ਨਵੀਂ ਦਿੱਲੀ : ਦਲਿਤ ਅਧਿਕਾਰ ਵਰਕਰ ਨੌਦੀਪ ਕੌਰ (Activist Nodeep Kaur) ਨਾਲ ਕੰਮ ਕਰਨ ਵਾਲੇ ਮਜ਼ਦੂਰ ਅਧਿਕਾਰ ਵਰਕਰ ਸ਼ਿਵ ਕੁਮਾਰ (Activicst Shiv Kumar) ਨੂੰ ਵੀ ਜ਼ਮਾਨਤ ਮਿਲ ਗਈ ਹੈ। ਅਸਲ ਵਿਚ ਸ਼ਿਵ ਕੁਮਾਰ ਉੱਪਰ ਇਕ ਸਨਅਤ ਇਕਾਈ ਖ਼ਿਲਾਫ਼ ਸੰਗਠਨ ਬਣਾ ਕੇ ਵਿਰੋਧ ਕਰਨ 'ਤੇ ਤਿੰਨ ਮਾਮਲੇ ਦਰਜ ਕੀਤੇ ਗਏ ਹਨ। ਦੋ ਮਾਮਲਿਆਂ 'ਚ ਸ਼ਿਵ ਕੁਮਾਰ ਨੂੰ 3 ਮਾਰਚ ਅਤੇ ਤੀਸਰੇ ਮਾਮਲੇ 'ਚ 4 ਮਾਰਚ ਯਾਨੀ ਅੱਜ ਜ਼ਮਾਨਤ ਮਿਲ ਗਈ ਹੈ। ਸ਼ਿਵ ਕੁਮਾਰ ਨੂੰ 12 ਜਨਵਰੀ ਨੂੰ ਨੌਦੀਪ ਦੀ ਗ੍ਰਿਫ਼ਤਾਰੀ ਤੋਂ ਬਾਅਦ ਹਿਰਾਸਤ 'ਚ ਲਿਆ ਗਿਆ ਸੀ।

ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੀ ਇਕ ਸਥਾਨਕ ਅਦਾਲਤ ਨੇ 24 ਸਾਲਾ ਸ਼ਿਵ ਕੁਮਾਰ ਨੂੰ ਜ਼ਮਾਨਤ ਦਿੱਤੀ। ਸ਼ਿਵ ਕੁਮਾਰ ਮਜ਼ਦੂਰ ਅਧਿਕਾਰ ਸੰਗਠਨ (Mazdoor Adhikar Sangathan) ਦਾ ਮੁਖੀ ਹੈ ਤੇ ਦਲਿਤ ਅਧਿਕਾਰ ਵਰਕਰ ਨੌਦੀਪ ਕੌਰ ਨਾਲ ਮਿਲ ਕੇ ਕੰਮ ਕਰਦਾ ਹੈ।

ਚੇਤੇ ਰਹੇ ਕਿ ਨੌਦੀਪ ਨੂੰ 26 ਫਰਵਰੀ ਨੂੰ ਜ਼ਮਾਨਤ ਮਿਲ ਗਈ ਸੀ ਤੇ ਬਾਹਰ ਆਉਣ ਤੋਂ ਬਾਅਦ ਉਸ ਨੇ ਲੋਕਾਂ ਨੂੰ ਸ਼ਿਵ ਕੁਮਾਰ ਦੀ ਰਿਹਾਈ ਲਈ ਆਵਾਜ਼ ਉਠਾਉਣ ਲਈ ਕਿਹਾ। ਅਸਲ ਵਿਚ ਸ਼ਿਵ ਕੁਮਾਰ ਦੇ ਮੈਡੀਕਲ ਪ੍ਰੀਖਣ 'ਚ ਹਿਸਾਸਤ 'ਚ ਤਸੀਹੇ ਦੇਣ ਦੇ ਸਬੂਤੇ ਮਿਲੇ। ਇੰਡੀਅਨ ਐਕਸਪ੍ਰੈੱਸ ਨੇ ਆਪਣੀ ਰਿਪੋਰਟ 'ਚ ਕਿਹਾ ਸੀ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਚੰਡੀਗੜ੍ਹ ਸਥਿਤ ਸਰਕਾਰੀ ਮੈਡੀਕਲ ਕਾਲਜ ਅਤੇ ਹੌਸਪਿਟਲ (GMCH) ਵੱਲੋਂ ਜਮ੍ਹਾਂ ਕੀਤੀ ਗਈ ਰਿਪੋਰਟ 'ਚ ਕਿਹਾ ਗਿਆ ਸੀ ਕਿ ਕੁਮਾਰ ਨੂੰ ਕਿਸੇ ਠੋਸ ਹਥਿਆਰ ਨਾਲ ਕੁੱਟਿਆ ਗਿਆ ਹੈ ਤੇ ਇਹ ਸੱਟਾਂ ਦੋ ਹਫ਼ਤੇ ਪੁਰਾਣੀਆਂ ਹਨ।

Posted By: Seema Anand