ਜੇਐੱਨਐੱਨ, ਨਵੀਂ ਦਿੱਲੀ : ਆਜ਼ਾਦੀ ਦਿਹਾੜੇ 'ਤੇ ਕਿਸੇ ਵੀ ਖ਼ਤਰੇ ਨਾਲ ਨਜਿੱਠਣ ਲਈ ਦਿੱਲੀ ਪੁਲਿਸ ਸਮੇਤ ਪੂਰੇ ਦੇਸ਼ ਦੀਆਂ ਸੁਰੱਖਿਆ ਖ਼ੁਫੀਆ ਏਜੰਸੀਆਂ ਪੂਰਾ ਤਰ੍ਹਾਂ ਤਿਆਰ ਹਨ। ਚੱਪੇ-ਚੱਪੇ 'ਤੇ ਨੀਮ ਫ਼ੌਜੀ ਬਲਾਂ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਲਾਲ ਕਿਲ੍ਹੇ ਸਮੇਤ ਪੂਰੀ ਰਾਜਧਾਨੀ ਸੁਰੱਖਿਅਤ ਕਿਲ੍ਹੇ 'ਚ ਤਬਦੀਲ ਹੋ ਚੁੱਕੀ ਹੈ। ਸ਼ੁੱਕਰਵਾਰ ਰਾਤ 12 ਵਜੇ ਤੋਂ ਹੀ ਰਾਜਧਾਨੀ ਨਾਲ ਲੱਗਦੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ। ਆਜ਼ਾਦੀ ਦਿਹਾੜਾ ਦੇ ਪ੍ਰੋਗਰਾਮ ਮੱਦੇਨਜ਼ਰ ਜ਼ਮੀਨ ਤੋਂ ਅਸਮਾਨ ਤਕ ਸਖ਼ਤ ਪਹਿਰਾ ਰਹੇਗਾ। ਇਸ ਵਾਰ ਕੋਰੋਨਾ ਇਨਫੈਕਸ਼ਨ ਕਾਰਨ 4000 ਮਹਿਮਾਨਾਂ ਨੂੰ ਹੀ ਆਜ਼ਾਦੀ ਦਿਵਸ ਸਮਾਗਮ 'ਚ ਸ਼ਾਮਲ ਹੋਣ ਲਈ ਸੱਦਿਆ ਗਿਆ ਹੈ। ਕਈ ਸੰਗਠਨਾਂ ਵੱਲੋਂ ਸੁਰੱਖਿਆ 'ਚ ਖਲਲ ਪਾਉਣ ਸਬੰਧੀ ਖੁਫੀਆ ਅਲਰਟ ਜਾਰੀ ਹੋਣ ਤੋਂ ਬਾਅਦ ਪੁਲਿਸ ਤੇ ਸੁਰੱਖਿਆ ਏਜੰਸੀਆਂ ਹੋਰ ਜ਼ਿਆਦਾ ਮੁਸਤੈਦ ਹੋ ਗਈ ਹੈ। 7 ਲੋਕ ਕਲਿਆਣ ਮਾਰਗ ਸਥਿਤ ਪ੍ਰਧਾਨ ਮੰਤਰੀ ਰਿਹਾਇਸ਼ 'ਤੇ ਵੀ ਸੁਰੱਖਿਆ ਦੇ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਹਨ।