ਨਵੀਂ ਦਿੱਲੀ, ਏਐੱਨਆਈ : India Coronavirus Update ਦੇਸ਼ 'ਚ ਕੋਰੋਨਾ ਵਾਇਰਸ ਦੇ ਹਾਲਾਤ 'ਚ ਹੁਣ ਸੁਧਾਰ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਦੇਸ਼ 'ਚ ਕੋਰੋਨਾ ਦੇ ਮਾਮਲਿਆਂ 'ਚ ਤੇਜ਼ੀ ਨਾਲ ਗਿਰਾਵਟ ਆ ਰਹੀ ਹੈ। ਕੋਰੋਨਾ ਨਾਲ ਠੀਕ ਹੋਏ ਮਰੀਜ਼ਾਂ ਦਾ ਅੰਕੜਾ ਹੁਣ 66 ਲੱਖ ਦੇ ਕੋਲ ਪਹੁੰਚ ਗਿਆ ਹੈ। ਦੇਸ਼ ਦੀ ਰਿਕਵਰੀ ਦਰ 88% ਤੋਂ ਜ਼ਿਆਦਾ ਹੋ ਗਈ ਹੈ। ਇਸ ਨਾਲ ਹੀ ਐਕਵਿਟ ਕੇਸ 'ਚ ਵੀ ਲਗਾਤਾਰ ਗਿਰਾਵਟ ਆ ਰਹੀ ਹੈ।

ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਦੇਸ਼ 'ਚ ਬੀਤੇ 24 ਘੰਟਿਆਂ 'ਚ ਕੋਰੋਨਾ ਦੇ 61,871 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 1,033 ਲੋਕਾਂ ਦੀ ਇਸ ਕਾਰਨ ਮੌਤ ਵੀ ਹੋਈ ਹੈ। ਇਸ ਨੂੰ ਮਿਲਾ ਕੇ ਦੇਸ਼ 'ਚ ਕੋਰੋਨਾ ਦੇ ਕੁੱਲ ਮਾਮਲੇ 74 ਲੱਖ ਤੋਂ ਪਾਰ ਚਲੇ ਗਏ ਹਨ। ਦੇਸ਼ 'ਚ ਹੁਣ ਤਕ 74 ਲੱਖ 94 ਹਜ਼ਾਰ 552 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ 'ਚ 65 ਲੱਖ 97 ਹਜ਼ਾਰ 210 ਲੋਕ ਠੀਕ ਹੋ ਚੁੱਕੇ ਹਨ। ਦੂਜੇ ਪਾਸੇ ਐਕਟਿਵ ਕੇਸ ਦੀ ਗਿਣਤੀ ਦੇਸ਼ 'ਚ ਤੇਜ਼ੀ ਨਾਲ ਘੱਟ ਰਹੀ ਹੈ। ਸਿਹਤ ਮੰਤਰਾਲਾ ਦੇ ਅੰਕੜਿਆਂ ਮੁਤਾਬਕ, ਦੇਸ਼ 'ਚ ਫਿਲਹਾਲ 7 ਲੱਖ 83 ਹਜ਼ਾਰ 311 ਸਰਗਰਮ ਮਾਮਲੇ ਹਨ। ਭਾਰਤ 'ਚ ਕੋਰੋਨਾ ਵਾਇਰਸ ਕਾਰਨ ਨੂੰ ਲੱਖ 14 ਹਜ਼ਾਰ 31 ਲੋਕ ਹੁਣ ਤਕ ਦਮ ਤੋੜ ਚੁੱਕੇ ਹਨ।

ਕੋਰੋਨਾ ਦੀ ਰਿਕਵਰੀ ਦਰ 88% ਪੁੱਜੀ

ਦੇਸ਼ 'ਚ ਕੋਰੋਨਾ ਦੀ ਰਿਕਵਰੀ ਦਰ ਤੇਜ਼ੀ ਨਾਲ ਵੱਧ ਰਹੀ ਹੈ। ਬੀਤੇ 24 ਘੰਟਿਆਂ 'ਚ ਦੇਸ਼ 'ਚ ਕੋਰੋਨਾ ਨਾਲ 72,614 ਲੋਕ ਠੀਕ ਹੋਏ ਹਨ ਜਿਸ ਤੋਂ ਬਾਅਦ ਰਿਕਵਰੀ ਦਰ 88.03% ਹੋ ਗਈ ਹੈ। ਇਸ ਦੇ ਨਾਲ ਹੀ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ ਵੀ ਲਗਾਤਾਰ ਘੱਟ ਰਹੀ ਹੈ। ਦੇਸ਼ 'ਚ ਬੀਤੇ 24 ਘੰਟਿਆਂ 'ਚ 11,776 ਸਰਗਰਮ ਮਾਮਲੇ ਘੱਟ ਹੋਏ ਹਨ।

ਹੁਣ ਤਕ 9 ਕਰੋੜ ਤੋਂ ਜ਼ਿਆਦਾ ਟੈਸਟ

ਦੇਸ਼ 'ਚ ਹੁਣ ਤਕ ਤਕਰੀਬਨ ਸਾਢੇ ਨੌ ਕਰੋੜ ਸੈਂਪਲਾਂ ਦੀ ਕੋਰੋਨਾ ਜਾਂਚ ਕੀਤੀ ਜਾ ਚੁੱਕੀ ਹੈ। ਭਾਰਤੀ ਮੈਡੀਕਲ ਸੋਧ ਪ੍ਰੀਸ਼ਦ (Indian Council of Medical Research, ICMR) ਵੱਲੋਂ ਜਾਰੀ ਅੰਕੜਿਆਂ ਮੁਤਾਬਕ ਦੇਸ਼ 'ਚ ਸ਼ਨਿਚਰਵਾਰ ਤਕ 9,42,24,190 ਸੈਂਪਲਾਂ ਦੀ COVID-19 ਹੋ ਚੁੱਕੀ ਹੈ ਜਿਨ੍ਹਾਂ 'ਚ 9,70,173 ਟੈਸਟ ਕੱਲ੍ਹ ਕੀਤੇ ਗਏ ਹਨ।

Posted By: Ravneet Kaur