ਜੇਐੱਨਐੱਨ, ਅਲੀਗੜ੍ਹ : ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜ਼ਿਲੇ 'ਚ ਵੀਰਵਾਰ ਸਵੇਰੇ ਥਾਣਾ ਰੋਰਾਵਰ ਖੇਤਰ ਦੇ ਤਾਲਾਸਪੁਰ ਇਲਾਕੇ 'ਚ ਮੀਟ ਫੈਕਟਰੀ 'ਚ ਅਮੋਨੀਆ ਗੈਸ ਲੀਕ ਹੋਣ ਨਾਲ ਦਹਿਸ਼ਤ ਫ਼ੈਲ ਗਈ। 50 ਤੋਂ ਵੱਧ ਮਜ਼ਦੂਰਾਂ ਦੀ ਹਾਲਤ ਵਿਗੜ ਗਈ ਹੈ। ਇਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਹਨ।

47 ਮਜ਼ਦੂਰਾਂ ਨੂੰ ਜੇਐੱਨ ਮੈਡੀਕਲ ਕਾਲਜ ਏਐੱਮਯੂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਸੀਓ ਆਈ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਮੌਜੂਦ ਹੈ। ਡੀਐੱਮ ਇੰਦਰ ਵਿਕਰਮ ਸਿੰਘ ਅਤੇ ਐੱਸਐੱਸਪੀ ਕਲਾਨਿਧੀ ਨੈਥਾਨੀ ਮੈਡੀਕਲ ਪੁੱਜੇ।

ਡੀਐੱਮ ਨੇ ਦੱਸਿਆ ਕਿ ਮਜ਼ਦੂਰਾਂ ਦੀ ਹਾਲਤ ਸਥਿਰ ਹੈ। ਮੁੱਢਲੀ ਸਹਾਇਤਾ ਦਿੱਤੀ ਜਾ ਰਹੀ ਹੈ।

ਹਾਦਸੇ ਤੋਂ ਬਾਅਦ ਹਫ਼ੜਾ-ਦਫ਼ੜੀ

ਅਮੋਨੀਆ ਗੈਸ ਲੀਕ ਹੋਣ ਤੋਂ ਬਾਅਦ ਫੈਕਟਰੀ 'ਚ ਹਫ਼ੜਾ-ਦਫ਼ੜੀ ਮਚ ਗਈ। ਕੁਝ ਬੇਹੋਸ਼ ਮਜ਼ਦੂਰਾਂ ਨੂੰ ਜੇਐਨ ਮੈਡੀਕਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮਜ਼ਦੂਰਾਂ ਦੀ ਗਿਣਤੀ ਵਧਣ ਕਾਰਨ ਜੇਐਨ ਮੈਡੀਕਲ ਪ੍ਰਸ਼ਾਸਨ ਅਤੇ ਡਾਕਟਰ ਚੌਕਸ ਹੋ ਗਏ। ਮਜ਼ਦੂਰਾਂ ਦੇ ਰਿਸ਼ਤੇਦਾਰ ਵੀ ਜੇਐਨ ਮੈਡੀਕਲ ਕਾਲਜ ਏਐਮਯੂ ਪਹੁੰਚਣੇ ਸ਼ੁਰੂ ਹੋ ਗਏ। ਸਿਹਤ ਵਿਭਾਗ ਅਤੇ ਪ੍ਰਸ਼ਾਸਨਿਕ ਅਧਿਕਾਰੀ ਪ੍ਰਬੰਧਾਂ ਨੂੰ ਜੁਟਾਉਣ ਵਿੱਚ ਜੁਟ ਗਏ ਹਨ। ਇਸ ਸਬੰਧੀ ਸਰਕਾਰ ਨੂੰ ਸੂਚਿਤ ਕੀਤਾ ਜਾ ਰਿਹਾ ਹੈ।

Posted By: Jaswinder Duhra