ਜੇਐੱਨਐੱਨ, ਨਵੀਂ ਦਿੱਲੀ : ਹਿਜ਼ਬੁੱਲ ਦੇ 2 ਅੱਤਵਾਦੀਆਂ ਨਾਲ ਗ੍ਰਿਫ਼ਤਾਰ ਹੋਏ ਡੀਐੱਸਪੀ ਦਵਿੰਦਰ ਸਿੰਘ (Davinder Singh) ਤੇ 2001 'ਚ ਸੰਸਦ 'ਤੇ ਹੋਏ ਹਮਲੇ ਦਾ ਮਾਸਟਰ ਮਾਈਂਡ ਅਫ਼ਜ਼ਲ ਗੁਰੂ (Afzal Guru) ਵੀ ਇਕ-ਦੂਸਰੇ ਨੂੰ ਜਾਣਦੇ ਸਨ। ਇਸ ਦਾ ਖੁਲਾਸਾ ਅੱਤਵਾਦੀ ਅਫ਼ਜ਼ਲ ਗੁਰੂ ਦੇ ਇਕ ਖ਼ਤ ਤੋਂ ਹੁੰਦਾ ਹੈ ਜੋ ਉਸ ਨੇ ਆਪਣੇ ਵਕੀਲ ਨੂੰ ਲਿਖਿਆ ਸੀ। ਇਸ ਖ਼ਤ 'ਚ ਗੁਰੂ ਨੇ ਇਹ ਦੱਸਿਆ ਸੀ ਕਿ ਆਖ਼ਿਕ ਕਿਵੇਂ ਜੰਮੂ-ਕਸ਼ਮੀਰ ਦੇ ਪੁਲਿਸ ਅਫ਼ਸਰ ਦਵਿੰਦਰ ਸਿੰਘ ਨੇ ਉਸ ਨੂੰ ਟਾਰਚਰ ਕੀਤਾ ਸੀ। ਇੰਨਾ ਹੀ ਨਹੀਂ ਅੱਤਵਾਦੀ ਗੁਰੂ ਨੇ ਇਕ ਸਨਸਨੀਖੇਜ਼ ਦਾਅਵਾ ਕੀਤਾ ਸੀ ਕਿ ਭਾਰਤ 'ਚ ਸੰਸਦ 'ਤੇ ਹੋਏ ਹਮਲੇ ਤੋਂ ਪਹਿਲਾਂ ਦਵਿੰਦਰ ਨੇ ਹੀ ਉਨ੍ਹਾਂ ਨੂੰ ਬਾਰਡਰ ਪਾਰ ਕਰਵਾਉਣ 'ਚ ਮਦਦ ਕੀਤੀ ਸੀ। ਇਸ ਦੌਰਾਨ ਮੀਡੀਆ ਰਿਪੋਰਟ ਮੁਤਾਬਿਕ, ਅੱਤਵਾਦੀ ਅਫ਼ਜ਼ਲ ਗੁਰੂ ਦੀ ਪਤਨੀ ਦਾਅਵਾ ਕੀਤਾ ਹੈ ਕਿ ਡੀਐੱਸਪੀ ਨੂੰ ਇਕ ਲੱਖ ਰੁਪਏ ਦੇਣ ਲਈ ਉਸ ਨੇ ਸਾਲ 2000 'ਚ ਆਪਣੇ ਗਹਿਣੇ ਵੀ ਵੇਚ ਦਿੱਤੇ ਸਨ।

ਹਾਲਾਂਕਿ ਅੱਤਵਾਦੀ ਦੇ ਉਸ ਵੇਲੇ ਕੀਤੇ ਗਏ ਦਾਅਵੇ ਦੀ ਜਾਂਚ ਨਹੀਂ ਕੀਤੀ ਗਈ ਸੀ ਤੇ ਦੇਵਿੰਦਰ 'ਤੇ ਕਿਸੇ ਵੀ ਤਰ੍ਹਾਂ ਦੀ ਜਾਂਚ ਨਹੀਂ ਬਿਠਾਈ ਗਈ ਸੀ। ਕਾਬਿਲੇਗ਼ੌਰ ਹੈ ਕਿ ਹਾਲ ਹੀ 'ਚ ਜੰਮੂ-ਕਸ਼ਮੀਰ 'ਚ ਤਾਇਨਾਤ ਡੀਐੱਸਪੀ ਦੇਵੇਂਦਰ ਸਿੰਘ ਨੂੰ ਹਿਜ਼ਬੁੱਲ ਮੁਜਾਹਦੀਨ ਦੇ ਦੋ ਅੱਤਵਾਦੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਹੁਣ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਕਿ ਜੰਮੂ ਕਸ਼ਮੀਰ ਪੁਲਿਸ 'ਚ ਸਬ-ਇੰਸਪੈਕਰਟ ਦੇ ਅਹੁਦੇ ਤੋਂ ਨੌਕਰੀ ਦੀ ਸ਼ੁਰੂਆਤ ਕਰਦੇ ਹੋਏ ਹੁਣ ਤਕ ਹੋਰ ਕਿੰਨੀ ਵਾਰ ਦੇਵਿੰਦਰ ਸਿੰਘ ਨੇ ਅੱਤਵਾਦੀਆਂ ਦੀ ਮਦਦ ਕੀਤੀ ਹੈ। ਹਾਲਾਂਕਿ ਇਸ ਗੱਲ ਦਾ ਉੱਤਰ ਕਿਸੇ ਕੋਲ ਨਹੀਂ ਹੈ ਕਿ ਜਦੋਂ ਅੱਤਵਾਦੀ ਅਫ਼ਜ਼ਲ ਗੁਰੂ ਨੇ ਦਵਿੰਦਰ ਸਿੰਘ 'ਤੇ ਗੰਭੀਰ ਦੋਸ਼ ਲਗਾਏ ਸਨ ਤਾਂ ਉਹ ਕਿਸੇ ਵੀ ਤਰ੍ਹਾਂ ਦੀ ਜਾਂਚ ਤੋਂ ਕਿਵੇਂ ਬੱਚ ਨਿਕਲੇ।

ਅੱਤਵਾਦੀ ਅਫ਼ਜ਼ਲ ਨੇ ਆਪਣੇ ਵਕੀਲ ਨੂੰ ਲਿਖੇ ਖ਼ਤ 'ਚ ਇਹ ਵੀ ਕਿਹਾ ਕਿ ਕਿਵੇਂ ਦਵਿੰਦਰ ਨੇ ਉਸ ਨੂੰ ਪੁਲਿਸ ਅਧਿਕਾਰੀਆਂ ਨੂੰ ਪੈਸੇ ਦੇਣ ਲਈ ਤੰਗ ਕਰਦੇ ਹੋਏ ਦਬਾਅ ਬਣਾਇਆ ਸੀ। ਅਫ਼ਜ਼ਲ ਨੇ ਕਿਹਾ ਸੀ ਕਿ ਦਵਿੰਦਰ ਨੇ ਉਸ ਨੂੰ ਇਕ ਮੁਹੰਮਦ ਨਾਂ ਦੇ ਸ਼ਖ਼ਸ ਨਾਲ ਮਿਲਵਾਇਆ ਸੀ ਤੇ ਉਸ ਨੂੰ ਦਿੱਲੀ 'ਚ ਮੈਨੂੰ ਕਿਰਾਏ ਦਾ ਘਰ ਦਿਵਾਉਣ ਲਈ ਕਿਹਾ ਸੀ।

ਕਾਬਿਲੇਗ਼ੌਰ ਹੈ ਕਿ 13 ਦਸੰਬਰ 2001 ਨੂੰ ਹੋਏ ਸੰਸਦ 'ਚ ਹਮਲੇ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਪੰਜ ਅੱਤਵਾਦੀਆਂ ਨੂੰ ਫੜਿਆ ਸੀ, ਉਸ ਵਿਚ ਇਕ ਮੁਹੰਮਦ ਵੀ ਸੀ।

Posted By: Seema Anand