ਚੰਡੀਗੜ੍ਹ- ਫਰੀਦਕੋਟ 'ਚ ਅਕਾਲੀ ਦਲ ਦੀ 'ਪੋਲ-ਖੋਲ੍ਹ' ਰੈਲੀ ਨੂੰ ਹਾਈਕੋਰਟ ਵੱਲੋਂ ਇਜਾਜ਼ਤ ਮਿਲ ਗਈ ਹੈ¢ ਅਕਾਲੀ ਦਲ ਨੂੰ ਇਜਾਜ਼ਤ ਨਾ ਮਿਲਣ ਕਰਕੇ ਕੋਰਟ 'ਚ ਪਟੀਸ਼ਨ ਪਾਈ ਸੀ, ਜਿਸ 'ਤੇ ਅੱਜ ਸੁਣਵਾਈ ਹੋਈ ਹੈ¢ ਹਾਈਕੋਰਟ ਨੇ ਅਕਾਲੀ ਦਲ ਦੀ ਰੈਲੀ 'ਤੇ ਲਗਾਈ ਰੋਕ 'ਤੇ ਸਟੇਅ ਲਗਾਉਦਿਆਂ ਸੂਬਾ ਸਰਕਾਰ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਅਕਾਲੀ ਦਲ ਦੀ ਰੈਲੀ ਦੌਰਾਨ ਇਸ ਦੀ ਸੁਰੱਖਿਆ ਦੇ ਪ੫ਬੰਧ ਕੀਤੇ ਜਾਣ¢ ਅਕਾਲੀ ਦਲ ਨੇ ਕੋਰਟ 'ਚ ਕਿਹਾ 'ਰਾਜਨੀਤੀ ਪਾਰਟੀ ਨੂੰ ਰੈਲੀ ਕਰਨ ਦਾ ਅਧਿਕਾਰ ਹੈ¢ ਬਰਗਾੜੀ 'ਚ ਜੋ ਸਿੱਖ ਪ੫ਦਰਸ਼ਨ ਕਰ ਰਹੇ ਹਨ, ਉਨ੍ਹਾਂ ਨੂੰ ਸਾਰੀ ਸਹੂਲੀਅਤ ਸਰਕਾਰ ਦੇ ਰਹੀ ਹੈ¢'ਇਸ 'ਚ ਜੱਜ ਨੇ ਅਕਾਲੀ ਦਲ ਤੋਂ ਰੈਲੀ ਦੇ ਰੂਟ ਤੇ ਸਥਾਨ ਬਾਰੇ ਵੀ ਸਵਾਲ ਕੀਤੇ¢