ਜੇਐੱਨਐੱਨ, ਊਧਮਪੁਰ : ਊਧਮਪੁਰ ਜ਼ਿਲ੍ਹੇ 'ਚ ਮੰਗਲਵਾਰ ਨੂੰ ਸਵੇਰੇ ਫ਼ੌਜੀ ਕਾਫ਼ਲੇ ਦਾ ਇਕ ਵਾਹਨ ਬੇਕਾਬੂ ਹੋ ਕੇ 60 ਫੁੱਟ ਹੇਠਾਂ ਨਰਸੂ ਨਾਲੇ 'ਚ ਜਾ ਡਿੱਗਿਆ। ਹਾਦਸੇ 'ਚ ਵਾਹਨ ਚਾਲਕ ਸਮੇਤ ਦੋ ਜਵਾਨਾਂ ਦੀ ਮੌਤ ਹੋ ਗਈ। ਇਸ 'ਚ ਇਕ ਹਿਮਾਚਲ ਪ੍ਰਦੇਸ਼ ਤੇ ਦੂਜਾ ਗੁਜਰਾਤ ਦੇ ਅਹਿਮਦਾਬਾਦ ਦਾ ਰਹਿਣ ਵਾਲਾ ਸੀ। ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਤੋਂ ਬਾਅਦ ਚਿਨੈਨੀ ਪੁਲਿਸ ਨੇ ਫ਼ੌਜ ਦੇ ਸੁਪਰਦ ਕਰ ਦਿੱਤਾ ਹੈ। ਹਾਦਸਾ ਊਧਮਪੁਰ ਜ਼ਿਲ੍ਹੇ ਦੇ ਚਿਨੈਨੀ ਥਾਣਾ ਖੇਤਰ 'ਚ ਹੋਇਆ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਦਲਜੀਤ ਸਿੰਘ ਨੇ ਦੱਸਿਆ ਕਿ ਫ਼ੌਜ ਦਾ ਕਾਫ਼ਲਾ ਮੰਗਲਵਾਰ ਨੂੰ ਜੰਮੂ ਤੋਂ ਲੇਹ ਲਈ ਜਾ ਰਿਹਾ ਸੀ।