ਨਈਂ ਦੁਨੀਆ, ਭੋਪਾਲ, ਚੱਲਦੀ ਟਰੇਨ 'ਚ ਇਕ ਯਾਤਰੀ ਵੱਲੋਂ ਲਟਕਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ 12652 ਹਜ਼ਰਤ ਨਿਜ਼ਾਮੂਦੀਨ-ਮਦੁਰਾਈ ਸੁਪਰਫਾਸਟ ਐਕਸਪ੍ਰੈੱਸ 'ਚ ਵਾਪਰੀ, ਜਿਸ 'ਚ ਸਫਰ ਕਰ ਰਹੇ ਇਕ ਯਾਤਰੀ ਨੇ ਕੋਚ ਦੇ ਪੱਖੇ ਨਾਲ ਰੱਸੀ ਬੰਨ੍ਹ ਕੇ ਫਾਹਾ ਲੈ ਲਿਆ। ਰੇਲਵੇ ਪੁਲਿਸ ਮ੍ਰਿਤਕ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਹਬੀਬਗੰਜ ਜੀਆਰਪੀ ਸਟੇਸ਼ਨ ਇੰਚਾਰਜ ਐਮਐਸ ਸੋਮਵੰਸ਼ੀ ਨੇ ਦੱਸਿਆ ਕਿ ਟਰੇਨ ਮੰਗਲਵਾਰ ਸ਼ਾਮ ਕਰੀਬ 4 ਵਜੇ ਭੋਪਾਲ ਤੋਂ ਰਵਾਨਾ ਹੋਈ ਸੀ। ਮੰਡੀਦੀਪ 'ਚ ਇਕ ਯਾਤਰੀ ਦੀ ਸੂਚਨਾ ਤੋਂ ਬਾਅਦ ਟਰੇਨ ਨੂੰ ਰੋਕਿਆ ਗਿਆ। ਆਪਣੇ ਡੀ-4 ਕੋਚ ਦੀ ਉਪਰਲੀ ਬਰਥ 'ਤੇ ਸਫਰ ਕਰ ਰਹੇ ਨੌਜਵਾਨ ਨੇ ਕੋਚ 'ਚ ਲੱਗੇ ਪੱਖੇ ਨਾਲ ਰੱਸੀ ਬੰਨ੍ਹ ਕੇ ਫਾਹਾ ਲੈ ਲਿਆ। ਸੂਚਨਾ ਮਿਲਣ 'ਤੇ ਜੀਆਰਪੀ ਨੇ ਮੰਡੀਦੀਪ 'ਚ 30 ਸਾਲ ਦੇ ਨੌਜਵਾਨ ਦੀ ਲਾਸ਼ ਨੂੰ ਟਰੇਨ 'ਚੋਂ ਉਤਾਰ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਉਸ ਕੋਲੋ ਮੋਬਾਈਲ ਫੋਨ ਦੇ ਦੋ ਸਿਮ ਤੇ ਇਕ ਡਰਾਈਵਿੰਗ ਲਾਇਸੈਂਸ ਮਿਲਿਆ ਹੈ।

Posted By: Sarabjeet Kaur