ਨਵੀਂ ਦਿੱਲੀ (ਪੀਟੀਆਈ) : ਭਾਰਤ ਕੌਮਾਂਤਰੀ ਭੁੱਖ ਸੂਚਕ ਅੰਕ (ਜੀਐੱਚਆਈ) 2020 'ਚ 107 ਦੇਸ਼ਾਂ ਦੀ ਸੂਚੀ 'ਚ 94ਵੇਂ ਸਥਾਨ 'ਤੇ ਹੈ ਤੇ ਭੁੱਖ ਦੀ 'ਗੰਭੀਰ' ਸ਼੍ਰੇਣੀ 'ਚ ਹੈ। ਮਾਹਿਰਾਂ ਨੇ ਇਸ ਲਈ ਖ਼ਰਾਬ ਲਾਗੂ ਨੀਤੀਆਂ, ਪ੍ਰਭਾਵੀ ਨਿਗਰਾਨੀ ਦੀ ਕਮੀ, ਕੁਪੋਸ਼ਣ ਨਾਲ ਨਜਿੱਠਣ 'ਤ ਅਣਦੇਖੀ ਤੇ ਵੱਡੇ ਸੂਬਿਆਂ ਦੇ ਖ਼ਰਾਬ ਪ੍ਰਦਰਸ਼ਨ ਨੂੰ ਦੋਸ਼ੀ ਠਹਿਰਾਇਆ।

ਜੀਐੱਚਆਈ ਦੀ ਵੈੱਬਸਾਈਟ 'ਤੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ। ਪਿਛਲੇ ਸਾਲ 117 ਦੇਸ਼ਾਂ ਦੀ ਸੂਚੀ 'ਚ ਭਾਰਤ ਦਾ 102 ਸੀ। ਗੁਆਂਢੀ ਬੰਗਲਾਦੇਸ਼, ਮਿਆਂਮਾਰ ਤੇ ਪਾਕਿਸਤਾਨ ਵੀ 'ਗੰਭੀਰ' ਸ਼੍ਰੇਣੀ 'ਚ ਹੈ ਪਰ ਸੂਚਕ ਅੰਕ 'ਚ ਭਾਰਤ ਤੋਂ ਉਪਰ ਹੈ। ਬੰਗਲਾਦੇਸ਼ 'ਚ 75ਵੇਂ, ਮਿਆਂਮਾਰ 78ਵੇਂ ਤੇ ਪਾਕਿਸਤਾਨ 88ਵੇਂ ਸਥਾਨ 'ਤੇ ਹੈ। ਰਿਪੋਰਟ ਅਨੁਸਾਰ, ਨੇਪਾਲ 73ਵੇਂ ਤੇ ਸ੍ਰੀਲੰਕਾ 64ਵੇਂ ਸਥਾਨ 'ਤੇ ਹੈ। ਦੋਵੇਂ ਦੇਸ਼ 'ਦਰਮਿਆਨੀ' ਸ਼੍ਰੇਣੀ 'ਚ ਆਉਂਦੇ ਹਨ। ਚੀਨ, ਬੇਲਾਰੂਸ, ਯੂਕਰੇਨ, ਤੁਰਕੀ, ਕਿਊਬਾ ਤੇ ਕੁਵੈਤ ਸਮੇਤ 17 ਦੇਸ਼ ਚੋਟੀ 'ਤੇ ਹਨ।

ਰਿਪੋਰਟ ਅਨੁਸਾਰ ਭਾਰਤ ਦੀ 14 ਫ਼ੀਸਦੀ ਆਬਾਦੀ ਕੁਪੋਸ਼ਣ ਦੀ ਸ਼ਿਕਾਰ ਹੈ। ਪੰਜ ਸਾਲ ਤੋਂ ਘੱਟ ਉਮਰ ਦੇ 37.4 ਫ਼ੀਸਦੀ ਬੱਚਿਆਂ ਦਾ ਕੱਦ ਕੁਪੋਸ਼ਣ ਕਾਰਨ ਉਨ੍ਹਾਂ ਦੀ ਉਮਰ ਦੇ ਹਿਸਾਬ ਨਾਲੋਂ ਘੱਟ ਹੈ। ਕੁਪੋਸ਼ਣ ਕਾਰਨ ਘੱਟ ਭਾਰ ਵਾਲੇ ਬੱਚਿਆਂ ਦੀ ਦਰ 17.3 ਫ਼ੀਸਦੀ ਹੈ। ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ 'ਚ ਕਮੀ ਆਈ ਹੈ ਤੇ ਇਹ 3.7 ਫ਼ੀਸਦੀ ਹੈ।

ਨਵੀਂ ਦਿੱਲੀ ਸਥਿਤ ਕੌਮਾਂਤਰੀ ਖੁਰਾਕ ਨੀਤੀ ਖੋਜ ਸੰਸਥਾਨ 'ਚ ਸੀਨੀਅਰ ਖੋਜਕਰਤਾ ਪੂਰਨਿਮਾ ਮੈਨਨ ਨੇ ਕਿਹਾ ਕਿ ਭਾਰਤ ਦੀ ਦਰਜਾਬੰਦੀ 'ਚ ਸਮੁੱਚੀ ਤਬਦੀਲੀ ਲਈ ਉੱਤਰ ਪ੍ਰਦੇਸ਼, ਬਿਹਾਰ ਤੇ ਮੱਧ ਪ੍ਰਦੇਸ਼ ਵਰਗੇ ਬੱਚੇ ਸੂਬਿਆਂ ਦੇ ਪ੍ਰਦਰਸ਼ਨ 'ਚ ਸੁਧਾਰ ਦੀ ਜ਼ਰੂਰਤ ਹੈ। ਜੇ ਉੱਚ ਆਬਾਦੀ ਵਾਲੇ ਸੂਬੇ 'ਚ ਕੁਪੋਸ਼ਣ ਦਾ ਪੱਧਰ ਜ਼ਿਆਦਾ ਹੈ ਤਾਂ ਉਹ ਭਾਰਤ ਦੇ ਔਸਤ 'ਚ ਬਹੁਤ ਯੋਗਦਾਨ ਦੇਵੇਗਾ।

ਨਿਊਟ੍ਰੀਸ਼ਨ ਰਿਸਰਚ ਦੀ ਪ੍ਰਮੁੱਖ ਸ਼ਵੇਤਾ ਖੰਡੇਲਵਾਲ ਨੇ ਕਿਹਾ ਕਿ ਦੇਸ਼ 'ਚ ਪੋਸ਼ਣ ਲਈ ਕਈ ਪ੍ਰੋਗਰਾਮ ਤੇ ਨੀਤੀਆਂ ਹਨ ਪਰ ਜ਼ਮੀਨੀ ਹਕੀਕਤ ਕਾਫੀ ਨਿਰਾਸ਼ਾਨਜਕ ਹੈ।