ਨਵੀਂ ਦਿੱਲੀ, ਪ੍ਰੇਟ : ਭਾਰਤ ਨੇ ਸੋਮਵਾਰ ਨੂੰ ਅਫ਼ਗਾਨਿਸਤਾਨ 'ਚ ਸ਼ਾਂਤੀ ਤੇ ਸਥਿਰਤਾ ਲਿਆਉਣ ਲਈ ਇਕ ਸੰਤੁਲਿਤ, ਅਫਗਾਨ ਅਗਵਾਈ ਵਾਲੀ, ਅਫ਼ਗਾਨ ਮਲਕੀਅਤ ਵਾਲੇ ਤੇ ਅਫਗਾਨੀ ਖਿੱਤਾ ਸੁਲ੍ਹਾ ਦੀ ਪ੍ਰਕਿਰਿਆ ਦੇ ਮਹੱਤਵ 'ਤੇ ਜ਼ੋਰ ਦਿੱਤਾ। ਅਫ਼ਗਾਨਿਸਤਾਨ ਦੇ ਖੇਤਰੀ ਭਾਗੀਦਾਰਾਂ ਦੀ ਇਕ ਆਨਲਾਈਨ ਬੈਠਕ ਦੌਰਾਨ ਭਾਰਤ ਨੇ ਵਿਚਾਰ ਪ੍ਰਗਟ ਕੀਤਾ।

ਵਿਦੇਸ਼ ਮੰਤਰਾਲੇ ਦੇ ਇਕ ਸੀਨੀਅਰ ਨੇ ਬੈਠਕ 'ਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਜਿਸਦੀ ਅਗਵਾਈ ਅਫ਼ਗਾਨ ਰਾਸ਼ਟਰਪਤੀ ਮੁਹੰਮਦ ਅਸ਼ਰਫ ਗਨੀ ਨੇ ਕੀਤੀ। ਸੰਯੁਕਤ ਰਾਸ਼ਟਰ ਸਮੇਤ 20 ਦੇਸ਼ਾਂ ਤੇ ਅੰਤਰਰਾਸ਼ਟਰੀ ਸੰਗਠਨਾਂ ਨੇ ਵਿਚਾਰ-ਵਟਾਂਦਰੇ 'ਚ ਹਿੱਸਾ ਲਿਆ। ਵਿਦੇਸ਼ ਮੰਤਰਾਲਾ ਵੱਲੋਂ ਜਾਰੀ ਇਕ ਬਿਆਨ ਨੇ ਮੁਤਾਬਕ ਗਨੀ ਨੇ ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ 'ਚ ਅਫ਼ਗਾਨਿਸਤਾਨ ਨੂੰ ਸਹਿਯੋਗ ਦੇਣ ਤੇ ਖੇਤਰ 'ਚ ਤਾਲਮੇਲ ਯਤਨਾਂ ਲਈ ਸਾਰਕ ਆਗੂ ਦੀ ਬੈਠਕ ਦੀ ਮੇਜ਼ਬਾਨੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਭਾਰਤ ਅਫ਼ਗਾਨਿਸਤਾਨ ਦੇ ਸਭ ਤੋਂ ਵਿਕਾਸ ਹਿੱਸੇਦਾਰਾਂ 'ਚੋਂ ਇਕ ਹੈ। ਭਾਰਤ ਨੇ ਇਸ ਤੱਥ 'ਤੇ ਚਾਨਣਾ ਪਾਇਆ ਕਿ ਅਫ਼ਗਾਨਿਸਤਾਨ 'ਚ ਟਿਕਾਊ ਸ਼ਾਂਤੀ ਹਾਸਲ ਕਰਨ ਲਈ ਅੱਤਵਾਦ ਦੇ ਸੁਰੱਖਿਅਤ ਟਿਕਾਣਿਆਂ 'ਤੇ ਰੋਕ ਲਾਉਣਾ ਜ਼ਰੂਰੀ ਹੈ।

Posted By: Ravneet Kaur