ਅਹਿਮਦਾਬਾਦ : ਮੌਨਸੂਨ ਦਾ ਪੂਰੇ ਦੇਸ਼ 'ਚ ਕਹਿਰ ਤੇ ਹੁਣ ਉਤਰ ਭਾਰਤ ਨਾਲ ਮੱਧ ਭਾਰਤ ਦੇ ਵੱਲ ਆਪਣਾ ਰੁਖ਼ ਕਰ ਰਿਹਾ ਹੈ। ਬਿਹਾਰ ਤੇ ਅਸਾਮ ਸਮੇਤ ਉਤਰ ਪੂਰਬ ਦੇ ਸੂਬਿਆਂ 'ਚ ਭਾਰੀ ਬਾਰਿਸ਼ ਤੇ ਹੜ੍ਹ ਨਾਲ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ 'ਚ ਇਕ ਹੋਰ ਸੂਬੇ 'ਚ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ।

ਮੌਸਮ ਵਿਭਾਗ ਦੇ ਅਨੁਸਾਰ ਅਗਲੇ 24 ਘੰਟਿਆਂ 'ਚ ਗੁਜਰਾਤ ਦੇ ਕਈ ਇਲਾਕਿਆਂ 'ਚ ਭਾਰੀ ਬਾਰਿਸ਼ ਹੋ ਸਕਦੀ ਹੈ ਤੇ ਇਸ ਦਾ ਝਟਕਾ ਕਈ ਸ਼ਹਿਰਾਂ ਨੂੰ ਲੱਗਣ ਵਾਲਾ ਹੈ।

ਅਮਰੇਲੀ 'ਚ ਭਾਰੀ ਬਾਰਿਸ਼ ਹੋ ਰਹੀ ਹੈ ਜਿਸ ਕਰਕੇ ਸੜਕਾਂ 'ਤੇ ਪਾਣੀ ਭਰ ਗਿਆ। ਗੀਰ ਸੋਮਨਾਥ ਦੇ ਕਈ ਸ਼ਹਿਰਾਂ 'ਚ ਬਾਰਿਸ਼ ਕਾਰਨ ਜਿਥੇ ਆਮ ਵਿਅਕਤੀ ਦੁਖੀ ਹੈ ਉਥੇ ਹੀ ਕਈ ਥਾਵਾਂ 'ਤੇ ਕਿਸਾਨਾਂ ਦੇ ਚਿਹਰੇ 'ਤੇ ਮੁਸਕਾਨ ਨਜ਼ਰ ਆ ਰਹੀ ਹੈ। ਮੌਸਮ ਵਿਭਾਗ ਨੇ ਦਾਦਰ ਤੇ ਨਾਗਰ ਹਵੇਲੀ, ਅਹਿਮਦਾਬਾਦ, ਵੇਰਾਵਲ, ਭਾਵਨਗਰ ਆਦਿ ਕਈ ਜ਼ਿਲ੍ਹਿਆਂ 'ਚ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ।

Posted By: Sarabjeet Kaur