ਨਈਂ ਦੁਨੀਆ : Aadhar PAN Linking ਵੈਸੇ ਤਾਂ ਸਰਕਾਰ ਨੇ ਆਧਾਰ ਕਾਰਡ ਨੂੰ ਪੈਨ ਕਾਰਡ ਨਾਲ ਲਿੰਕ ਕਰਨ ਦੀ ਆਖਰੀ ਤਰੀਕ ਅਗਲੇ ਸਾਲ ਤਕ ਲਈ ਵਧਾ ਦਿੱਤੀ ਹੈ। ਇਸ ਸੁਵਿਧਾ ਦਾ ਫ਼ਾਇਦਾ ਲੈਂਦੇ ਹੋਏ 32 ਕਰੋੜ ਤੋਂ ਜ਼ਿਆਦਾ ਲੋਕਾਂ ਨੇ ਆਪਣੇ ਆਧਾਰ ਕਾਰਡ ਨੂੰ ਪੈਨ ਕਾਰਡ ਨਾਲ ਲਿੰਕ ਕੀਤਾ ਹੈ। ਇਸ ਦੀ ਜਾਣਕਾਰੀ ਖੁਦ ਸਰਕਾਰ ਨੇ ਦਿੱਤੀ ਹੈ। ਬੁੱਧਵਾਰ ਨੂੰ ਸਰਕਾਰ ਨੇ ਕਿਹਾ ਕਿ ਬਾਓਮੈਟ੍ਰਿਕ ਪਛਾਣ ਪੱਤਰ ਨਾਲ ਹੁਣ ਤਕ 32.71 ਕਰੋੜ ਸਥਾਈ ਖਾਤਾ ਨੰਬਰ ਜੋੜੇ ਜਾ ਚੁੱਕੇ ਹਨ। ਮਾਈਗੋਵ ਇੰਡੀਆ ਨੇ ਟਵਿੱਟਰ 'ਤੇ ਇਹ ਜਾਣਕਾਰੀ ਦਿੱਤੀ ਹੈ। ਸਰਕਾਰ ਪਹਿਲਾਂ ਹੀ ਆਧਾਰ ਨੂੰ ਪੈਨ ਨਾਲ ਜੋੜਨ ਦੀ ਤਰੀਕ ਨੂੰ ਵਧਾ ਕੇ 31 ਮਾਰਚ 2021 ਕਰ ਚੁੱਕੀ ਹੈ।

ਇਸ ਦੀ ਜਾਣਕਾਰੀ ਦਿੰਦੇ ਹੋਏ ਕੀਤੇ ਗਏ ਟਵੀਟ ਅਨੁਸਾਰ ਇਸ ਸਾਲ 29 ਜੂਨ ਤਕ 50.95 ਕਰੋੜ ਪੈਨ ਵੰਡੇ ਗਏ ਹਨ। ਭਾਰਤੀ ਯੂਆਈਡੀਏਅਆਾਈ 12 ਅੰਕੜਿਆਂ ਵਾਲਾ ਆਧਾਰ ਜਾਰੀ ਕਰਦਾ ਹੈ। ਆਇਕਰ ਵਿਭਾਗ ਅਨੁਸਾਰ ਜੇ ਪੈਨ ਨੂੰ ਨਿਧਾਰਿਤ ਮਿਤੀ 'ਚ ਆਧਾਰ ਨਾਲ ਨਹੀਂ ਜੋੜਿਆ ਜਾਂਦਾ ਤਾਂ ਉਹ ਬੇ-ਨਤੀਜਾ ਹੋ ਜਾਵੇਗਾ।

ਇਕ ਵੱਖਰੇ ਟਵੀਟ 'ਚ ਮਈਗੋਵ ਇੰਡੀਆ ਆਇਕਰ ਰਿਟਰਨ ਭਰਨ ਵਾਲਆਿਂ ਦੇ ਆਮਦਨੀ ਫੰਡ ਦੇ ਬਾਰੇ 'ਤ ਗ੍ਰਾਫ਼ ਦੇ ਜ਼ਰੀਏ ਜਾਣਕਾਰੀ ਦਿੱਤੀ ਹੈ। ਇਸ ਦੇ ਅਨੁਸਾਰ ਆਇਕਰ ਰਿਟਰਨ ਭਰਨ ਵਾਲੀ 57 ਫ਼ੀਸਦੀ ਇਕਾਈਆਂ ਇਸ ਤਰ੍ਹਾਂ ਹਨ, ਜਿਸ ਦੀ ਆਮਦਨ 2.5 ਲੱਖ ਰੁਪਏ ਤੋਂ ਘੱਟ ਹੈ। ਅੰਕੜਿਆਂ ਅਨੁਸਾਰ 28 ਫ਼ੀਸਦੀ ਦੀ ਆਮਦਨ 10-50 ਲੱਖ ਰੁਪਏ ਹੈ। ਆਇਕਰ ਰਿਟਰਨ ਭਰਨ ਵਾਲਆਿਂ 'ਚ ਸਿਰਫ਼ ਇਕ ਫ਼ੀਸਦੀ ਆਪਣੀ ਆਮਦਨ 50 ਲੱਖ ਤੋਂ ਜ਼ਿਆਦਾ ਦਿਖਾਉਂਦੇ ਹਨ।

Posted By: Sarabjeet Kaur