ਨਵੀਂ ਦਿੱਲੀ, ਪੀਟੀਆਈ ; ਦੁਨੀਆ ਦੇ ਸਭ ਤੋਂ ਲੰਬੇ ਹਵਾਈ ਮਾਰਗ 'ਤੇ ਬਿਨਾਂ ਕਿਸੇ ਪੁਰਸ਼ ਪਾਇਲਟ ਦੇ ਮਹਿਲਾ ਪਾਇਲਟਾਂ ਦੀ ਟੀਮ ਉਡਾਣ ਭਰਨ ਲਈ ਤਿਆਰ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਫਲਾਈਟ 'ਚ ਸਿਰਫ਼ ਮਹਿਲਾ ਪਾਇਲਟਾਂ ਦੀ ਟੀਮ ਸ਼ਨਿਚਰਵਾਰ ਨੂੰ ਅਮਰੀਕਾ ਦੇ ਸੇਨ ਫਰਾਂਸੀਸਕੋ ਸ਼ਹਿਰ ਤੋਂ ਬੈਂਗਲੁਰੂ ਲਈ ਉਡਾਣ ਭਰਨਗੀਆਂ। ਏਅਰਲਾਈਨ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਏਅਰ ਇੰਡੀਆ ਦੀ ਉਡਾਣ ਉੱਤਰੀ ਧਰੂਵ 'ਤੇ ਸ਼ਨਿਚਰਵਾਰ ਨੂੰ ਉਡਾਣ ਭਰੇਗੀ, ਅਟਲਾਂਟਿਕ ਮਾਰਗ ਰਾਹੀਂ ਬੈਂਗਲੁਰੂ ਤਕ ਆਵੇਗੀ।

ਪੁਰੀ ਨੇ ਟਵਿੱਟਰ 'ਤੇ ਦੱਸਿਆ ਕਿ ਸਾਰੀਆਂ ਮਹਿਲਾ ਪਾਇਲਟਾਂ 'ਚ ਕੈਪਟਨ ਜ਼ੋਇਆ ਅਗਰਵਾਲ, ਕੈਪਟਨ ਥਨਮਾਈ ਪਪਾਗਰੀ, ਕੈਪਟ ਅਕਾਂਕਸ਼ਾ ਸੋਨਾਵਨੇ ਤੇ ਕੈਪਟਨ ਸ਼ਿਵਾਨੀ ਮਿਨਹਾਸ ਸ਼ਾਮਲ ਹਨ। ਦੱਸ ਦੇਈਏ ਕਿ ਸੇਨ ਫਰਾਂਸੀਸਕੋ ਤੇ ਬੈਂਗਲੁਰੂ ਵਿਚਕਾਰਲੀ ਹਵਾਈ ਦੂਰੀ ਦੁਨੀਆ 'ਚ ਸਭ ਤੋਂ ਲੰਬੀ ਹੈ।

ਪੁਰੀ ਨੇ ਕਿਹਾ ਕਿ ਏਅਰ ਇੰਡੀਆ ਦੀ ਮਹਿਲਾ ਤਾਕਤ ਦੁਨੀਆ ਭਰ 'ਚ ਉੱਚੀ ਉਡਾਣ ਭਰਨ ਲਈ ਤਿਆਰ ਹੈ। ਦੱਸ ਦੇਈਏ ਕਿ ਫਲਾਈਟ AI176 ਸੰਯੁਕਤ ਰਾਜ ਅਮਰੀਕਾ 'ਚ ਸੇਨ ਫਰਾਂਸਿਸਕੋ ਤੋਂ ਸ਼ਨਿਚਰਵਾਰ ਰਾਤ 8.30 ਵਜੇ (ਸਥਾਨਕ ਸਮੇਂ) 'ਤੇ ਰਵਾਨਾ ਹੋਵੇਗੀ ਤੇ ਇਹ ਸੋਮਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 3.45 ਵਜੇ (ਸਥਾਨਕ ਸਮੇਂ ਕੈਂਪਗੌੜਾ ਕੌਮਾਂਤਰੀ ਹਵਾਈ ਅੱਡੇ 'ਤੇ ਉਤਰੇਗੀ।

Posted By: Seema Anand