ਜੇਐੱਨਐੱਨ, ਗਾਜ਼ੀਆਬਾਦ : ਦਿੱਲੀ ਲਾਗੇ ਪੈਂਦੇ ਗਾਜ਼ੀਆਬਾਦ ਸਥਿਤ ਹਿੰਡਨ ਏਅਰਫੋਰਸ ਸਟੇਸ਼ਨ 'ਤੇ 87ਵੇਂ ਭਾਰਤੀ ਵਾਯੂ ਸੈਨਾ ਦਿਵਸ ਮਨਾਇਆ ਗਿਆ ਹੈ। ਇਕ ਘੰਟੇ ਵਾਯੂ ਸੈਨਾ ਦੀ ਤਾਕਤ ਪੂਰੀ ਦੁਨੀਆ ਦੇਖੇਗੀ। ਭਾਰਤੀ ਵਾਯੂਸੈਨਾ ਅਸਮਾਨ ਤੋਂ ਅਪਣੇ ਕਰਤੱਬ ਦਿਖਾਏ। ਉਥੇ ਇਸੇ ਦੌਰਾਨ ਵਿੰਗ ਕਮਾਂਡਰ ਅਭਿਨੰਦਨ ਨੇ ਵੀ ਮਿਗ-21 ਉਡਾ ਕੇ ਲੋਕਾਂ ਦਾ ਦਿਲ ਜਿੱਤ ਲਿਆ।

ਪ੍ਰੋਗਰਾਮ ਦੌਰਾਨ ਵਾਯੂ ਸੈਨਾ ਦੇ ਕਈ ਸੀਨੀਅਰ ਅਧਿਕਾਰੀਆਂ ਦੇ ਨਾਲ ਹੋਰ ਦੇਸ਼ਾਂ ਦੇ ਫੌਜੀ ਵੀ ਸ਼ਾਮਲ ਹਨ, ਜੋ ਏਅਰ ਸ਼ੋਅ ਦਾ ਗਵਾਹ ਬਣ ਰਹੇ ਹਨ। ਮਿਗ 21 ਬਾਇਸਨ ਵਿਮਾਨ 'ਚ ਵਿੰਗ ਕਮਾਂਡਰ ਅਭਿਨੰਦਰ ਨੇ ਵੀ ਉਡਾਨ ਭਰੀ ਤਾਂ ਲੋਕਾਂ ਨੇ ਭਾਰਤ ਮਾਤਾ ਦੀ ਜੈ ਨਾਲ ਸਵਾਗਤ ਕੀਤਾ।


ਵਾਯੂਸੈਨਾ ਦਿਵਸ ਸਮਾਰੋਹ ਦੌਰਾਨ ਮੰਗਲਵਾਰ ਸਵੇਰੇ ਹਿੰਡਨ ਏਅਰਬੇਸ 'ਤੇ ਵਾਯੂਸੈਨਾ ਦਾ ਝੰਡੇ ਲਈ ਅਸਮਾਨ ਗੰਗਾ ਸਕਾਈਡਾਈਵਿੰਗ ਟੀਮ ਨੇ ਆਪਣੇ ਕਰਤੱਬਾਂ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਅਸਮਾਨ ਗੰਗਾ ਟੀਮ ਦੇ ਮੈਂਬਰ ਪੈਰਾਸ਼ੂਟ ਲੈ ਕੇ ਉਤਰੇ ਤਾਂ ਉਥੇ ਮੌਜੂਦ ਲੋਕਾਂ ਨੇ ਜਮ ਕੇ ਤਾਲੀਆਂ ਵਜਾਈਆਂ। ਉਥੇ ਸਮਾਰੋਹ ਦੀ ਸ਼ੁਰੂਆਤ 'ਚ ਇਥੇ ਪਹੁੰਚੇ ਵਾਯੂ ਸੈਨਾ ਮੁੱਖ ਚੀਫ ਮਾਰਸ਼ਲ ਆਰਕੇਐੱਸ ਭਦੌਰੀਆ ਨੂੰ ਐੱਮਆਈ 17 ਜਹਾਜ਼ ਨੇ ਸਲਾਮੀ ਦਿੱਤੀ। ਉਥੇ ਪਰੇਡ ਦਾ ਨਰੀਖਣ ਵੀ ਵਾਯੂਸੈਨਾ ਮੁਖੀ ਨੇ ਕੀਤਾ।

ਉਥੇ ਵਾਯੂਸੈਨਾ ਮੁਖੀ ਨੇ ਕਿਹਾ ਬਾਲਾਕੋਟ 'ਚ ਏਅਰ ਸਟਰਾਈਕ ਕਰਨ ਵਾਲੇ ਜਵਾਨਾਂ 'ਤੇ ਮਾਣ ਹੈ। ਇਹ ਵਿਸ਼ੇਸ਼ ਟ੍ਰੇਨਿੰਗ ਤੇ ਲਗਾਤਾਰ ਅਭਿਆਸ ਨਾਲ ਸੰਭਵ ਹੋ ਸਕਿਆ ਹੈ। ਸਾਰੇ ਵਾਯੂਸੈਨਾ ਦੇ ਜਵਾਨਾਂ ਨੂੰ ਵਧਾਈ ਦਿੰਦਾ ਹੈ। ਇਸ ਮੌਕੇ ਬਾਲਾਕੋਟ ਏਅਰ ਸਟਰਾਈਕ ਦੌਰਾਨ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੀ ਮਿਗ-21 ਸਕਵਾਰਡਨ ਨੂੰ ਵਾਯੂ ਸੈਨਾ ਮੁਖੀ ਨੇ ਸਨਮਾਨਿਤ ਕੀਤਾ।ਇਕ ਘੰਟੇ ਤਕ ਚੱਲਿਆ ਏਅਰ ਸ਼ੋਅ

ਮਿਲੀ ਜਾਣਕਾਰੀ ਅਨੁਸਾਰ ਤਕਰੀਬਨ ਇਕ ਘੰਟੇ ਏਅਰ ਸ਼ੋਅ ਦੌਰਾਨ ਭਾਰਤੀ ਵਾਯੂਸੈਨਾ ਦੀ ਅਸਮਾਨ ਗੰਗਾ ਟੀਮ, ਗਰੁੜ ਕਮਾਂਡੋ ਯੂਨਿਟ, ਏਅਰ ਵਾਰੀਅਰ ਸ਼ੋਅ ਤੇ ਵਿੰਟੇਜ ਯਾਨੀ ਪੁਰਾਣੇ ਟ੍ਰੇਨਰ ਜਹਾਜ਼ ਤੋਂ ਲੈ ਕੇ ਮੇਕ ਇਨ ਇੰਡੀਆ ਥੀਮ ਤਹਿਤ ਬਣੇ ਜਹਾਜ਼ਾਂ ਤੋਂ ਕਰਤਬ ਦੇਖਣ ਨੂੰ ਮਿਲਣਗੇ। ਇਥੇ ਦਰਸ਼ਕਾਂ ਦੇ ਬੈਠਣ ਲਈ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ।

ਪਹਿਲੀ ਵਾਰ ਹਿੰਡਨ ਏਅਰ ਫੋਰਸ ਸਟੇਸ਼ਨ 'ਚ ਸਲਾਮੀ ਲੈਣਗੇ ਵਾਯੂ ਸੈਨਾ ਮੁਖੀ

ਇਸ ਦੌਰਾਨ ਏਅਰ ਸ਼ੋਅ 'ਚ ਟੀਮ ਸਾਰੰਗ ਅਸਮਾਨ 'ਤੇ ਦਿਲ ਦੀ ਸ਼ੇਪ ਬਣਾ ਕੇ ਮੌਜੂਦ ਦਰਸ਼ਕਾਂ ਦਾ ਦਿਲ ਜਿੱਤੇਗੀ। ਨਾਲ ਹੀ ਏਅਰ ਸ਼ੋਅ ਦੌਰਾਨ ਅਸਮਾਨ 'ਚ ਅਪਾਚੇ, ਚਿਨੂਕ, ਡਕੋਟਾ, ਤੇਜਸ, ਸੂਰਜ ਕਿਰਨ ਤੇ ਵਾਯੂ ਸੈਨਾ ਦੇ ਲੜਾਕੂ ਜਹਾਜ਼ ਦੁਨੀਆ ਨੂੰ ਆਪਣਾ ਦਮਖਮ ਦਿਖਾਉਣਗੇ। ਵਾਯੂ ਸੈਨਾ ਮੁਖੀ ਏਅਰ ਚੀਫ ਮਾਰਸ਼ਲ ਆਰਕੇਐੱਸ ਭਦੌਰੀਆ ਵੀ ਹਾਜ਼ਰ ਰਹਿਣਗੇ। ਪ੍ਰੋਗਰਾਮ 'ਚ ਤਿੰਨਾਂ ਸੈਨਾਵਾਂ ਦੇ ਮੁਖੀ ਪਰੇਡ ਦੀ ਸਲਾਮੀ ਲੈਣਗੇ। ਉਥੇ ਖਬਰ ਆ ਰਹੀ ਹੈ ਕਿ ਕ੍ਰਿਕਟ ਦੀ ਦੁਨੀਆ ਦੇ ਭਗਵਾਨ ਕਹੇ ਜਾਣ ਵਾਲੇ ਦਿੱਗਜ਼ ਕ੍ਰਿਕਟਰ ਸਚਿਨ ਤੇਂਦੂਲਕਰ ਵੀ ਇਸ ਦੌਰਾਨ ਮੌਜੂਦ ਰਹਿਣਗੇ। ਦੱਸ ਦਈਏ ਕਿ ਮਾਸਟਰ ਬਲਾਸਟਰ ਸਚਿਨ ਰਮੇਸ਼ ਤੇਂਦੂਲਕਰ ਬਤੌਰ ਮਾਨਦ ਗਰੁੱਪ ਕੈਪਟਨ ਭਾਰਤੀ ਵਾਯੂ ਸੈਨਾ ਦੇ 87ਵੇਂ ਏਅਰ ਸ਼ੋਅ 'ਚ ਸ਼ਿਰਕਤ ਕਰਨਗੇ।

Posted By: Susheel Khanna