ਜੇਐੱਨਐੱਨ, ਨਵੀਂ ਦਿੱਲੀ : New Rule for Cars : ਭਾਰਤ 'ਚ ਲੋਕਾਂ ਦੀ ਸੁਰੱਖਿਆ ਵੱਲ ਸਰਕਾਰ ਲਗਾਤਾਰ ਧਿਆਨ ਦੇ ਰਹੀ ਹੈ ਜਿਸ ਕਾਰਨ ਕਈ ਨਵੇਂ ਨਿਯਮ ਵੀ ਲਾਗੂ ਕੀਤੇ ਗਏ ਹਨ। ਇਸੇ ਦਿਸ਼ਾ ਵਿਚ ਕਦਮ ਵਧਾਉਂਦੇ ਹੋਏ ਕੇਂਦਰ ਸਰਕਾਰ ਨੇ 1 ਅਪ੍ਰੈਲ ਤੋਂ ਸਾਰੀਆਂ ਯਾਤਰੀ ਕਾਰਾਂ 'ਚ ਸੇਫਟੀ ਮਾਪਦੰਡਾਂ 'ਚ ਬਦਲਾਅ ਕਰਨ ਜਾ ਰਹੀ ਹੈ। ਇਸ ਅਨੁਸਾਰ ਭਾਰਤ ਵਿਚ ਸੇਲ ਹੋਣ ਵਾਲੀਆਂ ਸਾਰੀਆਂ ਪੈਸੰਜਰ ਗੱਡੀਆਂ 'ਚ ਡਰਾਈਵਰ ਦੇ ਨਾਲ ਵਾਲੀ ਸੀਟ 'ਤੇ ਵੀ ਏਅਰਬੈਗ (Air Bag) ਲਾਜ਼ਮੀ ਕਰ ਦਿੱਤਾ ਗਿਆ ਹੈ। ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਮਾਰਚ 2021 ਦੇ ਪਹਿਲੇ ਹਫ਼ਤੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਸੀ।

ਪੁਰਾਣੀਆਂ ਕਾਰਾਂ ਲਈ ਏਅਰਬੈਗ ਲਗਾਉਣ ਦਾ ਇਹ ਨਿਯਮ

ਮੰਤਰਾਲਨੇ ਨੇ ਕਿਹਾ ਕਿ ਅਪ੍ਰੈਲ, 2021 ਦੇ ਪਹਿਲੇ ਦਿਨ ਜਾਂ ਉਸ ਤੋਂ ਬਾਅਦ ਮੈਨੂਫੈਕਚਰ ਕੀਤੇ ਨਵੇਂ ਵਾਹਨਾਂ 'ਚ ਅੱਗੇ ਦੀ ਸੀਟ ਲਈ ਏਅਰਬੈਗ ਜ਼ਰੂਰੀ ਹੋਵੇਗਾ। ਉੱਥੇ ਹੀ ਪੁਰਾਣੇ ਵਾਹਨਾਂ ਦੇ ਸੰਦਰਭ ਵਿਚ ਮੰਤਰਾਲੇ ਨੇ ਕਿਹਾ ਹੈ ਕਿ 31 ਅਗਸਤ, 2021 ਤੋਂ ਮੌਜੂਦਾ ਮਾਡਲਾਂ 'ਚ ਵੀ ਅੱਗੇ ਦੀ ਡਰਾਈਵਰ ਸੀਟ ਦੇ ਨਾਲ ਏਅਰਬੈਗ ਲਗਾਉਣਾ ਲਾਜ਼ਮੀ ਹੋਵੇਗਾ। ਇਸ ਕਦਮ ਨਾਲ ਹਾਦਸੇ ਵਾਲੀ ਸਥਇਤੀ 'ਚ ਯਾਤਰੀਆਂ ਦੀ ਸੁਰੱਖਿਆ ਯਕੀਨੀ ਹੋ ਸਕੇਗੀ।

ਮਹਿੰਗੀਆਂ ਹੋ ਜਾਣਗੀਆਂ ਕਾਰਾਂ

ਇੰਡਸਟਰੀ ਐਕਸਪਰਟਸ ਦੀ ਮੰਨੀਏ ਤਾਂ ਇਹ ਨਿਯਮ ਲਾਗੂ ਹੋਣ ਨਾਲ ਤੇ ਇਕ ਵਾਧੂ ਏਅਰਬੈਗ ਜੁੜਨ ਨਾਲ ਛੋਟੀ ਹੈਚਬੈਗ ਦੀਆਂ ਕੀਮਤਾਂ 'ਚ 5,000 - 8,000 ਰੁਪਏ ਦਾ ਵਾਧਾ ਹੋਣ ਦੀ ਸੰਭਾਵਨਾ ਹੈ।

ਕਿਉਂ ਜ਼ਰੂਰੀ ਹਨ ਏਅਰਬੈਗ ?

ਕਾਰਾਂ 'ਚ ਏਅਰਬੈਗ ਹਾਦਸੇ 'ਚ ਡਰਾਈਵਰ ਤੇ ਨਾਲ ਬੈਠੀ ਸਵਾਰੀ ਦੀ ਜਾਨ ਬਚਾਉਣ ਦਾ ਕੰਮ ਕਰਦੇ ਹਨ। ਜਿਉਂ ਹੀ ਗੱਡੀ ਦੀ ਟੱਕਰ ਲਗਦੀ ਹੈ, ਉਹ ਗੁਬਾਰੇ ਦੀ ਤਰ੍ਹਾਂ ਖੁੱਲ੍ਹ ਜਾਂਦੇ ਹਨ ਤੇ ਜਿਸ ਨਾਲ ਕਾਰ 'ਚ ਬੈਠੇ ਲੋਕ ਕਾਰ ਦੇ ਡੈਸ਼ਬੋਰਡ ਜਾਂ ਸਟਿਅਰਿੰਗ ਨਾਲ ਟਕਰਾ ਨਹੀਂ ਸਕਦੇ ਤੇ ਜਾਨ ਬੱਚ ਜਾਂਦੀ ਹੈ।

ਇੰਝ ਕੰਮ ਕਰਦੇ ਹਨ ਏਅਰਬੈਗ

ਕਾਰ ਦੇ ਬੰਪਰ 'ਤੇ ਇਕ ਇੰਪੈਕਟ ਸੈਂਸਰ ਲੱਗਾ ਹੁੰਦਾ ਹੈ ਜਿਉਂ ਹੀ ਗੱਡੀ ਕਿਸੇ ਤੇਜ਼ ਚੀਜ਼ ਨਾਲ ਟਕਰਾਉਂਦੀ ਹੈ ਤਾਂ ਇੰਪੈਕਟ ਸੈਂਸਰ ਦੀ ਮਦਦ ਨਾਲ ਇਕ ਹਲਕਾ ਜਿਹਾ ਕਰੰਟ ਏਅਰਬੈਗ ਦੇ ਸਿਸਟਮ 'ਚ ਪਹੁੰਚ ਜਾਂਦਾ ਹੈ ਤੇ ਏਅਰਬੈਗ ਦੇ ਅੰਦਰ sodium azide ਗੈਸ ਭਰੀ ਹੁੰਦੀ ਹੈ, ਉਸ ਗੈਸ ਨੂੰ ਉਹ ਗੈਸ ਫਾਰਮ 'ਚ ਪਲੇ ਆਉ੍ਯਦਾ ਹੈ, ਪਹਿਲਾਂ ਇਹ ਕਿਸੇ ਹੋਰ ਫਾਰਮ 'ਚ ਭਰੀ ਹੁੰਦੀ ਹੈ ਜਿਵੇਂ ਹੀ ਇੰਪੈਕਟ ਸੈਂਸਰ ਕਰੰਟ ਭੇਜਦਾ ਹੈ ਉਹ ਚੀਜ਼ ਗੈਸ ਦੇ ਰੂਪ 'ਚ ਤਬਦੀਲ ਹੋ ਜਾਂਦੀ ਹੈ।

Posted By: Seema Anand