ਜੇਐੱਨਐੱਨ : ਅਜਿਹੀਆਂ ਘਟਨਾਵਾਂ ਇਸ ਸੰਸਾਰ 'ਚ ਵਾਪਰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਤੇ ਵਿਸ਼ਵਾਸ ਕਰਨਾ ਕਈ ਵਾਰ ਮੁਸ਼ਕਲ ਹੁੰਦਾ ਹੈ। ਇੰਨਾ ਹੀ ਨਹੀਂ, ਕੁਝ ਘਟਨਾਵਾਂ ਅਵਿਸ਼ਵਾਸ਼ਯੋਗ ਲੱਗਦੀਆਂ ਹਨ ਅਜਿਹਾ ਹੀ ਇਕ ਅਜੀਬ ਮਾਮਲਾ ਓਡੀਸ਼ਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਗਾਂ ਨੇ ਦੋ ਸਿਰ ਤੇ ਤਿੰਨ ਅੱਖਾਂ ਵਾਲੇ ਇਕ ਵੱਛੇ ਨੂੰ ਜਨਮ ਦਿੱਤਾ ਹੈ। ਇਸ ਵੱਛੇ ਨੂੰ ਦੇਖਣ ਤੋਂ ਬਾਅਦ ਲੋਕ ਕਾਫੀ ਹੈਰਾਨ ਹਨ ਤੇ ਇਸ ਵੱਛੇ ਨੂੰ ਮਾਂ ਦੁਰਗਾ ਦਾ ਅਸ਼ੀਰਵਾਦ ਦੱਸ ਰਹੇ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਲੋਕਾਂ ਨੇ ਇਸ ਵੱਛੇ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਵੱਛੇ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਜਾਣਕਾਰੀ ਅਨੁਸਾਰ ਉੜੀਸਾ ਦੇ ਨਬਰੰਗਪੁਰ 'ਚ ਕਿਸਾਨ ਧਨੀਰਾਮ ਵਿਖੇ ਇਕ ਗਾਂ ਨੇ ਬਹੁਤ ਹੀ ਅਜੀਬ ਵੱਛੇ ਨੂੰ ਜਨਮ ਦਿੱਤਾ ਹੈ। ਵੱਛੇ ਦੇ ਦੋ ਸਿਰ ਤੇ ਤਿੰਨ ਅੱਖਾਂ ਹਨ। ਜਦੋਂ ਲੋਕਾਂ ਨੇ ਇਸ ਵੱਛੇ ਨੂੰ ਵੇਖਿਆ ਤਾਂ ਉਹ ਹੈਰਾਨ ਰਹਿ ਗਏ। ਇਹ ਗੱਲ ਸਾਰੇ ਇਲਾਕੇ 'ਚ ਅੱਗ ਵਾਂਗ ਫੈਲ ਗਈ ਤੇ ਲੋਕ ਵੱਛੇ ਨੂੰ ਦੇਖਣ ਲਈ ਦੂਰ -ਦੂਰ ਤੋਂ ਆਉਣ ਲੱਗ ਪਏ। ਦੱਸਿਆ ਜਾ ਰਿਹਾ ਹੈ ਕਿ ਵੱਛੇ ਨੂੰ ਅਜੇ ਵੀ ਦੁੱਧ ਪੀਣ 'ਚ ਬਹੁਤ ਪਰੇਸ਼ਾਨੀ ਹੋ ਰਹੀ ਹੈ। ਇਸ ਲਈ ਉਸ ਨੂੰ ਬਾਹਰੋਂ ਦੁੱਧ ਲਿਆ ਕੇ ਪਿਲਾਉਣਾ ਪੈਂਦਾ ਹੈ। ਹੁਣ ਲੋਕ ਇਸ ਵੱਛੇ ਨੂੰ ਮਾਂ ਦੁਰਗਾ ਦਾ ਅਵਤਾਰ ਮੰਨ ਰਹੇ ਹਨ ਤੇ ਉਸਦੀ ਪੂਜਾ ਕਰ ਰਹੇ ਹਨ।

ਵੱਛੇ ਦੀ ਪੂਜਾ ਕਰਦੇ ਲੋਕ

ਦੱਸਿਆ ਜਾ ਰਿਹਾ ਹੈ ਕਿ ਪਿੰਡ ਵਾਸੀ ਦੱਖਣ ਵੱਲ ਮੂੰਹ ਕਰਕੇ ਵੱਛੇ ਦੀ ਪੂਜਾ ਕਰ ਰਹੇ ਹਨ ਕਿਉਂਕਿ ਇਹ ਦਿਸ਼ਾ ਉਨ੍ਹਾਂ ਲਈ ਪਵਿੱਤਰ ਮੰਨੀ ਜਾਂਦੀ ਹੈ। ਆਲਮ ਇਹ ਹੈ ਕਿ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇੱਥੇ ਸੋਸ਼ਲ ਮੀਡੀਆ 'ਤੇ ਵੀ ਇਸ ਮਾਮਲੇ ਦੀ ਚਰਚਾ ਹੋ ਰਹੀ ਹੈ। ਲੋਕ ਇਸ ਵੱਛੇ ਦੀ ਤਸਵੀਰ ਤੇ ਵੀਡੀਓ ਸ਼ੇਅਰ ਕਰ ਰਹੇ ਹਨ।

Posted By: Sarabjeet Kaur