ਅਸ਼ਵਨੀ ਤਿ੍ਰਪਾਠੀ, ਸਹਾਰਨਪੁਰ : ਹੈਰਾਨ ਹੋ ਜਾਣਾ ਸੁਭਾਵਿਕ ਹੈ ਜਦੋਂ ਪਤਾ ਚੱਲੇ ਕਿ ਇਕ ਕਿਸਾਨ ਦਾ ਗੁੜ ਪੰਜ ਹਜ਼ਾਰ ਰੁਪਏ ਕਿਲੋ ਵੀ ਵਿਕਦਾ ਹੈ। ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦਾ ਇਕ ਪਿੰਡ ਹੈ ਮੁਬਾਰਕਪੁਰ। ਇੱਥੋਂ ਦੇ ਕਿਸਾਨ ਸੰਜੇ ਸੈਨੀ ਦਸ ਏਕੜ ’ਚ ਨਾ ਸਿਰਫ ਜੈਵਿਕ ਵਿਧੀ ਨਾਲ ਗੰਨੇ ਦੀ ਖੇਤੀ ਕਰ ਰਹੇ ਹਨ। ਰਸਾਇਣਮੁਕਤ ਗੰਨੇ ਨੂੰ ਖੰਡ ਮਿਲ ’ਚ ਵੇਚਣ ਦੀ ਥਾਂ ਆਪਣੇ ਵੇਲਣਾ ’ਤੇ 77 ਪ੍ਰਕਾਰ ਦਾ ਗੁੜ ਵੀ ਬਣਾ ਰਹੇ ਹਨ।


ਇਸ ਦੀ ਕੀਮਤ 80 ਰੁਪਏ ਤੋਂ ਲੈ ਕੇ ਪੰਜ ਹਜ਼ਾਰ ਰੁਪਏ ਪ੍ਰਤੀ ਕਿਲੋ ਤਕ ਹੈ। ਗੁੜ ਦੀ ਅਜਿਹੀ ਆਸਮਾਨੀ ਕੀਮਤ ਸੁਣ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ। ਸਾਰਿਆਂ ਦੀ ਹੈਰਾਨੀ ਦੂਰ ਕਰਦੇ ਹੋਏ ਸੰਜੇ ਦਾਅਵਾ ਕਰਦੇ ਹਨ ਕਿ ਪੰਜ ਹਜ਼ਾਰ ਰੁਪਏ ਪ੍ਰਤੀ ਕਿਲੋ ਵਾਲਾ ਗੁੜ ਚਵਨਪ੍ਰਾਸ਼ ਤੋਂ ਵੀ ਜ਼ਿਆਦਾ ਖੂਬੀਆਂ ਵਾਲਾ ਹੈ। ਸੰਜੇ ਨੂੰ ਆਪਣਾ ਗੁੜ ਵੇਚਣ ਕਿਤੇ ਜਾਣਾ ਨਹੀਂ ਪੈਂਦਾ ਉਨ੍ਹਾਂ ਦਾ ਗੁੜ ਘਰ ਤੋਂ ਹੀ ਵਿਕ ਜਾਂਦਾ ਹੈ ਇਸ ਗੁੜ ਦੇ ਖਰੀਦਦਾਰ ਪੂਰੇ ਦੇਸ਼ ’ਚ ਹਨ।

ਗੁੜ ਨੂੰ ਲੈ ਕੇ ਹੁਣ ਕਾਫੀ ਚਰਚਿਤ ਹੋ ਚਲੇ ਹਨ। ਸੰਜੇ ਸੈਨੀ ਦੇਸ਼ ਭਰ ’ਚ ਲੱਗਣ ਵਾਲੀਆਂ ਖੇਤੀ ਪ੍ਰਦਰਸ਼ਨੀਆਂ ’ਚ ਜਾਂਦੇ ਹਨ ਤੇ ਵੱਖ-ਵੱਖ ਜੜੀ ਬੂਟੀਆਂ ਨਾਲ ਬਣੇ 77 ਪ੍ਰਕਾਰ ਦੇ ਗੁੜ ਲੋਕਾਂ ਦੇ ਸਾਹਮਣੇ ਰੱਖਦੇ ਹਨ। ਸੰਜੇ ਦੱਸਦੇ ਹਨ ਉਨ੍ਹਾਂ ਦਾ ਗੁੜ ਆਮ ਨਹੀਂ ਹੈ। ਇਹ ਜੈਵਿਕ ਗੰਨੇ ਨਾਲ ਤਿਆਰ ਹੁੰਦਾ ਹੈ ਇਸ ’ਚ ਵੱਖ-ਵੱਖ ਦੁਰਲੱਭ ਜੜੀ ਬੂਟੀਆਂ ਮਿਲੀਆਂ ਹਨ ਇਹ ਕਈ ਪ੍ਰਕਾਰ ਦੇ ਰੋਗਾਂ ’ਚ ਕਾਰਗਰ ਹੈ। ਅਜਿਹੇ ’ਚ ਜੜੀ ਬੂਟੀਆਂ ਦੀ ਕੀਮਤ ਮੁਤਾਬਕ ਹੀ ਗੁੜ ਦੀ ਕੀਮਤ ਵੀ ਨਿਰਧਾਰਿਤ ਹੰੁਦੀ ਹੈ। ਗੁੜ ’ਚ 80 ਪ੍ਰਕਾਰ ਦੀਆਂ ਜੜੀ ਬੂਟੀਆਂ ਮਿਲਾਈਆਂ ਜਾਂਦੀਆਂ ਹਨ।


ਇਸ ਤਰ੍ਹਾਂ ਹੋਈ ਸ਼ੁਰੂਆਤ


ਗੰਨਾ ਮਿੱਲਾਂ ’ਤੇ ਬਕਾਏ ਨੂੰ ਲੈ ਕੇ ਪਰੇਸ਼ਾਨ ਰਹਿਣ ਵਾਲੇ ਕਿਸਾਨਾਂ ਲਈ ਸੰਜੇ ਸੈਨੀ ਨੇ ਇਕ ਰਸਤਾ ਖੋਲਿ੍ਹਆ ਹੈ। ਸੰਜੇ ਦੱਸਦੇ ਹਨ ਕਿ ਸਾਲ 2000 ’ਚ ਉਨ੍ਹਾਂ ਨੇ ਜੈਵਿਕ ਗੰਨੇ ਦੀ ਖੇਤੀ ਵੱਲ ਰੁਖ਼ ਕੀਤਾ। ਫ਼ਸਲ ਚੰਗੀ ਹੋਈ ਤਾਂ ਉਸ ਨੂੰ ਮਿੱਲ ’ਚ ਵੇਚਣ ਦੀ ਜਗ੍ਹਾ ਆਪਣੇ ਵੇਲਣਾ ’ਤੇ ਹੀ ਜੈਵਿਕ ਗੁੜ ਬਣਾਉਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ। ਗੁੜ ਬਣਾਉਂਦੇ ਸਮੇਂ ਗੰਨੇ ਦੇ ਰਸ ਨੂੰ ਸਾਫ ਕਰਨ ਲਈ ਵੀ ਕਿਸੇ ਕੈਮੀਕਲ ਦੀ ਵਰਤੋਂ ਕਰਨ ਦੀ ਜਗ੍ਹਾ ਸਰੋਂ ਦੇ ਤੇਲ, ਦੁੱਧ ਤੇ ਅਰੰਡੀ ਦੇ ਤੇਲ ਦੀ ਵਰਤੋਂ ਸ਼ੁਰੂ ਕੀਤੀ।

ਹੌਲੀ-ਹੌਲੀ ਉਨ੍ਹਾਂ ਦੇ ਜੈਵਿਕ ਗੁੜ ਦੇ ਕਦਰਦਾਨ ਵੱਧਦੇ ਗਏ। ਅੱਜ ਉਨ੍ਹਾਂ ਕੋਲੋ ਆਲੇ-ਦੁਆਲੇ ਦੇ 10 ਲੋਕਾਂ ਨੂੰ ਰੁਜ਼ਗਾਰ ਵੀ ਮਿਲਿਆ ਹੋਇਆ ਹੈ। ਸੰਜੇ ਸੈਨੀ ਨੇ ਜੜੀ-ਬੂਟੀਆਂ ਨਾਲ ਸਬੰਧਿਤ ਕਈ ਪੁਸਤਕਾਂ ਦਾ ਅਧਿਐਨ ਕੀਤਾ ਸੀ।

ਕਫ ਨੂੰ ਰੋਕਣ ਲਈ ਕਾਲੀ ਮਿਰਚ ਤੇ ਦਾਲਚੀਨੀ ਦੇ ਮਿਕਸ ਕਰਕੇ ਗੁੜ ਤਿਆਰ ਕੀਤਾ ਜਾਂਦਾ ਹੈ। ਉਧਰ ਸ਼ੂਗਰ ਦੇ ਮਰੀਜ਼ਾਂ ਲਈ ਅਸ਼ਵਗੰਧਾ, ਮੇਥੀ, ਅਜਵਾਇਨ ਦੇ ਮਿਸ਼ਰਿਤ ਗੁੜ ਦੀ ਖੂਬ ਮੰਗ ਹੈ।


ਹੁਣ ਗੰਨਾ ਕੁਲਫੀ ਦੀ ਤਿਆਰੀ


ਗੁੜ ਤੋਂ ਬਾਅਦ ਸੰਜੇ ਹੁਣ ਗੰਨੇ ਦੇ ਰਸ ਦੀ ਕੁਲਫੀ ਤੇ ਗੰਨਾ ਜਲੇਬੀ ਬਣਾਉਣ ਦੀ ਤਿਆਰੀ ’ਚ ਹੈ। ਸੰਜੇ ਸੈਨੀ ਕਿਸਾਨਾਂ ਨੂੰ ਜੈਵਿਕ ਖੇਤੀ ਲਈ ਪੇ੍ਰਰਿਤ ਕਰਦੇ ਹਨ ਉਨ੍ਹਾਂ ਨੂੰ ਪ੍ਰੀਖਣ ਵੀ ਦਿੰਦੇ ਹਨ। ਅੱਜ ਉਨ੍ਹਾਂ ਦੇ ਦੁਆਰਾ ਪ੍ਰੇਰਿਤ ਦੇਸ਼ ਭਰ ਦੇ 650 ਕਿਸਾਨਾਂ ਦਾ ਸਮੂਹ ਜੈਵਿਕ ਖੇਤੀ ’ਤੇ ਕੰਮ ਕਰ ਰਹੇ ਹਨ।

Posted By: Ravneet Kaur