ਨਈ ਦੁਨੀਆ, ਨਵੀਂ ਦਿੱਲੀ : ਸੰਸਦ ਦੇ ਮੌਨਸੂਨ ਸੈਸ਼ਨ ਦੇ ਸੱਤਵੇਂ ਦਿਨ ਐਤਵਾਰ ਨੂੰ ਖੇਤੀ ਸਬੰਧੀ ਬਿੱਲ ਨੂੰ ਲੈ ਕੇ ਰਾਜ ਸਭਾ 'ਚ ਜ਼ੋਰਦਾਰ ਹੰਗਾਮਾ ਹੋਇਆ। ਕਈ ਸੰਸਦ ਵੈੱਲ 'ਚ ਪਹੁੰਚ ਗਏ। TMC ਸੰਸਦ ਮੈਂਬਰ ਡੇਰੇਕ ਓ ਬ੍ਰਾਅਨ ਨੇ ਉਪਸਭਾ ਪਤੀ ਦੇ ਸਾਹਮਣੇ ਰੁੱਲ ਬੁੱਕ ਪਾੜੀ। ਚੇਅਰ ਦੇ ਸਾਹਮਣੇ ਲੱਗਾ ਮਾਈਕ ਤੋੜਿਆ ਗਿਆ। ਰਾਜ ਸਭਾ ਦੀ ਕਾਰਵਾਈ ਕੁਝ ਦੇਰ ਲਈ ਮੁਲਤਵੀ ਕਰ ਦਿੱਤੀ ਗਈ। ਇਸ ਤੋਂ ਬਾਅਦ ਭਾਰੀ ਹੰਗਾਮੇ ਦੌਰਾਨ ਖੇਤੀ ਨਾਲ ਜੁੜੇ ਦੋ ਬਿੱਲ ਜੁਬਾਨੀ ਵੋਟਿੰਗ ਨਾਲ ਪਾਸ ਹੋ ਗਏ। ਇਸ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ ਸੋਮਵਾਰ ਤਕ ਲਈ ਮੁਲਤਵੀ ਕੀਤੀ ਗਈ।

ਕੇਂਦਰੀ ਕਿਸਾਨ ਤੇ ਕਿਸਾਨ ਕਲਿਆਣ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਅੱਜ ਰਾਜ ਸਭਾ 'ਚ ਕਿਸਾਨਾਂ ਨਾਲ ਜੁੜੇ ਬਿੱਲਾਂ ਨੂੰ ਰਾਜ ਸਭਾ 'ਚ ਪੇਸ਼ ਕੀਤਾ। ਉਨ੍ਹਾਂ ਨੇ ਖੇਤੀ ਉਪਜ ਵਪਾਰ ਤੇ ਵਣਜ ਬਿੱਲ 2020, ਕਿਸਾਨ ਕੀਮਤ ਭਰੋਸਾ ਤੇ ਕਿਸਾਨ ਸੇਵਾ ਤੇ ਕਰਾਰ ਬਿੱਲ 2020 ਪੇਸ਼ ਕੀਤਾ। ਲੋਕ ਸਭਾ 'ਚ ਦੋਵੇਂ ਹੀ ਬਿੱਲ ਪਾਸ ਹੋ ਚੁੱਕੇ ਸਨ। ਕਿਸਾਨ ਬਿੱਲ ਨੂੰ ਲੈ ਕੇ ਰਾਜ ਸਭਾ 'ਚ ਜ਼ੋਰਦਾਰ ਹੰਗਾਮਾ ਹੋਇਆ।

Posted By: Amita Verma