ਸਟੇਟ ਬਿਊਰੋ, ਅਹਿਮਦਾਬਾਦ : ਪਤਨੀ ਨਾਲ ਸਰੀਰਕ ਸਬੰਧ ਬਣਾਉਣ ਦਾ ਦਬਾਅ ਪਾਉਣ ਵਾਲੇ ਆਪਣੇ ਦੋਸਤ ਦੀ ਇਕ ਨੌਜਵਾਨ ਨੇ ਘਰ ਬੁਲਾ ਕੇ ਹੱਤਿਆ ਕਰ ਦਿੱਤੀ। ਉਸ ਨੇ ਆਪਣੇ ਦੋਸਤ ਨੂੰ ਤੋਹਫ਼ਾ ਦੇਣ ਦੇ ਬਹਾਨੇ ਪਤਨੀ ਜ਼ਰੀਏ ਘਰ ਬੁਲਾਇਆ ਸੀ। ਨੌਜਵਾਨ ਨੇ ਸਿਰ ਵੱਢ ਕੇ ਉਸ ਦੇ ਸਰੀਰ ਦੇ 10 ਟੁੱਕੜੇ ਕਰ ਕੇ ਨਹਿਰ ’ਚ ਸੁੱਟ ਦਿੱਤੇ।

ਮੁਹੰਮਦ ਮੇਰਾਜ ਦਾ ਬਾਪੂਨਗਰ ’ਚ ਹੀ ਰਹਿਣ ਵਾਲੇ ਆਪਣੇ ਦੋਸਤ ਮੁਹੰਮਦ ਇਮਰਾਨ ਅਲੀ ਦੇ ਘਰ ਆਉਣਾ-ਜਾਣਾ ਸੀ। ਮੇਰਾਜ ਇਮਰਾਨ ਦੀ ਪਤਨੀ ਰਿਜ਼ਵਾਨਾ ਦਾ ਪਿੱਛਾ ਕਰਦਾ ਸੀ ਤੇ ਕਈ ਵਾਰ ਇਮਰਾਨ ਦੀ ਗ਼ੈਰ-ਹਾਜ਼ਰੀ ’ਚ ਘਰ ਜਾ ਕੇ ਉਸ ਦੀ ਪਤਨੀ ਨਾਲ ਦੋਸਤੀ ਕਰਨ ਤੇ ਸਬੰਧ ਬਣਾਉਣ ਦਾ ਦਬਾਅ ਪਾਉਂਦਾ ਸੀ। ਰਿਜ਼ਵਾਨਾ ਨੇ ਜਦੋਂ ਇਹ ਗੱਲ ਇਮਰਾਨ ਨੂੰ ਦੱਸੀ ਤਾਂ ਉਸ ਨੇ ਮੇਰਾਜ ਨੂੰ ਘਰ ਬੁਲਾਉਣ ਲਈ ਕਿਹਾ। ਰਿਜ਼ਵਾਨਾ ਨੇ ਮੇਰਾਜ ਨੂੰ 22 ਜਨਵਰੀ ਨੂੰ ਤੋਹਫ਼ਾ ਦੇਣ ਬਹਾਨੇ ਘਰ ਬੁਲਾ ਲਿਆ। ਇਸੇ ਦੌਰਾਨ ਲੁਕ ਕੇ ਬੈਠੇ ਇਮਰਾਨ ਨੇ ਮੇਰਾਜ ਦੇ ਢਿੱਡ ’ਚ ਤਲਵਾਰ ਮਾਰ ਦਿੱਤੀ। ਇਸ ਤੋਂ ਬਾਅਦ ਉਸ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ। ਸਰੀਰ ਦੇ 10 ਟੁੱਕੜੇ ਕਰ ਕੇ ਨਹਿਰ ’ਚ ਸੁੱਟ ਦਿੱਤੇ ਤੇ ਸਿਰ ਨੂੰ ਕੂੜੇ ਦੇ ਢੇਰ ’ਚ ਪਾ ਕੇ ਸਾੜ ਦਿੱਤਾ। ਪੁਲਿਸ ਨੇ ਮੇਰਾਜ ਦੀ ਪਤਨੀ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰ ਕੇ ਮੁਲਜ਼ਮ ਜੋੜੇ ਨੂੰ ਗਿ੍ਰਫ਼ਤਾਰ ਕਰ ਲਿਆ ਹੈ।

Posted By: Tejinder Thind