ਸ੍ਰੀਨਗਰ : ਉੱਤਰੀ ਕਸ਼ਮੀਰ ਦੇ ਅੰਦ੍ਹਾਮਾ ਕੁਪਵਾੜਾ 'ਚ ਮੰਗਲਵਾਰ ਨੂੰ ਰਹੱਸਮਈ ਹਾਲਾਤਾਂ 'ਚ ਬੰਬ ਧਮਾਕੇ 'ਚ ਇਕ ਅੱਲ੍ਹੜ ਦੀ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਧਮਾਕੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਧਮਾਕਾ ਦੁਪਹਿਰ ਬਾਅਦ ਕਰੀਬ 3:55 ਵਜੇ ਅੰਦ੍ਹਾਮਾ 'ਚ ਇਕ ਜਨਰਲ ਸਟੋਰ ਦੇ ਅੰਦਰ ਹੋਇਆ। ਧਮਾਕੇ 'ਚ 15 ਸਾਲਾ ਸੁਹੇਲ ਅਹਿਮਦ ਵਾਨੀ ਪੁੱਤਰ ਸਨਾਉੱਲਾਹ ਵਾਨੀ ਦੀ ਮੌਤ ਹੋ ਗਈ। ਉਸ ਸਮੇਂ ਉਹ ਦੁਕਾਨ ਦੇ ਅੰਦਰ ਹੀ ਸੀ। ਧਮਾਕੇ 'ਚ ਦੁਕਾਨ ਵੀ ਨੁਕਸਾਨੀ ਗਈ। ਐੱਸਐੱਸਪੀ ਕੁਪਵਾੜਾ ਅੰਬਰਕਰ ਸ੍ਰੀਰਾਮ ਦਿਨਕਰ ਨੇ ਦੱਸਿਆ ਕਿ ਇਕ ਅੱਲ੍ਹੜ ਦੀ ਮੌਤ ਹੋਈ ਹੈ। ਪੁਲਿਸ ਦਲ ਮੌਕੇ 'ਤੇ ਗਿਆ ਹੈ। ਧਮਾਕੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।