ਨਵੀਂ ਦਿੱਲੀ : ਪਾਕਿਸਤਾਨ ਦੀ ਕੈਦ 'ਚ 60 ਘੰਟੇ ਬਿਤਾ ਕੇ ਭਾਰਤ ਵਾਪਸ ਆਏ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਦੀ ਵੀਰਤਾ ਤੋਂ ਦੇਸ਼ ਦੇ ਲੋਕ ਕਾਫੀ ਪ੍ਰਭਾਵਿਤ ਹਨ। ਅਜੇ ਤਕ ਤੁਸੀਂ ਕਿਸੇ ਦੇ ਹੇਅਰ ਸਟਾਈਲ ਨੂੰ ਪਾਪਲੁਰ ਹੁੰਦੇ ਸੁਣਿਆ ਹੋਵੇਗਾ ਪਰ ਹੁਣ ਅਭਿਨੰਦਨ ਦੀਆਂ ਮੁੱਛਾਂ ਦਾ ਸਟਾਈਲ ਵੀ ਮਸ਼ਹੂਰ ਹੋ ਰਿਹਾ ਹੈ। ਬੈਂਗਲੁਰੂ 'ਚ ਇਕ ਨੌਜਵਾਨ ਨੇ ਵਿੰਗ ਕਮਾਂਡਰ ਵਰਗੀ ਮੁੱਛ ਰੱਖ ਲਈ ਹੈ।

ਬੈਂਗਲੁਰੂ ' ਚ ਇਕ ਸਥਾਨਕ ਨਾਗਰਿਕ ਮੁਹੰਮਦ ਚੰਦ ਨੇ ਦੱਸਿਆ ਕਿ ਉਹ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਦਾ ਫੈਨ ਹੈ। ਮਹੁੰਮਦ ਚੰਦ ਨੇ ਕਿਹਾ, 'ਅਸੀਂ ਉਨ੍ਹਾਂ ਦੀ ਮੁੱਛ ਦੇ ਸਟਾਈਲ ਨੂੰ ਫੋਲੋ ਕਰ ਰਹੇ ਹਾਂ ਤੇ ਉਹ ਅਸਲੀ ਹੀਰੋ ਹਨ। ਮੈਂ ਕਾਫੀ ਖੁਸ਼ ਹਾਂ ਕਿ ਉਨ੍ਹਾਂ ਦੀ ਤਰ੍ਹਾਂ ਮੁੱਛ ਰੱਖ ਰਿਹਾ ਹਾਂ।'

ਸੋਸ਼ਲ ਮੀਡੀਆ 'ਤੇ ਅਭਿਨੰਦਨ ਦੇ ਨਾਲ ਇਨ੍ਹਾਂ ਦੀਆਂ ਮੁੱਛਾਂ ਵੀ ਟ੍ਰੈਂਡ ਕਰ ਰਹੀਆਂ ਹਨ। ਇਸ ਦੇ ਚਲਦੇ ਵੀ ਅਭਿਨੰਦਨ ਨੇ ਲੋਕਾਂ ਦੇ ਦਿਲਾਂ ਚ ਇਕ ਹੀਰੋ ਵਾਲਾ ਅਕਸ ਬਣਾਇਆ ਤੇ ਲੋਕ ਉਨ੍ਹਾਂ ਦੇ ਸਟਾਈਲ ਨੂੰ ਕਾਪੀ ਕਰਨ ਲੱਗੇ ਹੋਏ ਹਨ। ਰਾਜਸਥਾਨ ਦੇ ਦੌਸਾ ਜ਼ਿਲ੍ਹੇ ਚ ਕਈ ਨੌਜਵਾਨਾਂ ਨੇ ਸੈਲੂਨ ਜਾ ਕੇ ਅਭਿਨੰਦਨ ਦੀ ਤਰ੍ਹਾਂ ਮੁੱਛ ਬਣਵਾਈ ਹੈ।

ਦੱਸ ਦੇਈਏ ਕਿ ਦਰਸ਼ਨ ਨੇ ਫਿਲਮ ਪਦਮਾਵਤ 'ਚ ਰਣਵੀਰ ਸਿੰਘ ਖਿਲਜੀ ਦਾ ਖਤਰਨਾਕ ਲੁੱਕ ਦਿੱਤਾ ਸੀ। ਸੋਸ਼ਲ ਮੀਡੀਆ ਯੂਜ਼ਰਸ ਉਨ੍ਹਾਂ ਦੀ ਮੁੱਛ ਦੀ ਦੱਬ ਕੇ ਤਾਰੀਫ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਮੁੱਛਾਂ ਹੋਣ ਤਾਂ ਅਭਿਨੰਦਨ ਵਰਗੀਆਂ ਵਰਨਾ ਨਾ ਹੀ ਹੋਣ...। ਇਕ ਯੂਜ਼ਰ ਨੇ ਲਿਖਿਆ ਭਾਰਤੀ ਸ਼ੇਰ ਦੀਆਂ ਸਿਰਫ ਮੁਂਛਾਂ ਦੇਖ ਕੇ ਹੀ ਪਾਕਿਸਤਾਨ ਡਰ ਜਾਵੇਗਾ।

Posted By: Amita Verma