ਰਾਂਚੀ, [ਜਾਗਰਣ ਸਪੈਸ਼ਲ] ਨਾਂ ਮੁਹੰਮਦ ਅਲੀਮ। ਪਤਾ-ਪਿਸਕਾ ਬਗਾਨ ਰਾਂਚੀ, ਝਾਰਖੰਡ। 21 ਸਾਲ ਤੋਂ ਕਬਰ 'ਚ ਦਫ਼ਨ ਹੋਣ ਲਈ ਆਪਣੇ ਪਰਿਵਾਰ ਦੀ ਰਾਹ ਤੱਕ ਰਿਹਾ ਇਸ ਮਰਹੂਮ ਦਾ ਮਨੁੱਖੀ ਕੰਗਾਲ ਹੁਣ ਉਮੀਦਾਂ ਨਾਲ ਭਰ ਗਿਆ ਹੈ। ਅਲੀਮ ਦੇ ਭਰਾ ਹਬੀਬੁੱਲਾਹ ਅੰਸਾਰੀ ਦੀ ਡੀਐੱਨਏ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਕੰਗਾਲ ਸੌਂਪ ਦਿੱਤਾ ਜਾਵੇਗਾ। ਇਸ ਤੋਂ ਬਾਅਦ ਅਲੀਮ ਸਪੁਰਦ-ਏ-ਖ਼ਾਕ ਹੋ ਜਾਵੇਗਾ। ਮਾਮਲਾ ਜੇਐੱਮ ਦੇ ਪ੍ਰਧਾਨ ਤੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਸ਼ਿਬੂ ਸੋਰੇਨ ਦੇ ਪੀਏ ਸ਼ਸ਼ਿਨਾਥ ਝਾਅ ਹੱਤਿਆਕਾਂਡ ਨਾਲ ਜੁੜਿਆ ਹੈ।

ਨਵੇਂ 'ਟ੍ਰੈਫਿਕ ਨਿਯਮ' ਨੇ ਤੋੜੇ ਸਾਰੇ ਰਿਕਾਰਡ, ਹੁਣ 1.41 ਲੱਖ ਰੁਪਏ ਦਾ ਕੱਟਿਆ ਚਲਾਨ


ਕੰਗਾਲ ਲਈ ਹੁਣ ਤਕ ਦੀ ਸਭ ਤੋਂ ਲੰਮੀ ਕਾਨੂੰਨੀ ਲੜਾਈ ਨੇ ਆਪਣੀ ਤਰ੍ਹਾਂ ਦੇ ਇਸ ਅਜੂਬੇ ਮਾਮਲੇ 'ਚ ਇਕ ਧਿਰ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਵੀ ਹੈ, ਜਿਸ ਨੇ ਕੰਗਾਲ ਨੂੰ ਆਪਣੀ ਕਸਟਡੀ 'ਚ ਸੁਰੱਖਿਅਤ ਰੱਖਿਆ ਹੈ। ਸਾਲ 1998 'ਚ ਬਰਾਮਦ ਕੰਗਾਲ ਨੂੰ ਸੀਬੀਆਈ ਨੇ ਹੁਣ ਤਕ ਕੇਸ ਦੇ ਮਹੱਤਵਪੂਰਨ ਸਬੂਤ ਤੌਰ 'ਤੇ ਪੇਸ਼ ਕੀਤਾ ਹੈ। ਪਰ ਸ਼ਸ਼ਿਨਾਥ ਝਾਅ ਦੇ ਪਰਿਵਾਰ ਤੋਂ ਕੰਗਾਲ ਜਾਂ ਡੀਐੱਨਏ ਮੈਚ ਨਾ ਹੋਣ ਤੋਂ ਬਾਅਦ ਇਸ ਮਨੁੱਖੀ ਕੰਗਾਲ 'ਤੇ ਦਾਅਵਾ ਕਰਨ ਵਾਲੇ ਹਬੀਬੁੱਲਾਹ ਅੰਸਾਰੀ ਨੂੰ ਸੀਬੀਆਈ ਕੰਗਾਲ ਸੌਂਪ ਸਕਦੀ ਹੈ। ਹੁਣ ਹਬੀਬੁੱਲਾਹ ਦੇ ਡੀਐੱੱਨਏ 'ਤੇ ਸਾਰਿਆਂ ਦੀਆਂ ਨਜ਼ਰਾਂ ਹਨ।

Posted By: Akash Deep