ਜੇਐੱਨਐੱਨ, ਸ਼੍ਰੀਨਗਰ : ਦੱਖਣ ਕਸ਼ਮੀਰ ਦੇ ਕਨਲੀਵਨ ਬੀਜਬੇਹਾੜਾ 'ਚ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ ਇਕ ਅੱਤਵਾਦੀ ਮਾਰਿਆ ਗਿਆ। ਮੁਕਾਬਲੇ ਦੌਰਾਨ ਦੋ ਅੱਤਵਾਦੀਆਂ ਦੇ ਬਚ ਕੇ ਨਿਕਲਣ ਦੀ ਸੂਚਨਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਅੱਤਵਾਦੀ ਹੈ, ਜਿਨ੍ਹਾਂ ਨੇ ਪਿਛਲੇ ਸੋਮਵਾਰ ਨੂੰ ਇਕ ਟਰੱਕ ਚਾਲਕ ਦੀ ਹੱਤਿਆ ਕੀਤੀ ਸੀ।

ਹਾਲਾਂਕਿ ਪੁਲਿਸ ਨੇ ਇਸ ਮੁਕਾਬਲੇ ਦਾ ਅਜੇ ਤਕ ਕੋਈ ਅਧਿਕਾਰਿਕ ਬਿਊਰਾ ਨਹੀਂ ਦਿੱਤਾ ਹੈ ਪਰ ਦੱਸਿਆ ਜਾਂਦਾਹੈ ਕਿ ਇਹ ਮੁਕਾਬਲਾ ਕਨਲੀਵਨ 'ਚ ਉਸ ਥਾਂ ਤੋਂ ਕੁਝ ਹੀ ਦੂਰੀ 'ਤੇ ਹੋਇਆ ਹੈ, ਜਿਥੇ ਬੀਤੀ ਸ਼ਾਮ ਅੱਤਵਾਦੀਆਂ ਨੇ ਇਕ ਟਰੱਕ ਚਾਲਕ ਦੀ ਹੱਤਿਆ ਕੀਤੀ ਸੀ। ਫਿਲਹਾਲ ਮਾਰੇ ਗਏ ਅੱਤਵਾਦੀਆਂ ਦੀ ਪਛਾਣ ਦਾ ਪਤਾ ਲਗਾਇਆ ਜਾ ਰਿਹਾ ਹੈ।


ਬੱਸ ਸਟੈਂਡ ਦੇ ਨਜ਼ਦੀਕ ਗਰਨੇਡ ਹਮਲਾ

ਦੂਸਰੀ ਪਾਸੇ ਯੂਰੋਪੀਅਨ ਸੰਘ ਦੇ ਦੌਰੇ ਤੋਂ ਪਹਿਲਾਂ ਕੱਲ੍ਹ ਸੋਮਵਾਰ ਨੂੰ ਅੱਤਵਾਦੀਆਂ ਨੇ ਕਸ਼ਮੀਰ ਦੇ ਸੋਪੋਰ 'ਚ ਗਰਨੇਡ ਹਮਲਾ ਕਰ ਕੇ 15 ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ। ਇਨ੍ਹਾਂ 'ਚੋਂ ਛੇ ਦੀ ਹਾਲਤ ਗੰਭੀਰ ਬਣੀ ਹੋਈ ਹੈ। ਅੱਤਵਾਦੀਆਂ ਨੇ ਸੋਪੋਰ ਦੇ ਭੀੜ ਭਰੇ ਬੱਸ ਸਟੈਂਡ ਨੂੰ ਨਿਸ਼ਾਨਾ ਬਣਾ ਕੇ ਲੋਕਾਂ 'ਤੇ ਗਰਨੇਡ ਹਮਲਾ ਕਰ ਕੇ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ। ਹਮਲੇ ਦੇ ਤੁਰੰਤ ਬਾਅਦ ਸਥਾਨਕ ਲੋਕਾਂ ਤੇ ਪੁਲਿਸ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ।

Posted By: Susheel Khanna