ਨਵੀਂ ਦਿੱਲੀ, ਏਐੱਨਆਈ। ਏਅਰ ਚੀਫ਼ ਮਾਰਸ਼ਲ ਰਾਕੇਸ਼ ਕੁਮਾਰ ਸਿੰਘ ਭਦੌਰੀਆ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਫ਼ੌਜ ਨੇ 26 ਫਰਵਰੀ (ਬਾਲਾਕੋਟ 'ਚ ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਸੀ) ਸਮੇਤ ਕਈ ਮਹੱਤਵਪੂਰਨ ਉਪਲਬਧੀਆਂ ਹਾਸਿਲ ਕੀਤੀਆਂ। ਭਦੌਰੀਆ ਨੇ ਦੱਸਿਆ ਕਿ ਪਾਕਿਸਤਾਨ ਵੱਲੋਂ ਕੀਤੇ ਗਏ ਹਵਾਈ ਹਮਲੇ 'ਚ 27 ਫਰਵਰੀ ਨੂੰ ਭਾਰਤੀ ਹਵਾਈ ਫ਼ੌਜ ਨੇ ਇਕ ਮਿਗ-21 ਗੁਆ ਦਿੱਤਾ, ਜਿਸ 'ਚ ਪਾਕਿਸਤਾਨ ਦੇ ਇਕ ਐੱਫ-16 ਨੂੰ ਵੀ ਏਐੱਫਏ ਨੇ ਸੁੱਟ ਦਿੱਤਾ।

ਭਦੌਰੀਆ ਨੇ ਇਸ ਦੌਰਾਨ ਕਿਹਾ, 'ਰਾਫੇਲ ਤੇ ਐੱਸ-400 ਹਵਾਈ ਰੱਖਿਆ ਮਿਜ਼ਾਈਲ ਪ੍ਰਣਾਲੀ, ਭਾਰਤੀ ਹਵਾਈ ਫ਼ੌਜ ਦੀ ਸਮਰੱਥਾ ਨੂੰ ਹੋਰ ਵਧਾਏਗੀ।'

ਸਲਾਨਾ ਹਵਾਈ ਫ਼ੌਜ ਦਿਵਸ 'ਚ ਚੀਫ਼ ਮਾਰਸ਼ਲ ਰਾਕੇਸ਼ ਕੁਮਾਰ ਸਿੰਘ ਭਦੌਰੀਆ ਨੇ ਭਾਰਤੀ ਹਵਾਈ ਫ਼ੌਜ ਦੀਆਂ ਉਪਲਬਧੀਆਂ ਗਿਣਾਈਆਂ। ਭਦੌਰੀਆ ਵੱਲੋਂ ਇਸ ਦੌਰਾਨ ਹੋ ਰਹੀ ਪ੍ਰੈੱਸ ਕਾਨਫਰੰਸ 'ਚ ਇਕ ਵੀਡੀਓ ਨੂੰ ਵੀ ਦਿਖਾਈ ਗਈ। ਇਸ ਵੀਡੀਓ 'ਚ ਹਵਾਈ ਫ਼ੌਜ ਵੱਲੋਂ ਕੀਤੇ ਗਏ ਬਾਲਾਕੋਟ ਹਵਾਈ ਹਮਲੇ ਦੀ ਝਲਕ ਹੈ।

ਦੱਸ ਦੇਈਏ ਕਿ ਪੁਲਵਾਮਾ ਅੱਤਵਾਦੀ ਹਮਲੇ ਤੋਂ ਭਾਰਤੀ ਫ਼ੌਜ ਨੇ ਬਾਲਾਕੋਟ ਏਅਰ ਸਟ੍ਰਾਈਕ ਦੀ ਜਵਾਬੀ ਕਾਰਵਾਈ ਕੀਤੀ ਸੀ।

Posted By: Akash Deep