ਔਨਲਾਈਨ ਡੈਸਕ, ਨਵੀਂ ਦਿੱਲੀ : ਵਿਸ਼ਵ ਬੈਂਕ ਦੇ ਪ੍ਰਧਾਨ ਅਹੁਦੇ ਦੇ ਉਮੀਦਵਾਰ ਅਜੇ ਬੰਗਾ ਵੀਰਵਾਰ ਨੂੰ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਉਨ੍ਹਾਂ ਦੀ ਮੁਲਾਕਾਤ ਰੱਦ ਕਰ ਦਿੱਤੀ ਗਈ ਹੈ। 63 ਸਾਲਾ ਬੰਗਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ-ਨਾਲ ਵਿਦੇਸ਼ ਮੰਤਰੀ ਸੁਬਰਾਮਨੀਅਮ ਜੈਸ਼ੰਕਰ ਨਾਲ ਵੀ ਮੁਲਾਕਾਤ ਕਰਨੀ ਸੀ।

ਬੰਗਾ ਦੀ ਨਵੀਂ ਦਿੱਲੀ ਫੇਰੀ (23 ਅਤੇ 24 ਮਾਰਚ) ਉਸ ਦੇ ਤਿੰਨ ਹਫ਼ਤਿਆਂ ਦੇ ਵਿਸ਼ਵ ਦੌਰੇ ਦਾ ਆਖਰੀ ਪੜਾਅ ਹੈ, ਜੋ ਯੂਰਪ, ਲਾਤੀਨੀ ਅਮਰੀਕਾ ਅਤੇ ਏਸ਼ੀਆ ਵਿੱਚ ਜਾਣ ਤੋਂ ਪਹਿਲਾਂ ਅਫਰੀਕਾ ਵਿੱਚ ਸ਼ੁਰੂ ਹੋਇਆ ਸੀ।

ਖਜ਼ਾਨਾ ਵਿਭਾਗ ਨੇ ਵੀਰਵਾਰ ਦੁਪਹਿਰ ਨੂੰ ਦੱਸਿਆ, “ਰੁਟੀਨ ਟੈਸਟਿੰਗ ਦੌਰਾਨ, ਅਜੈ ਬੰਗਾ ਕੋਵਿਡ-19 ਸੰਕਰਮਿਤ ਪਾਇਆ ਗਿਆ। ਉਨ੍ਹਾਂ ਵਿੱਚ ਹਲਕੇ ਲੱਛਣ ਹਨ। ਫਿਲਹਾਲ ਉਹ ਆਈਸੋਲੇਸ਼ਨ 'ਚ ਰਹਿ ਰਹੇ ਹਨ।

Posted By: Jaswinder Duhra