ਸਟੇਟ ਬਿਊਰੋ, ਜੈਪੁਰ : ਰਾਜਸਥਾਨ 'ਚ ਸੀਕਰ ਜ਼ਿਲ੍ਹੇ ਦੇ ਧੋਂਦ ਇਲਾਕੇ 'ਚ ਇਕ ਔਰਤ ਨੇ ਆਪਣੇ ਪਤੀ ਦੀ ਹੱਤਿਆ ਕਰ ਕੇ ਉਸ ਦੀ ਲਾਸ਼ ਨੂੰ ਜ਼ਮੀਨ 'ਚ ਦੱਬ ਦਿੱਤਾ ਤੇ ਖ਼ੁਦ ਥਾਣਾ ਪਹੁੰਚ ਕੇ ਆਤਮ-ਸਮਰਪਣ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਉਸ ਦਾ ਪਤੀ ਉਸ ਦੀ ਨਾਬਾਲਗ ਭੈਣ ਨਾਲ ਜਬਰ ਜਨਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਪੁਲਿਸ ਨੇ ਔਰਤ ਨੂੰ ਹਿਰਾਸਤ 'ਚ ਲੈ ਲਿਆ ਹੈ ਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਕਤ ਔਰਤ ਗਰਭਵਤੀ ਹੈ। ਪੁਲਿਸ ਮੁਤਾਬਕ ਵਾਰਦਾਤ ਭੇਰਪੁਰਾ ਜਾਗੀਰ ਪਿੰਡ 'ਚ ਸੋਮਵਾਰ ਦੇਰ ਰਾਤ ਨੂੰ ਹੋਈ। ਦਰਅਸਲ ਔਰਤ ਨੇ ਆਪਣੀ ਸਹਾਇਤਾ ਲਈ ਆਪਣੇ ਨਾਬਾਲਗ ਭੈਣ ਨੂੰ ਬੁਲਾਇਆ ਸੀ। ਸੋਮਵਾਰ ਰਾਤ ਉਸ ਦੇ ਪਤਨੀ ਨੇ ਸਾਲੀ ਨਾਲ ਜਬਰ ਜਨਾਹ ਕਰਨ ਦੀ ਕੋਸ਼ਿਸ਼ ਕੀਤੀ ਤਾਂ ਨਾਬਾਲਿਗਾ ਦੀ ਚੀਕ ਸੁਣ ਕੇ ਉਕਤ ਔਰਤ ਜਾਗ ਪਈ ਤੇ ਉਸ ਨੇ ਦਾਤਰ ਨਾਲ ਵਾਰ ਕਰ ਕੇ ਪਤੀ ਦੀ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਉਹ ਖ਼ੁਦ ਹੀ ਥਾਣੇ ਪਹੁੰਚ ਗਈ ਤੇ ਪੁਲਿਸ ਨੂੰ ਸਾਰੀ ਗੱਲ ਦੱਸੀ। ਪੁਲਿਸ ਤੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟ ਲਈ ਸਥਾਨਕ ਹਸਪਤਾਲ ਭੇਜ ਦਿੱਤਾ ਹੈ। ਪੁਲਿਸ ਦੇ ਸਾਹਮਣੇ ਇਹ ਗੱਲ ਵੀ ਆਈ ਹੈ ਕਿ ਉਕਤ ਔਰਤ ਨੂੰ ਆਪਣੀ ਭੈਣ ਤੇ ਪਤੀ ਵਿਚਾਲੇ ਨਾਜਾਇਜ਼ ਸਬੰਧਾਂ ਦਾ ਸ਼ੱਕ ਸੀ। ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ।