ਵੁਰਜਬਰਗ ਯੂਨੀਵਰਸਿਟੀ ਦੇ ਪ੍ਰੋਫੈਸਰ ਡੇਨੀਅਲ ਸ਼ਵਮਰ ਨੇ ਕਿਹਾ,‘ਇਹ ਸਾਫਟਵੇਅਰ 70 ਹਜ਼ਾਰ ਤੋਂ ਵੱਧ ਡਿਜੀਟਲ ਤਸਵੀਰਾਂ ’ਚ ਮੌਜੂਦ 50 ਲੱਖ ਤੋਂ ਵੱਧ ਕੀਲਾਕੀਰ ਲਿੱਪੀ ਦੇ ਅੱਖਰਾਂ ਨੂੰ ਇਕ ਪਲ ’ਚ ਸਕੈਨ ਕਰ ਸਕਦਾ ਹੈ। ਪਹਿਲਾਂ ਮਿੱਟੀ ਦੇ ਪੰਜ ਟੁਕੜਿਆਂ ਦੀ ਬਾਰੀਕੀ ਨਾਲ ਹੱਥ ਨਾਲ ਤੁਲਨਾ ਕਰਨ ’ਚ ਤਿੰਨ ਦਿਨ ਲੱਗਦੇ ਸਨ ਪਰ ਹੁਣ ਉਹ ਕੰਮ ਸਿਰਫ ਪੰਜ ਮਿੰਟਾਂ ’ਚ ਪੂਰਾ ਕੀਤਾ ਜਾ ਸਕਦਾ ਹੈ।

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਜਰਮਨੀ ਦੇ ਵੁਰਜਬਰਗ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇਕ ਅਜਿਹਾ ਏਆਈ ਟੂਲ ਤਿਆਰ ਕੀਤਾ ਹੈ, ਜੋ ਹਿੱਤੀ ਸੱਭਿਅਤਾ ਦੀ ਕੀਲਾਕਾਰ ਲਿੱਪੀ ਨੂੰ ਪੜ੍ਹ ਸਕਦਾ ਹੈ। ਇਸ ਏਆਈ ਟੂਲ ਵੱਲੋਂ 3,500 ਸਾਲ ਪੁਰਾਣੀ ਲਿੱਪੀ ਨੂੰ ਡੀਕੋਡ ਕੀਤੇ ਜਾਣ ਨਾਲ ਹਿੱਤੀ ਸੱਭਿਅਤਾ ਦੇ ਅਣਸੁਲਝੇ ਰਾਜ਼ਾਂ ਦੇ ਉਜਾਗਰ ਹੋਣ ਦੀ ਸੰਭਾਵਨਾ ਹੈ। ਤਿੰਨ ਸਦੀਆਂ ਪਹਿਲਾਂ ਮਿੱਟੀ ’ਤੇ ਉਕੇਰੇ ਗਏ ਕਿੱਲ ਦੇ ਆਕਾਰ ਦੇ ਅੱਖਰਾਂ ਦੀ ਵਿਭਿੰਨਤਾਵਾਂ ਨੂੰ ‘ਪੈਲੀਓਗ੍ਰਾਫਿਕਮ’ ਨਾਂ ਦਾ ਇਹ ਟੂਲ ਆਟੋਮੈਟਿਕ ਜਾਂ ਸਵੈਚਾਲਿਤ ਰੂਪ ਨਾਲ ਪਛਾਣ ਲੈਂਦਾ ਹੈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਹ ਪ੍ਰਾਪਤੀ ਕ੍ਰਾਂਤੀ ਤੋਂ ਘੱਟ ਨਹੀਂ ਹੈ।
ਵੁਰਜਬਰਗ ਯੂਨੀਵਰਸਿਟੀ ਦੇ ਪ੍ਰੋਫੈਸਰ ਡੇਨੀਅਲ ਸ਼ਵਮਰ ਨੇ ਕਿਹਾ,‘ਇਹ ਸਾਫਟਵੇਅਰ 70 ਹਜ਼ਾਰ ਤੋਂ ਵੱਧ ਡਿਜੀਟਲ ਤਸਵੀਰਾਂ ’ਚ ਮੌਜੂਦ 50 ਲੱਖ ਤੋਂ ਵੱਧ ਕੀਲਾਕੀਰ ਲਿੱਪੀ ਦੇ ਅੱਖਰਾਂ ਨੂੰ ਇਕ ਪਲ ’ਚ ਸਕੈਨ ਕਰ ਸਕਦਾ ਹੈ। ਪਹਿਲਾਂ ਮਿੱਟੀ ਦੇ ਪੰਜ ਟੁਕੜਿਆਂ ਦੀ ਬਾਰੀਕੀ ਨਾਲ ਹੱਥ ਨਾਲ ਤੁਲਨਾ ਕਰਨ ’ਚ ਤਿੰਨ ਦਿਨ ਲੱਗਦੇ ਸਨ ਪਰ ਹੁਣ ਉਹ ਕੰਮ ਸਿਰਫ ਪੰਜ ਮਿੰਟਾਂ ’ਚ ਪੂਰਾ ਕੀਤਾ ਜਾ ਸਕਦਾ ਹੈ।
ਹਿੱਤੀ ਸੱਭਿਅਤਾ ਲਗਪਗ 1,600 ਈਸਾ ਪੂਰਬ ’ਚ ਮੌਜੂਦਾ ਤੁਰਕੀਏ ਵਾਲੇ ਇਲਾਕੇ ’ਚ ਵਧੀ ਫੁੱਲੀ ਸੀ। ਸਦੀਆਂ ਲੰਘਣ ਦੇ ਨਾਲ ਹੀ ਇਸ ਸਭਿਅਤਾ ਦੇ ਹਜ਼ਾਰਾਂ ਮਿੱਟੀ ਦੀ ਤਖ਼ਤੀਆਂ ਟੁੱਟ ਗਈਾਂ ਤੇ ਉਨ੍ਹਾਂ ਦੇ ਟੁਕੜੇ ਦੁਨੀਆ ਭਰ ਦੇ ਅਜਾਇਬ ਘਰਾਂ ’ਚ ਹਨ। ਖੋਜੀਆਂ ਨੂੰ ਸੰਪੂਰਨ ਰਿਕਾਰਡ ਪੜ੍ਹਣ ਤੋਂ ਪਹਿਲਾਂ, ਉਨ੍ਹਾਂ ਟੁੱਟੇ ਹੋਏ ਟੁਕੜਿਆਂ ਨੂੰ ਸਹੀ ਢੰਗ ਨਾਲ ਮੁੜ ਜੋੜਨ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ। ਕੀਲਾਕਾਰ ਲਿਪੀ ਦੇ 375 ਵਿਸ਼ੇਸ਼ ਚਿੰਨ੍ਹਾਂ ਦੀਆਂ ਵਿਸ਼ੇਸ਼ਤਾਵਾਂ ਦੀ ਪਛਾਣ ਕਰਨਾ ਜ਼ਰੂਰੀ ਹੈ। ਇਹ ਏਆਈ ਟੂਲ ਹਸਤਲਿਪੀ ਦੇ ਨਿਸ਼ਾਨ ਪਛਾਣ ਕੇ ਇਨ੍ਹਾਂ ਪੱਟੀਆਂ ਨੂੰ ਜੋੜਨ ਤੇ ਉਨ੍ਹਾਂ ਦੇ ਅਰਥ ਸਮਝਣ ’ਚ ਮਦਦ ਕਰ ਰਿਹਾ ਹੈ। ਆਧੁਨਿਕ ਹਸਤਲੇਖਨ ਦੇ ਉਲਟ ਕੀਲਾਕਾਰ ਲਿਪੀ ’ਚ ਕੁਝ ਅਨੋਖੀਆਂ ਚੁਣੌਈਆਂ ਸਨ। ਇਨ੍ਹਾਂ ਪੱਟੀਆਂ ਨੂੰ ਲਿਖਣ ਵਾਲੇ ਕਰੀਬ 400 ਲੇਖਾਂ ’ਚੋਂ ਹਰੇਕ ਦੀ ਵਿਸ਼ੇਸ਼ ਸ਼ੈਲੀ ਸੀ। ਕੁਝ ਲੇਖਕ ਲੇਖਨੀ ਨੂੰ ਏਨੀ ਜ਼ੋਰ ਨਾਲ ਦਬਾਉਂਦੇ ਸਨ ਕਿ ਅੱਖਰ ਉੱਕਰ ਜਾਂਦੇ ਸਨ, ਜਦਕਿ ਹੋਰ ਵਿਸ਼ੇਸ਼ ਪੈਟਰਨ ਦਾ ਇਸਤੇਮਾਲ ਕਰਦੇ ਸਨ। ਇਹ ਤਕਨੀਕ ਡਾਰਟਮੁੰਡ ਤਕਨੀਕੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ, ਜੋ ਪੰਜ ਸਾਲਾ ਪ੍ਰਾਜੈਕਟ ਕੁਕਾ (ਕੰਪਿਊਟਰ-ਸਹਾਇਤਾ ਪ੍ਰਾਪਤ ਕੀਲਾਕਾਰ ਲਿੱਪੀ ਵਿਸ਼ਲੇਸ਼ਣ) ’ਤੇ ਆਧਾਰਿਤ ਹੈ। ਟੀਮ ਨੇ ਖਾਹਸ਼ੀ ਟੀਚਾ ਤੈਅ ਕੀਤਾ ਹੈ। ਏਆਈ ਨੂੰ ਇਸ ਤਰ੍ਹਾਂ ਟ੍ਰੇਨ ਕਰਨਾ ਕਿ ਉਹ ਵੱਖ-ਵੱਖ ਲੇਖਕਾਂ ਦੀ ਲਿਖਾਵਟ ਦੀਆਂ ਸ਼ੈਲੀਆਂ ਨੂੰ ਆਪਣੇ ਆਪ ਪਛਾਣ ਸਕੇ। ਜੇਕਰ ਉਹ ਕਾਮਯਾਬ ਹੁੰਦੇ ਹਨ ਤਾਂ ਹਿੱਤੀ ਲੇਖਨ ਸੰਸਕ੍ਰਿਤੀ ਦਾ ਵਿਸਥਾਰਤ ਇਤਿਹਾਸਕ ਤਿਆਰ ਕਰ ਸਕਣਗੇ।