ਮੂੰਹ ਨਾਲ ਗੁਬਾਰਾ ਫ਼ਲਾ ਰਹੀ ਸੀ 13 ਸਾਲਾ ਬੱਚੀ ਤੇ ਫਿਰ ਹੋਇਆ ਕੁਝ ਅਜਿਹਾ ਕਿ ਚਲੀ ਗਈ ਜਾਨ...
ਸ਼ੁੱਕਰਵਾਰ ਦੀ ਸ਼ਾਮ ਸਾਢੇ ਪੰਜ ਵਜੇ ਉਹ ਪਿੰਡ ਦੀ ਦੁਕਾਨ ਤੋਂ ਗ਼ੁਬਾਰੇ ਲੈ ਕੇ ਆਈ ਸੀ। ਘਰ ’ਚ ਤਿੰਨ ਸਾਲਾ ਛੋਟੇ ਭਰਾ ਦੇ ਖੇਡਣ ਲਈ ਗ਼ੁਬਾਰਾ ਫੁਲਾ ਰਹੀ ਸੀ ਕਿ ਇਸੇ ਵਿਚਾਲੇ ਗ਼ੁਬਾਰਾ ਫਟ ਗਿਆ ਤੇ ਰਬੜ ਦੇ ਟੁਕੜੇ ਉਸਦੇ ਮੂੰਹ ’ਚ ਚਲੇ ਗਏ।
Publish Date: Sun, 07 Dec 2025 10:07 AM (IST)
Updated Date: Sun, 07 Dec 2025 10:12 AM (IST)
ਬੁਲੰਦਸ਼ਹਿਰ : 13 ਸਾਲਾ ਨਾਬਾਲਗਾ ਛੋਟੇ ਭਰਾ ਦੇ ਖੇਡਣ ਲਈ ਮੂੰਹ ਨਾਲ ਗ਼ੁਬਾਰਾ ਫੁਲਾ ਰਹੀ ਸੀ। ਇਸੇ ਵਿਚਾਲੇ ਗ਼ੁਬਾਰਾ ਫਟ ਗਿਆ ਤੇ ਰਬੜ ਦੇ ਟੁਕੜੇ ਮੂੰਹ ’ਚ ਜਾ ਕੇ ਸਾਹ ਦੀ ਨਾੜੀ ’ਚ ਫਸ ਗਏ। ਸਾਹ ਘੁੱਟਣ ਕਾਰਨ ਨਾਬਾਲਗਾ ਦੀ ਮੌਤ ਹੋ ਗਈ। ਦੀਘੀ ਪਿੰਡ ਦੇ ਵਾਸੀ ਅਸ਼ੋਕ ਕੁਮਾਰ ਦੀ 13 ਸਾਲਾ ਧੀ ਕੁਮਕੁਮ ਅੱਠਵੀਂ ਦੀ ਵਿਦਿਆਰਥਣ ਸੀ। ਸ਼ੁੱਕਰਵਾਰ ਦੀ ਸ਼ਾਮ ਸਾਢੇ ਪੰਜ ਵਜੇ ਉਹ ਪਿੰਡ ਦੀ ਦੁਕਾਨ ਤੋਂ ਗ਼ੁਬਾਰੇ ਲੈ ਕੇ ਆਈ ਸੀ। ਘਰ ’ਚ ਤਿੰਨ ਸਾਲਾ ਛੋਟੇ ਭਰਾ ਦੇ ਖੇਡਣ ਲਈ ਗ਼ੁਬਾਰਾ ਫੁਲਾ ਰਹੀ ਸੀ ਕਿ ਇਸੇ ਵਿਚਾਲੇ ਗ਼ੁਬਾਰਾ ਫਟ ਗਿਆ ਤੇ ਰਬੜ ਦੇ ਟੁਕੜੇ ਉਸਦੇ ਮੂੰਹ ’ਚ ਚਲੇ ਗਏ। ਕੁਝ ਟੁਕੜੇ ਨਾਬਾਲਗਾ ਦੀ ਸਾਹ ਦੀ ਨਾੜੀ ’ਚ ਫਸ ਕੇ ਚਿਪਕ ਗਏ। ਇਸ ਕਾਰਨ ਨਾਬਾਲਗਾ ਨੂੰ ਸਾਹ ਲੈਣ ’ਚ ਪਰੇਸ਼ਾਨੀ ਹੋਣ ਲੱਗੀ। ਪਰਿਵਾਰ ਵਾਲੇ ਉਸ ਨੂੰ ਸੀਐੱਚਸੀ ਪਹਾਸੂ ਲੈ ਗਏ, ਜਿਥੇ ਡਾਕਟਰ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ।