ਨਵੀਂ ਦਿੱਲੀ : Coronavirus LockDown Day 9 ਦਿੱਲੀ-ਐੱਨਸੀਆਰ 'ਚ ਕੋਰੋਨਾ ਵਾਇਰਸ ਸੰਕ੍ਰਮਿਤ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਦੌਰਾਨ ਡਾਕਟਰ ਵੀ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਰਹੇ ਹਨ। ਇਹ ਮਾਮਲਾ ਦੇਸ਼ ਦੇ ਨਾਮੀ ਹਸਪਤਾਲ All India Institute Of Medical Science ਦਾ ਹੈ। ਏਮਜ਼ ਦੇ Physiology ਵਿਭਾਗ ਦੇ ਇਕ ਰੈਜ਼ੀਡੈਂਟ ਡਾਕਟਰ ਵੀ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਗਏ ਹਨ। ਉਹ ਹੌਜ ਰਾਣੀ ਮਾਲਵੀਆ ਨਗਰ 'ਚ ਰਹਿੰਦੇ ਹਨ ਤੇ ਪਿਛਲੇ ਕੁਝ ਦਿਨਾਂ ਤੋਂ ਉਹ ਦਿੱਲੀ ਆਵਾਜਾਈ ਨਿਗਮ ਦੀ ਬੱਸ ਤੋਂ ਘਰ ਤੋਂ ਦਫ਼ਤਰ ਆ ਜਾ ਰਹੇ ਸਨ।


Covid-19 ਲਈ ਬਣੇ ਹਸਪਤਾਲ 'ਚ ਕੀਤਾ ਜਾਵੇਗਾ ਸ਼ਿਫਟ


ਕੋਰੋਨਾ ਵਾਇਰਸ ਪ੍ਰਭਾਵਿਤ ਡਾਕਟਰ ਨੂੰ ਫਿਲਹਾਲ ਏਮਜ਼ ਦੇ ਨਵੇਂ ਪ੍ਰਾਈਵੇਟ ਵਾਰਡ 'ਚ ਭਰਤੀ ਕੀਤਾ ਗਿਆ ਹੈ। ਕੁਝ ਸਮੇਂ ਬਾਅਦ ਉਨ੍ਹਾਂ ਨੂੰ Trauma Center 'ਚ ਸ਼ਿਫਟ ਕੀਤਾ ਜਾਵੇਗਾ, ਜਿਸ ਨੂੰ ਕੁਝ ਦਿਨ ਪਹਿਲਾਂ ਹੀ ਕੋਰੋਨਾ ਦੇ ਲਈ ਸਮਰਪਿਤ ਕਰ ਦਿੱਤਾ ਗਿਆ ਸੀ। Covid-19 ਹਸਪਤਾਲ 'ਚ ਤਬਦੀਲ ਟ੍ਰਾਮਾ ਸੈਂਟਰ 'ਚ ਸਿਰਫ਼ ਕੋਰੋਨਾ ਨਾਲ ਪ੍ਰਭਾਵਿਤ ਮਰੀਜ਼ਾਂ ਦਾ ਹੀ ਇਲਾਜ ਕੀਤਾ ਜਾਵੇਗਾ।

ਡਾਕਟਰ ਦੇ ਪਰਿਵਾਰ 'ਤੇ ਵੀ ਰੱਖੀ ਜਾ ਰਹੀ ਨਜ਼ਰ

ਕੋਰੋਮਾ ਵਾਇਰਸ ਤੋਂ ਪ੍ਰਭਾਵਿਤ ਡਾਕਟਰਾਂ ਦੇ ਰਿਸ਼ਤੇਦਾਰਾਂ ਨਾਲ ਜਿਨ੍ਹਾਂ ਲੋਕਾਂ ਦੇ ਸੰਪਰਕ 'ਚ ਆਏ ਹਨ, ਉਨ੍ਹਾਂ 'ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਪਰਿਵਾਰ ਦੇ ਹਰੇਕ ਮੈਂਬਰ ਨੂੰ Quarantine ਲਈ ਕਹਿ ਦਿੱਤਾ ਗਿਆ ਹੈਨ ਨਾਲ ਹੀ ਸਭ ਦੀ ਮੈਡੀਕਲ ਜਾਂਚ ਵੀ ਕਰਵਾਈ ਜਾਵੇਗੀ, ਜੋ ਡਾਕਟਰ ਦੇ ਸੰਪਰਕ 'ਚ ਸਨ।

Posted By: Rajnish Kaur