾਰੇ ਵਿਦੇਸ਼ੀ ਨਾਗਰਿਕਾਂ ਦੇ ਨਾਲ ਨਾਲ ਸਾਰੇ ਓਸੀਆਈ ਅਤੇ ਪੀਆਈਓ ਕਾਰਡਧਾਰਕਾਂ ਨੂੰ ਹਵਾਈ ਜਾਂ ਸਮੁੰਦਰ ਜ਼ਰੀਏ ਭਾਰਤ ਦੀ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਹੈ। ਅਜਿਹੇ ਸਾਰੇ ਨਾਗਰਿਕਾਂ ਨੂੰ ਹੁਣ ਟੂਰਿਸਟ ਵੀਜ਼ਾ ਨੂੰ ਛੱਡ ਕੇ ਕਿਸੇ ਵੀ ਉਦੇਸ਼ ਲਈ ਭਾਰਤ ਦੀ ਯਾਤਰਾ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਗ੍ਰਹਿ ਮੰਤਰਾਲਾ ਨੇ ਇਕ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਦੱਸਿਆ ਕਿ ਸਾਰੇ ਓਸੀਆਈ ਅਤੇ ਪੀਆਈਓ ਕਾਰਡ ਧਾਰਕਾਂ ਅਤੇ ਹੋਰ ਸਾਰੇ ਵਿਦੇਸ਼ੀ ਨਾਗਰਿਕਾਂ ਨੂੰ ਟੂਰਿਸਟ ਵੀਜ਼ਾ ਛੱਡ ਕੇ ਕਿਸੇ ਵੀ ਉਦੇਸ਼ ਨਾਲ ਭਾਰਤ ਆਉਣ ਦੀ ਇਜਾਜ਼ਤ ਹੈ,ਉਨ੍ਹਾਂ ਨੂੰ ਹਵਾਈ ਜਾਂ ਜਲ ਮਾਰਗ ਰਾਹੀਂ ਦਾਖਲ ਹੋਣ ਦੀ ਇਜਾਜ਼ਤ ਹੈ।

Posted By: Tejinder Thind