ਲੰਡਨ, ਏਜੰਸੀਆਂ : ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਸੀਈਓ ਅਦਾਰ ਪੂਨਾਵਾਲਾ ਨੂੰ ਵੈਕਸੀਨ ਸਪਲਾਈ ਸਬੰਧੀ ਧਮਕੀਆਂ ਮਿਲ ਰਹੀਆਂ ਹਨ। ਧਮਰੀਕ ਭਰੇ ਫੋਨ ਤੋਂ ਉਹ ਕਾਫੀ ਦੁਖੀ ਹਨ। ਉਨ੍ਹਾਂ ਕਿਹਾ ਕਿ ਵੈਕਸੀਨ ਸਬੰਧੀ ਪੈਸੇ ਵਾਲਿਆਂ ਤੇ ਤਾਕਤਵਰ ਲੋਕਾਂ ਦੇ ਧਮਕੀ ਭਰੇ ਫੋਨ ਆ ਰਹੇ ਹਨ। ਇਹ ਗੱਲ ਉਨ੍ਹਾਂ 'ਦਿ ਟਾਈਮਜ਼' ਨੂੰ ਦਿੱਤੇ ਇਕ ਇੰਟਰਵਿਊ 'ਚ ਕਹੀ।

ਪੂਨਾਵਾਲਾ ਨੇ ਕਿਹਾ ਕਿ ਕਈ ਸੂਬਿਆਂ ਦੇ ਮੁੱਖ ਮੰਤਰੀ, ਉਦਯੋਗ ਘਰਾਣਿਆਂ ਦੇ ਪ੍ਰਮੁੱਖ ਤੇ ਕਈ ਵੱਡੇ ਲੋਕਾਂ ਦੇ ਫੋਨ ਆ ਰਹੇ ਹਨ। ਉਹ ਸਭ ਤੁਰੰਤ ਵੈਕਸੀਨ ਚਾਹੁੰਦੇ ਹਨ। ਸਭ ਨੂੰ ਪਹਿਲਾਂ ਵੈਕਸੀਨ ਚਾਹੀਦੀ ਹੈ। ਉਹ ਇਹ ਸਮਝਦੇ ਹੀ ਨਹੀਂ ਹਨ ਕਿ ਉਨ੍ਹਾਂ ਨੂੰ ਦੂਸਰਿਆਂ ਤੋਂ ਪਹਿਲਾਂ ਕਿਉਂ ਮਿਲੇ। ਪੂਰਾ ਦਬਾਅ ਮੇਰੇ ਮੋਢਿਆਂ 'ਤੇ ਹੈ। ਮੈਂ ਇਕੱਲਾ ਸਭ ਕੁਝ ਨਹੀਂ ਕਰ ਸਕਦਾ। ਮੇਰੇ ਉੱਪਰ ਕਿੰਨਾ ਦਬਾਅ ਹੈ, ਮੈਂ ਦੱਸ ਨਹੀਂ ਸਕਦਾ। ਇਹ ਕਾਫੀ ਮੁਸ਼ਕਲ ਭਰਿਆ ਹੈ। ਇਹ ਦੁਖੀ ਕਰਨ ਵਾਲਾ ਹੈ। ਧਮਕੀ ਭਰੇ ਫੋਨ ਤੇ ਭਾਰੀ ਦਬਾਅ ਦੇ ਨਾਲ-ਨਾਲ ਨਿਰਾਸ਼ਾ ਦੀ ਸਥਿਤੀ ਤੋਂ ਬਚਣ ਲਈ ਹੀ ਉਹ ਆਪਣੀ ਪਤਨੀ, ਬੱਚੇ ਦੇ ਨਾਲ ਰਹਿਣ ਲੰਡਨ ਆ ਗਏ ਹਨ। ਭਾਰਤੀ ਨਾਗਰਿਕਾਂ ਦੀ ਯਾਤਰਾ 'ਤੇ ਪਾਬੰਦੀ ਲੱਗਣ ਦੇ ਅੱਠ ਦਿਨ ਪਹਿਲਾਂ ਹੀ ਉਹ ਬ੍ਰਿਟੇਨ ਪਹੁੰਚੇ ਸਨ।

ਕੁਝ ਦਿਨਾਂ 'ਚ ਭਾਰਤ ਵਾਪਸ ਆਉਣਗੇ ਪੂਨਾਵਾਲਾ

ਵੈਕਸੀਨ ਸਪਲਾਈ ਸਬੰਧੀ ਧਮਕੀ ਭਰੇ ਫੋਨ ਆਉਣ ਦੇ ਬਾਵਜੂਦ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਸੀਈਓ ਅਦਾਰ ਪੂਨਾਵਾਲਾ ਅਗਲੇ ਕੁਝ ਦਿਨਾਂ ਵਿਚ ਭਾਰਤ ਆਉਣਗੇ। ਇਸ ਸਬੰਧੀ ਉਨ੍ਹਾਂ ਇਕ ਟਵੀਟ ਰਾਹੀਂ ਜਾਣਕਾਰੀ ਦਿੱਤੀ। ਉਨ੍ਹਾਂ ਟਵੀਟ 'ਚ ਲਿਖਿਆ- ਯੂਕੇ 'ਚ ਸਾਡੇ ਸਾਰੇ ਹਿੱਸੇਦਾਰਾਂ ਤੇ ਹਿੱਤਧਾਰਕਾਂ ਦੇ ਨਾਲ ਇਕ ਮਹੱਤਵਪੂਰਨ ਬੈਠਕ ਹੋਈ। ਇਸ ਦੌਰਾਨ ਇਹ ਦੱਸਦੇ ਹੋਏ ਕਿ ਪੁਣੇ 'ਚ Covishield ਦਾ ਉਤਪਾਦਨ ਪੂਰੇ ਜ਼ੋਰਾਂ 'ਤੇ ਹੈ। ਮੈਂ ਕੁਝ ਦਿਨਾਂ 'ਚ ਆਪਣੀ ਵਾਪਸੀ 'ਤੇ ਸਮੀਖਿਆ ਕਰਨ ਲਈ ਉਤਸੁਕ ਹਾਂ।

Posted By: Seema Anand