ਨਵੀਂ ਦਿੱਲੀ (ਏਜੰਸੀ) : ਪਿਛਲੇ ਪੰਜ ਸਾਲਾਂ ਦੌਰਾਨ ਜੰਮੂ-ਕਸ਼ਮੀਰ 'ਚ 960 ਤੋਂ ਵੱਧ ਅੱਤਵਾਦੀ ਮਾਰੇ ਗਏ ਹਨ। ਹਾਲਾਂਕਿ ਇਸ ਸਮੇਂ ਦੌਰਾਨ 413 ਜਵਾਨਾਂ ਨੂੰ ਆਪਣੀ ਸ਼ਹਾਦਤ ਦੇਣੀ ਪਈ ਹੈ। ਸਰਹੱਦ ਪਾਰ ਤੋਂ ਹੋਣ ਵਾਲੀ ਘੁਸਪੈਠ ਦੀ ਗੱਲ ਕਰੀਏ ਤਾਂ ਪਿਛਲੇ ਤਿੰਨ ਸਾਲਾਂ 'ਚ ਕਰੀਬ 400 ਅੱਤਵਾਦੀਆਂ ਨੇ ਘੁਸਪੈਠ ਕੀਤੀ, ਜਿਸ 'ਚ 126 ਨੂੰ ਸੁਰੱਖਿਆ ਬਲਾਂ ਨੇ ਮਾਰ ਸੁੱਟਿਆ। ਕੇਂਦਰੀ ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੈੱਡੀ ਨੇ ਲੋਕ ਸਭਾ 'ਚ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਕ ਲਿਖਤੀ ਸਵਾਲ ਦੇ ਜਵਾਬ 'ਚ ਰੈੱਡੀ ਨੇ ਦੱਸਿਆ ਕਿ ਅੱਤਵਾਦ ਪ੍ਰਤੀ ਸਰਕਾਰ ਦੀ ਜ਼ੀਰੋ ਟਾਲਰੈਂਸ ਨੀਤੀ 'ਤੇ ਚੱਲਦਿਆਂ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਖ਼ਿਲਾਫ਼ ਸਰਗਰਮ ਕਾਰਵਾਈ ਕੀਤੀ ਹੈ। ਸੁਰੱਖਿਆ ਬਲਾਂ ਦੇ ਠੋਸ ਤੇ ਤਾਲਮੇਲ ਭਰੇ ਯਤਨਾਂ ਕਾ ਰਨ ਸਾਲ 2014 ਤੋਂ 2019 ਵਿਚਕਾਰ 963 ਅੱਤਵਾਦੀਆਂ ਦਾ ਜੰਮੂ-ਕਸ਼ਮੀਰ 'ਚ ਸਫਾਇਆ ਕੀਤਾ ਗਿਆ।

ਓਧਰ ਘੁਸਪੈਠ ਬਾਰੇ ਰੈੱਡੀ ਨੇ ਕਿਹਾ ਕਿ ਅੱਤਵਾਦੀ ਹਿੰਸਾ ਤੋਂ ਪ੍ਰਭਾਵਿਤ ਜੰਮੂ-ਕਸ਼ਮੀਰ 'ਚ ਸਭ ਤੋਂ ਵੱਧ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਹੋਈਆਂ। 2016 'ਚ 119, 2017 'ਚ 136 ਤੇ ਸਾਲ 2018 'ਚ 143 ਘੁਸਪੈਠ ਦੀਆਂ ਘਟਨਾਵਾਂ ਹੋਈਆਂ। ਸਾਲ 2018 ਤੋਂ ਪਹਿਲਾਂ ਛੇ ਮਹੀਨਿਆਂ ਦੇ ਮੁਕਾਬਲੇ 'ਚ ਇਸ ਸਾਲ ਘੁਸਪੈਠ 'ਚ 43 ਫ਼ੀਸਦੀ ਦੀ ਕਮੀ ਆੀ ਹੈ। ਘੁਸਪੈਠ ਦੀ ਕੋਸ਼ਿਸ਼ ਕਰਦੇ 126 ਅੱਤਵਾਦੀਆਂ ਨੂੰ ਸੁਰੱਖਿਆ ਬਲਾਂ ਨੇ ਮਾਰ ਸੁੱਟਿਆ ਹੈ। 27 ਫ਼ੌਜੀਆਂ ਨੂੰ ਵੀ ਆਪਣੀ ਸ਼ਹਾਦਤ ਦੇਣੀ ਪਈ ਹੈ।

ਭਾਰਤ 'ਚ ਰਹਿ ਰਹੇ ਹਨ ਪਾਕਿ ਦੇ 41,331 ਤੇ ਅਫ਼ਗਾਨਿਸਤਾਨ ਦੇ 4,193 ਨਾਗਰਿਕ

ਧਾਰਮਿਕ ਘੱਟ ਗਿਣਤੀ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ ਪਾਕਿਸਤਾਨ ਦੇ 41,331 ਤੇ ਅਫ਼ਗਾਨਿਸਤਾਨ ਦੇ 4, 193 ਨਾਗਰਿਕ ਭਾਰਤ 'ਚ ਲੰਬੇ ਸਮੇਂ ਦੇ ਵੀਜ਼ੇ 'ਤੇ ਰਹਿ ਰਹੇ ਹਨ। ਇਕ ਲਿਖਤੀ ਸਵਾਲ ਦੇ ਜਵਾਬ 'ਚ ਕੇਂਦਰੀ ਗ੍ਹਿ ਰਾਜ ਮੰਤਰੀ ਨਿੱਤਿਆਨੰਦ ਰਾਏ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਲੋਕ ਸਭਾ 'ਚ ਦਿੱਤੀ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦੇ ਘੱਟ ਗਿਣਤੀਆਂ ਨੂੰ ਉਨ੍ਹਾਂ ਦੀਆਂ ਧਾਰਮਿਕ ਮੁਸ਼ਕਲਾਂ ਨੂੰ ਦੇਖਦਿਆਂ ਲੰਬੇ ਸਮੇਂ ਦਾ ਵੀਜ਼ਾ ਦੇਣ ਦਾ ਫ਼ੈਸਲਾ ਲਿਆ ਗਿਆ ਸੀ। ਵੀਜ਼ਾ ਅਰਜ਼ੀ ਨਾਲ ਸਬੰਧਤ ਇਕ ਪੋਰਟਲ 2014 'ਚ ਲਾਂਚ ਕੀਤਾ ਗਿਆ ਸੀ।