ਤਿਰੂਵਨੰਤਪੁਰਮ, ਏਐੱਨਆਈ : ਕੇਰਲ ਦੀ ਚੇਰੂਵੱਲੀ ਮੁਸਲਿਮ ਜਮਾਤ ਮਸਜਿਦ ਆਪਸੀ ਭਾਈਚਾਰੇ ਦੀ ਮਿਸਾਲ ਕਾਇਮ ਹੋਈ। ਮਸਜਿਦ ਕੰਪਲੈਕਸ 22 ਸਾਲਾ ਅੰਜੂ ਦੀ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਸ਼ਾਦੀ ਦੀ ਸ਼ਹਿਨਾਈ ਗੂੰਜੀ। ਦੱਸਿਆ ਗਿਆ ਕਿ ਮਸਜਿਦ 'ਚ ਹੋਏ ਇਸ ਵਿਆਹ 'ਚ ਮੰਤਰ ਪੜ੍ਹੇ ਗਏ ਅਤੇ ਜੋੜੇ ਨੇ ਅਗਨੀ ਦੇ ਸਾਹਮਣੇ ਸੱਤ ਫੇਰੇ ਲਏ। ਲਾੜੀ ਅੰਜੂ ਅਤੇ ਲਾੜੇ ਸ਼ਰਤ ਨੇ ਇੱਕ-ਦੂਜੇ ਨੂੰ ਮਾਲਾ ਪਹਿਨਾਈ। ਮਸਜਿਦ ਕੰਪਲੈਕਸ 'ਚ ਮੌਜੂਦ ਪੰਡਿਤ ਨੇ ਵਿਧੀ-ਵਿਧਾਨ ਨਾਲ ਦੋਵਾਂ ਦਾ ਵਿਆਹ ਕਰਵਾਇਆ। ਇਸ ਤੋਂ ਬਾਅਦ ਵਿਆਹ 'ਚ ਆਏ ਲੋਕਾਂ ਲਈ ਸ਼ਾਕਾਹਾਰੀ ਭੋਜਨ ਦਾ ਇੰਤਜਾਮ ਵੀ ਕੀਤਾ ਗਿਆ ਸੀ।

ਦਰਅਸਲ, ਅੰਜੂ ਦਾਪ ਰਿਵਾਰ ਆਰਥਿਕ ਤੌਰ 'ਤੇ ਕਮਜ਼ੋਰ ਹੈ। ਉਸ ਦੇ ਪਿਤਾ ਅਸ਼ੋਕਨ ਦੀ ਮੌਤ ਹੋ ਚੁੱਕੀ ਹੈ। ਅੰਜੂ ਦੀ ਮਾਂ ਬਿੰਦੂ ਨੇ ਮਸਜਿਦ ਕਮੇਟੀ ਕੋਲ ਲੜਕੀ ਦੇ ਵਿਆਹ ਲਈ ਮਦਦ ਦੀ ਅਪੀਲ ਕੀਤੀ ਸੀ। ਚੇਰੂਵੱਲੀ ਜਮਾਤ ਕਮੇਟੀ ਦੇ ਸਕੱਤਰ ਨਜ਼ੁਮੁਦੀਨ ਅਲੁਮੂਦੀਨ ਨੇ ਹਿਕਾ ਕਿ ਵਿਆਹ ਲਈ ਮਸਜਿਦ ਕਮੇਟੀ ਨੇ ਯਾਦਗਾਰ ਵਜੋਂ ਦਸ ਸੋਨੇ ਦੇ ਤੋਹਫ਼ੇ ਅਤੇ ਦੋ ਲੱਖ ਰੁਪਏ ਵੀ ਦਿੱਤੇ ਗਏ। ਵਿਆਹ ਹਿੰਦੂ ਰੀਤੀ-ਰਿਵਾਜਾਂ ਨਾਲ ਹੋਇਆ ਅਤੇ ਇਸ 'ਚ ਕਰੀਬ ਇਕ ਹਜ਼ਾਰ ਲੋਕਾਂ ਦੇ ਖਾਣ ਦਾ ਇੰਤਜਾਮ ਕੀਤਾ ਗਿਆ ਸੀ।

ਨਜੁਮੁਦੀਨ ਨੇ ਦੱਸਿਆ ਕਿ ਪਹਿਲਾਂ ਤੋਂ ਹੀ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰ ਦੇ ਹਾਲਾਤ ਸੰਨ 2018 'ਚ ਅਸ਼ੋਕਨ ਦੀ ਮੌਤ ਤੋਂ ਬਾਅਦ ਹੋਰ ਖ਼ਰਾਬ ਹੋ ਗਏ। ਪਰਿਵਾਰ ਦੇ ਸਭ ਤੋਂ ਛੋਟੇ ਬੱਚੇ ਦੀ ਪੜ੍ਹਾਈ ਲਈ ਮੈਂ ਨਿੱਜੀ ਤੌਰ 'ਤੇ ਮਦਦ ਕੀਤੀ ਹੈ। ਇਸ ਵਾਰ ਮਸਜਿਦ ਕਮੇਟੀ ਤੋਂ ਮਦਦ ਦੀ ਅਪੀਲ ਕੀਤੀ ਗਈ ਸੀ ਅਤੇ ਵਿਆਹ ਦਾ ਖ਼ਰਚ ਵੀ ਬਹੁਤ ਜ਼ਿਆਦਾ ਹੈ, ਇਸ ਲਈ ਕਮੇਟੀ ਨੇ ਮਦਦ ਕਰਨ ਦਾ ਫ਼ੈਸਲਾ ਕੀਤਾ ਸੀ।

ਮੁੱਖ ਮੰਤਰੀ ਬੋਲੇ-ਕੇਰਲ ਇਕ ਹੈ ਅਤੇ ਹਮੇਸ਼ਾ ਰਹੇਗਾ

ਇਸ ਬਾਰੇ ਕੇਰਲ ਦੇ ਮੁੱਖ ਮੰਤਰੀ ਪਿਨਰਈ ਵਿਜੇਅਨ ਨੇ ਵੀ ਆਪਣੇ ਫੇਸਬੁੱਕ 'ਤੇ ਪੋਸਟ ਕੀਤੀ। ਉਨ੍ਹਾਂ ਨਵ ਵਿਆਹੇ ਜੋੜੇ ਨੂੰ ਵਧਾਈ ਦੇਣ ਦੇ ਨਾਲ-ਨਾਲ ਲੋਕਾਂ ਨੂੰ ਵੀ ਵਧਾਈ ਦਿੱਤੀ। ਉਨ੍ਹਾਂ ਅੱਗੇ ਲਿਖਿਆ, 'ਕੇਰਲ ਨੇ ਹਮੇਸ਼ਾ ਹੀ ਭਾਈਚਾਰਕ ਸਾਂਝ ਦੇ ਸ਼ਾਨਦਾਰ ਉਦਾਹਰਨ ਪੇਸ਼ ਕੀਤੇ ਹਨ। ਇਹ ਵਿਆਹ ਉਸ ਸਮੇਂ ਹੋਇਆ ਹੈ, ਜਦੋਂ ਧਰਮ ਦੇ ਨਾਂ 'ਤੇ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਹੋ ਰਹੀ ਹੈ। ਕੇਰਲ ਇਕ ਹੈ ਅਤੇ ਹਮੇਸ਼ਾ ਇਕ ਰਹੇਗਾ।'

Posted By: Jagjit Singh