Delhi EV Policy : ਨਵੀਂ ਦਿੱਲੀ, ਆਟੋ ਡੈਸਕ : ਭਾਰਤ 'ਚ ਇਲੈਕਟ੍ਰਿਕ ਵਾਹਨਾਂ ਨੂੰ ਰੁਝਾਨ 'ਚ ਲਿਆਉਣ ਦੀ ਪ੍ਰਕਿਰਿਆ ਜਾਰੀ ਹੈ ਜਿਸ ਦੇ ਲਈ ਸਰਕਾਰ ਲਗਾਤਾਰ ਕੋਸ਼ਿਸ਼ ਕਰ ਰਹੀ ਹੈ।ਇਸੇ ਲਡ਼ੀ 'ਚ ਦਿੱਲੀ ਸਰਕਾਰ ਨੇ EV ਸੈਗਮੈਂਟ ਨੂੰ ਹੱਲਾਸ਼ੇਰੀ ਦੇਣ ਲਈ ਇਲੈਕਟ੍ਰਿਕ ਵਾਹਨਾਂ (ਈਵੀ) ਨੂੰ ਰਜਿਸਟ੍ਰੇਸ਼ਨ ਫੀਸ ਤੋਂ ਛੋਟ ਦੇ ਦਿੱਤੀ ਹੈ, ਯਾਨੀ ਹੁਣ ਜੇਕਰ ਤੁਸੀਂ ਦਿੱਲੀ 'ਚ ਇਲੈਕਟ੍ਰਿਕ ਵਾਹਨ ਖਰੀਦਦੇ ਹੋ ਤਾਂ ਤੁਹਾਨੂੰ ਰਜਿਸਟ੍ਰੇਸ਼ਨ ਚਾਰਜ ਨਹੀਂ ਦੇਣਾ ਪਵੇਗਾ। ਦੱਸ ਦੇਈਏ, ਇਸ ਤੋਂ ਪਹਿਲਾਂ ਇਲੈਕਟ੍ਰਿਕ ਵਾਹਨਾਂ ਨੂੰ ਰੋਡ ਟੈਸਕ ਤੋਂ ਵੀ ਛੋਟ ਦਿੱਤੀ ਗਈ ਸੀ।

Delhi EV Policy ਤਹਿਤ ਹਟਾਇਆ ਗਿਆ ਰਜਿਸਟ੍ਰੇਸ਼ਨ ਫੀਸ : ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਨੇ ਇਲੈਕਟ੍ਰਿਕ ਵਾਹਨਾਂ ਨੂੰ ਛੋਟ ਦਿੱਤੀ ਹੈ ਜਿਸ ਦੀ ਸੂਚਨਾ ਆਵਾਜਾਈ ਮੰਤਰੀ ਕੈਲਾਸ਼ ਗਹਿਲੋਤ ਵੱਲੋਂ ਸਾਂਝੀ ਕੀਤੀ ਗਈ ਸੀ। ਗਹਿਲੋਤ ਨੇ ਇਕ ਟਵੀਟ 'ਚ ਕਿਹਾ, 'ਫਿਰ ਤੋਂ ਵਧਾਈ, ਦਿੱਲੀ! ਸੀਐੱਮ @ArvindKejriwal ਵੱਲੋਂ ਕੀਤੇ ਗਏ ਵਾਅਦੇ ਮੁਤਾਬਿਕ ਦਿੱਲੀ ਸਰਕਾਰ ਬੈਟਰੀ ਨਾਲ ਚੱਲਣ ਵਾਲੇ ਵਾਹਨਾਂ ਦੀ ਰਜਿਸਟ੍ਰੇਸ਼ਨ ਫੀਸ 'ਚ ਛੋਟ ਦਿੰਦੀ ਹੈ।'

EV 'ਤੇ ਦਿੱਲੀ 'ਚ ਡੇਢ ਲੱਖ ਤਕ ਦੀ ਛੋਟ : ਜਾਣਕਾਰੀ ਲਈ ਦੱਸ ਦੇਈਏ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਗਸਤ 'ਚ ਇਲੈਕਟ੍ਰਨਿਕ ਵਾਹਨ ਨੀਤੀ ਸ਼ੁਰੂ ਕੀਤੀ ਸੀ ਜਿਸ ਵਿਚ ਇਲੈਕਟ੍ਰਿਕ ਕਾਰ ਦੀ ਖਰੀਦ 'ਤੇ 1.5 ਲੱਖ, ਦੋਪਹੀਆ ਵਾਹਨਾਂ, ਆਟੋ ਰਿਕਸ਼ਾ, ਈ-ਰਿਕਸ਼ਾ ਤੇ ਮਾਲ ਵਾਹਕ ਵਾਹਨਾਂ 'ਤੇ 30,000 ਰੁਪਏ ਦੇ ਇੰਸੈਂਟਿਵ ਤੋਂ ਇਲਾਵਾ ਰੋਡ ਟੈਕਸ ਤੇ ਰਜਿਸਟ੍ਰੇਸ਼ਨ ਫੀਸ ਮਾਫ ਕਰਨ ਦਾ ਵਾਅਦਾ ਕੀਤਾ ਸੀ। ਇਸ ਨੀਤੀ ਦਾ ਟੀਚਾ 2024 ਤਕ ਸ਼ਹਿਰ 'ਚ 5 ਲੱਖ ਇਲੈਕਟ੍ਰਿਕ ਵਾਹਨਾਂ ਨੂੰ ਰਜਿਸਟਰਡ ਕਰਨਾ ਹੈ।

Posted By: Seema Anand