ਨਵੀਂ ਦਿੱਲੀ (ਏਜੰਸੀ) : ਵਾਇਰਲ ਬੁਖਾਰ ਤੋਂ ਪੀੜਤ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਸੁਤੰਤਰਤਾ ਦਿਹਾੜੇ 'ਤੇ ਆਪਣੀ ਰਿਹਾਇਸ਼ 'ਤੇ ਝੰਡਾ ਨਹੀਂ ਲਹਿਰਾਉਣਗੇ।

ਉਨ੍ਹਾਂ ਦੇ ਦਫ਼ਤਰ ਵੱਲੋਂ ਜਾਰੀ ਬਿਆਨ ਦੇ ਮੁਤਾਬਕ 91 ਸਾਲਾਂ ਸਾਬਕਾ ਉਪ ਪ੍ਰਧਾਨ ਮੰਤਰੀ ਪਿਛਲੇ ਪੰਜ ਦਿਨਾਂ ਤੋਂ ਵਾਇਰਲ ਬੁਖਾਰ ਤੋਂ ਪੀੜਤ ਹਨ। ਅਜਿਹੇ ਵਿਚ ਇਸ ਸਾਲ 15 ਅਗਸਤ 2019 ਨੂੰ ਪ੍ਰਿਥਵੀ ਰੋਡ ਸਥਿਤ ਆਪਣੀ ਰਿਹਾਇਸ਼ 'ਤੇ ਝੰਡਾ ਨਹੀਂ ਲਹਿਰਾ ਸਕਣਗੇ।