ਜੇਐੱਨਐੱਨ, ਨਵੀਂ ਦਿੱਲੀ : Coronavirus : ਪੂਰੀ ਦੁਨੀਆ ਇਸ ਵੇਲੇ ਕੋਰੋਨਾ ਵਾਇਰਸ ਦੇ ਖ਼ੌਫ 'ਚ ਹੈ। ਦੋ ਦਿਨ ਪਹਿਲਾਂ ਹੀ ਵਿਸ਼ਵ ਸਿਹਤ ਸੰਗਠਨ ਨੇ ਇਸ ਨੂੰ ਮਹਾਮਾਰੀ ਐਲਾਨ ਦਿੱਤਾ ਹੈ। ਇੰਨਾ ਹੀ ਨਹੀਂ ਡਬਲਯੂਐੱਚਓ ਨੇ ਇਸ ਨੂੰ ਦੇਖਦੇ ਹੋਏ ਸਾਰੇ ਦੇਸ਼ਾਂ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਇਸ ਸਬੰਧੀ ਸਾਰੇ ਜ਼ਰੂਰੀ ਇੰਤਜ਼ਾਮ ਕਰਨ। ਡਬਲਯੂਐੱਚਓ ਨੇ ਕੁਝ ਦਿਨ ਪਹਿਲਾਂ ਹੀ ਸਿਹਤ ਮੁਲਾਜ਼ਮਾਂ ਦੇ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਜ਼ਰੂਰੀ ਚੀਜ਼ਾਂ ਦੀ ਘਾਟ ਨੂੰ ਲੈ ਕੇ ਵੀ ਚਿੰਤਾ ਪ੍ਰਗਟਾਈ ਸੀ। ਸੰਗਠਨ ਦਾ ਕਹਿਣਾ ਸੀ ਕਿ ਪੂਰੀ ਦੁਨੀਆ ਨੂੰ ਇਨ੍ਹਾਂ ਦੇ ਨਿਰਮਾਣ 'ਚ ਕਰੀਬ 40 ਫ਼ੀਸਦੀ ਤੇਜ਼ੀ ਲਿਆਉਣੀ ਪਵੇਗੀ। ਇਸ ਦੌਰਾਨ ਪੂਰੀ ਦੁਨੀਆ 'ਚ ਇਸ ਦੀ ਦਵਾਈ ਦੀ ਖੋਜ ਸਬੰਧੀ ਵਿਗਿਆਨੀ ਖੋਜੀਆਂ 'ਚ ਜੁਟੇ ਹਨ। ਇਸ ਦੌਰਾਨ ਬਲੂਮਬਰਗ ਡਾਟਇਨ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਇਸ ਦੀ ਦਵਾਈ ਵਿਕਸਤ ਕਰਨ 'ਚ ਚੂਹਿਆਂ ਦੀ ਘਾਟ ਆੜੇ ਆ ਰਹੀ ਹੈ।

ਤੁਹਾਨੂੰ ਦੱਸ ਦੇਈਏ ਕਿ ਕਿਸੇ ਵੀ ਦਵਾਈ ਨੂੰ ਵਿਕਸਤ ਕਰਨ 'ਚ ਜਾਨਵਰ ਵੱਡੀ ਭੂਮਿਕਾ ਨਿਭਾਉਂਦੇ ਹਨ। ਇਨ੍ਹਾਂ 'ਤੇ ਵਿਗਿਆਨੀ ਸ਼ੁਰੂਆਤੀ ਤਜਰਬੇ ਕਰਦੇ ਹਨ। ਕੋਰੋਨਾ ਸਬੰਧੀ ਵਿਗਿਆਨੀ ਚੂਹਿਆਂ 'ਤੇ ਦਵਾਈ ਦਾ ਪ੍ਰੀਖਣ ਕਰਨ 'ਚ ਲੱਗੇ ਹਨ। ਅੱਗੇ ਵਧਣ ਤੋਂ ਪਹਿਲਾਂ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਹੁਣ ਤਕ ਇਸ ਦੀ ਦਵਾਈ ਬਣਾਉਣ 'ਚ ਵਿਗਿਆਨੀ ਨਾਕਾਮ ਰਹੇ ਹਨ। ਹਾਲਾਂਕਿ ਪੂਰੀ ਦੁਨੀਆ ਦੇ ਵਿਗਿਆਨੀ ਇਸ ਉੱਤੇ ਕੰਮ ਕਰ ਰਹੇ ਹਨ। ਬਲੂਮਬਰਗ ਦੀ ਰਿਪੋਰਟ ਮੁਤਾਬਿਕ ਇਨਸਾਨ 'ਤੇ ਦਵਾਈ ਦੀ ਵਰਤੋਂ ਕਰਨ ਤੋਂ ਪਹਿਲਾਂ ਚੂਹਿਆਂ 'ਤੇ ਇਸ ਦਾ ਪ੍ਰਯੋਗ ਇਹ ਦੇਖਣ ਲਈ ਕੀਤਾ ਜਾਂਦਾ ਹੈ ਕਿ ਇਹ ਕਿੰਨੀ ਸੁਰੱਖਿਅਤ ਹੈ।

ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਵਿਗਿਆਨੀ ਮੰਨਦੇ ਹਨ ਕਿ ਇਨਸਾਨ ਤੇ ਚੂਹਿਆਂ ਦੇ ਅੰਦਰ ਕੁਝ ਜੀਨਸ ਕੁਝ ਹੀ ਕਿਸਮ ਦੇ ਹੁੰਦੇ ਹਨ। ਕਈ ਵਾਰ ਜਿਸ ਵਾਇਰਸ ਨਾਲ ਇਨਸਾਨ ਦੀ ਮੌਤ ਤਕ ਹੋ ਸਕਦੀ ਹੈ, ਉਨ੍ਹਾਂ ਦਾ ਅਸਰ ਇਨ੍ਹਾਂ 'ਤੇ ਨਹੀਂ ਹੁੰਦਾ ਹੈ। ਕੋਲਰੇਡੋ ਸਟੇਟ ਯੂਨੀਵਰਸਿਟੀ ਦੇ ਪ੍ਰੋਫੈਸਰ ਰਿਕਾਰਡ ਬੋਵੇਨ ਮੁਤਾਬਿਕ ਕੁਝ ਵਾਇਰਸ ਸਾਨੂੰ ਨੁਕਸਾਨ ਪੁਹੰਚਾ ਸਕਦੇ ਹਨ ਪਰ ਇਨ੍ਹਾਂ ਨੂੰ ਨਹੀਂ।

ਇਸ ਲਈ ਵਿਗਿਆਨੀ ਅਕਸਰ ਅਜਿਹੇ ਚੂਹਿਆਂ ਦੀ ਭਾਲ ਕਰਦੇ ਹਨ ਜਿਨ੍ਹਾਂ ਏਸੀਈ 2 ਨਾਂ ਦੇ ਮਨੁੱਖੀ ਜੀਨ ਨਾਲ ਅਨੁਵੰਸ਼ਕ ਰੂਪ 'ਚ ਸੋਧ ਕੀਤਾ ਗਿਆ ਹੋਵੇ। ਪੂਰੀ ਦੁਨੀਆ 'ਚ ਕੋਰੋਨਾ ਵਾਇਰਸ ਫੈਲਣ ਕਾਰਨ ਇਹ ਕਾਫ਼ੀ ਹੱਦ ਤਕ ਸੰਭਵ ਹੈ ਕਿ ਇਸ ਤਰ੍ਹਾਂ ਦੇ ਚੂਹੇ ਮਿਲ ਜਾਣ। ਹਾਲਾਂਕਿ ਪੂਰੀ ਦੁਨੀਆ 'ਚ ਅਜਿਹੇ ਚੂਹਿਆਂ ਦੀ ਮੌਜੂਦਗੀ ਸਬੰਧੀ ਕੋਈ ਅੰਕੜਾ ਉਪਲਬਧ ਨਹੀਂ ਹੈ। ਕੁਝ ਇਨ੍ਹਾਂ ਦੀ ਉਪਲਬਧਤਾ 'ਚ ਘਾਟ ਦੀ ਗੱਲ ਕਰ ਰਹੇ ਹਨ ਤਾਂ ਕੁਝ ਖੋਜੀਆਂ ਨੂੰ ਉਮੀਦ ਹੈ ਕਿ ਆਉਣ ਵਾਲੇ ਕੁਝ ਹਫ਼ਤਿਆਂ ਅੰਦਰ ਇਨ੍ਹਾਂ ਦੀ ਉਪਲਬਧਤਾ ਯਕੀਨੀ ਹੋ ਜਾਵੇਗੀ।

ਹਰ ਸੰਭਾਵਿਤ ਬਿਮਾਰੀ ਲਈ ਚੂਹਿਆਂ ਨੂੰ ਸੰਭਾਲ ਕੇ ਰੱਖਣਾ ਸੰਭਵ ਨਹੀਂ ਹੈ। ਅਜਿਹਾ ਇਸਲਈ ਵੀ ਹੈ ਕਿਉਂਕਿ ਖੋਜੀ ਅਕਸਰ ਕੋਰੋਨਾ ਵਾਇਰਸ ਦੀ ਦਵਾਈ ਤਲਾਸ਼ਣ ਦੀ ਜਗ੍ਹਾ ਸਾਰਸ, ਕੈਂਸਰ, ਹੈਪੇਟਾਈਟਸ ਤੇ ਦੂਸਰੀਆਂ ਬਿਮਾਰੀਆਂ ਦੀ ਦਵਾਈ ਤਲਾਸ਼ਣਾ ਜ਼ਿਆਦਾ ਆਕਰਸ਼ਕ ਮੰਨਦੇ ਹਨ। ਇਨ੍ਹਾਂ ਦੀ ਖੋਜ 'ਚ ਕਈ ਤਰ੍ਹਾਂ ਦੇ ਜਾਨਵਰਾਂ ਦੀ ਜ਼ਰੂਰਤ ਹੁੰਦੀ ਹੈ ਜਿਨ੍ਹਾਂ 'ਤੇ ਦਵਾਈਆਂ ਦੀ ਖੋਜ ਕਰਨੀ ਹੁੰਦੀ ਹੈ। ਫਰਾਂਸ ਦੇ ਲਿਓਨ 'ਚ ਲੈਬ ਐਨੀਮਲ ਡਿਵੈਲਪਰ ਕਾਦਰ ਥਿਅਮ ਕਹਿੰਦੇ ਹਨ, 'ਰਿਸਰਚ ਟਰੈਂਡ ਨੂੰ ਫਾਲੋ ਕਰਦੀ ਹੈ ਤੇ ਫਿਲਹਾਲ ਲੋਕ ਆਨਕੋਲੌਜੀ ਤੇ ਮੈਟਾਬੌਲਿਕ ਡਿਸਆਰਡਰ 'ਤੇ ਧਿਆਨ ਦੇ ਰਹੇ ਹੋ।

ਜੈਕਸਨ ਪ੍ਰਯੋਗਸ਼ਾਲਾ, ਮੇਨ 'ਚ ਇਕ ਗ਼ੈਰ-ਲਾਭਕਾਰੀ ਸੰਸਥਾ ਹੈ ਜੋ ਮੈਡੀਕਲ ਖੋਜੀਆਂ ਨੂੰ ਜਾਨਵਰਾਂ ਦੀ ਸਪਲਾਈ ਕਰਦੀ ਹੈ। ਇਸ ਮੁਤਾਬਿਕ ਉਹ 11,000 ਤੋਂ ਜ਼ਿਆਦਾ ਤਰ੍ਹਾਂ ਦੇ ਚੂਹਿਆਂ ਨੂੰ ਵੱਖ-ਵੱਖ ਪ੍ਰਯੋਗਸ਼ਾਲਾਵਾਂ ਨੂੰ ਉਪਲਬਧ ਕਰਵਾਉਂਦੀ ਹੈ। ਪਰ ਜਦੋਂ ਜਨਵਰੀ 'ਚ ਕੋਰੋਨਾ ਵਾਇਰਸ ਦਾ ਕਹਿਰ ਵਧਣ ਤੋਂ ਬਾਅਦ ਇਸ ਦੇ ਕੋਲ ਜ਼ਰੂਰੀ ਜੀਨ ਨਹੀਂ ਸੀ। ਜਿਉਂ-ਜਿਉਂ ਇਸ ਵਾਇਰਸ ਨੇ ਪੂਰੀ ਦੁਨੀਆ 'ਚ ਪੈਰ ਪਸਾਰਨੇ ਸ਼ੁਰੂ ਕੀਤੇ ਤਾਂ ਅਜਿਹੇ ਜੀਨਸ ਦੀ ਮੰਗ ਵੀ ਕਾਫ਼ੀ ਵਧ ਗਈ। ਇਸ ਤੋਂ ਬਾਅਦ ਉਨ੍ਹਾਂ ਲੋਕਾਂ ਲੀ ਮੈਡੀਕਲ ਲਿਟਰੇਚਰ ਮੁਹੱਈਆ ਕਰਵਾਉਣਾ ਸ਼ੁਰੂ ਕੀਤਾ ਜਿਨ੍ਹਾਂ ਨੇ ਚੂਹਿਆਂ ਨਾਲ ਕੰਮ ਕੀਤਾ ਹੈ।

ਇਨ੍ਹਾਂ ਇਸ 'ਤੇ ਵੀ ਕੰਮ ਕੀਤਾ ਕਿ ਕੀ ਉਹ ਇਨ੍ਹਾਂ ਵਿਚੋਂ ਕੁਝ ਨੂੰ ਪ੍ਰਜਣਨ ਲਈ ਕੁਝ ਦਾਨ ਕਰ ਸਕਦੇ ਹਨ। ਲੈਬ ਦੇ ਮੁਖੀ ਮੁਤਾਬਿਕ ਉਹ ਪਹਿਲਾਂ ਉਨ੍ਹਾਂ ਜਾਨਵਰਾਂ ਨੂੰ ਲੈ ਰਹੇ ਹਨ ਜਿਹੜੇ ਫਿਲਹਾਲ ਵਾਧੂ ਪ੍ਰਜਣਨ ਕਰਨ ਦੀ ਪ੍ਰਕਿਰਿਆ 'ਚ ਹਨ। ਇਨ੍ਹਾਂ ਮੁਤਾਬਿਕ ਕਿਸੇ ਚੂਹੇ ਦੇ ਜਨਮ ਤੇ ਉਸ ਨੂੰ ਪਰਿਪੱਕ ਹੋਣ 'ਚ ਕਰੀਬ 6 ਹਫ਼ਿਤਆਂ ਦਾ ਸਮਾਂ ਲੱਗਦਾ ਹੈ। ਇਨ੍ਹਾਂ ਦੀ ਘਾਟ ਹੋਣ ਕਾਰਨ ਵਿਗਿਆਨੀ ਦਵਾਈਆਂ ਦਾ ਪ੍ਰੀਖਣ ਨਹੀਂ ਕਰ ਸਕਦੇ। ਆਸਟ੍ਰੇਲੀਆ ਦੀ ਫਲਿੰਡਰਜ਼ ਯੂਨੀਵਰਸਿਟੀ ਦੇ ਪ੍ਰੋਫੈਸਰ ਨਿਕੋਲਾਈ ਪੈਤ੍ਰੋਵਸਕੀ ਦਵਾਈ ਦੇ ਵਿਕਸਤ ਕਰਨ 'ਚ ਇਸ ਨੂੰ ਵੱਡਾ ਅੜਿੱਕਾ ਮੰਨ ਰਹੇ ਹਨ।

Posted By: Seema Anand