ਕੋਝੀਕੋਡ, ਏਜੰਸੀਆਂ : Air India Express Plane Crash: ਏਅਰ ਇੰਡੀਆ ਦਾ ਜਹਾਜ਼ ਕੇਰਲ ਵਿੱਚ ਕਰੈਸ਼ ਹੋ ਗਿਆ ਹੈ। ਜਿਸ ਵਿਚ 190 ਯਾਤਰੀ ਸਵਾਰ ਸਨ। ਹੁਣ ਤਕ ਇਸ ਹਾਦਸੇ ਕਾਰਨ 2 ਪਾਇਲਟਾਂ ਸਣੇ 14 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 123 ਤੋਂ ਵੱਧ ਲੋਕ ਜ਼ਖਮੀਂ ਹੋ ਗਏ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਾਦਸੇ 'ਤੇ ਦੁੱਖ ਜ਼ਾਹਰ ਕੀਤਾ। ਉਨ੍ਹਾਂ ਇਕ ਟਵੀਟ ਵਿੱਚ ਕਿਹਾ ਕਿ ਐੱਨਡੀਆਰਐੱਫ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਜਲਦੀ ਤੋਂ ਜਲਦੀ ਮੌਕੇ ‘ਤੇ ਪਹੁੰਚਣ ਅਤੇ ਬਚਾਅ ਕਾਰਜ ਵਿੱਚ ਸਹਾਇਤਾ ਕਰਨ। ਦੱਸ ਦੇਈਏ ਕਿ ਭਿਆਨਕ ਹਾਦਸੇ ਵਿੱਚ ਪਾਇਲਟ ਦੀ ਮੌਤ ਹੋ ਗਈ ਹੈ ਅਤੇ ਬਹੁਤ ਸਾਰੇ ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ। ਜਹਾਜ਼ ਲੈਂਡਿੰਗ ਕਰਦੇ ਸਮੇਂ ਰਨਵੇ ਤੋਂ ਤਿਲਕ ਗਿਆ। ਇਹ ਹਾਦਸਾ ਕੋਝੀਕੋਡ ਦੇ ਕਰੀਪੁਰ ਏਅਰਪੋਰਟ 'ਤੇ ਵਾਪਰਿਆ। ਫਲਾਈਟ ਕੋਝੀਕੋਡ ਤੋਂ ਦੁਬਈ ਆ ਰਹੀ ਸੀ। ਇਸ ਦਾ ਨੰਬਰ (IX-1344) ਸੀ।

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਡੂੰਘੇ ਦੁਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਕੋਝੀਕੋਡ ਵਿੱਚ ਏਅਰ ਇੰਡੀਆਂ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਮ੍ਰਿਤਕਾ ਦੇ ਪਰਿਵਾਰ ਵਾਲੀਆਂ ਨਾਲ ਸਾਡੀ ਹਮਦਰਦੀ ਹੈ। ਅਸੀਂ ਇਸ ਹਾਦਸੇ ਦੇ ਅਗਲੇ ਵੇਰਵੀਆਂ ਦਾ ਪਤਾ ਲਗਾ ਰਹੇ ਹਾਂ।

ਕੇਰਲ ਦੇ ਵਾਇਨਾਡ ਤੋਂ ਸੰਸਦ ਅਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਟਵੀਟ ਕਰ ਕਿਹਾ ਕਿ ਕੋਝੀਕੋਡ ਵਿੱਚ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਵਿਨਾਸ਼ਕਾਰੀ ਖਬਰ ਤੋਂ ਹੈਰਾਨ ਹਾਂ। ਇਸ ਹਾਦਸੇ ਵਿੱਚ ਮਰਨ ਵਾਲਿਆਂ ਦੇ ਦੋਸਤਾਂ ਅਤੇ ਪਰਿਵਾਰ ਦੇ ਪ੍ਰਤੀ ਡੂੰਘੀ ਹਮਦਰਦੀ। ਜ਼ਖਮੀਆਂ ਦੇ ਸਿਹਤਮੰਦ ਹੋਣ ਦੀ ਪ੍ਰਾਥਨਾ ਕਰਦਾ ਹਾਂ।

ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇਪੀ ਨੱਡਾ ਨੇ ਕਿਹਾ ਕਿ ਕੇਰਲ ਦੇ ਕੋਝੀਕੋਡ ਵਿੱਚ ਏਅਰ ਇੰਡੀਆਂ ਦੇ ਜਹਾਜ਼ ਦੇ ਦੁਖਤ ਹਾਦਸੇ ਬਾਰੇ ਜਾਣ ਕੇ ਬੇਹੱਦ ਦੁਖ ਹੋਇਆ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਚਾਅ ਕਾਰਜ਼ਾਂ ਲਈ ਸੰਬੰਧਤ ਏਜੰਸੀਆਂ ਨੂੰ ਦਿੱਸ਼ਾ ਨਿਰਦੇਸ਼ ਦਿੱਤਾ ਹੈ। ਮੈਂ ਯਾਤਰੀਆਂ ਦੀ ਸੁਰੱਖਿਆ ਲਈ ਪ੍ਰਾਥਨਾ ਕਰਦਾ ਹਾਂ।

ਏਅਰ ਇੰਡੀਆਂ ਨੇ ਇਸ ਹਾਦਸੇ ਵਿੱਚ ਜ਼ਖਮੀਆਂ ਅਤੇ ਮ੍ਰਿਤਕਾ ਬਾਰੇ ਪੂਰੀ ਜਾਣਕਾਰੀ ਦੇਣ ਲ਼ਈ ਹੈਲਪਲਾਇਨ ਨੰਬਰ ਜਾਰੀ ਕੀਤਾ ਹੈ। ਜਿਸ ਉੱਤੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਇਹ ਨੰਬਰ ਇਸ ਤਰ੍ਹਾਂ ਹਨ। 056 546 3903, 0543090572, 0543090572, 054309057

Posted By: Sunil Thapa