ਏਐਨਆਈ, ਨਵੀਂ ਦਿੱਲੀ : ਤਬਲੀਗੀ ਜਮਾਤ ਦੀਆਂ ਗਤੀਵਿਧੀਆਂ 'ਚ ਸ਼ਾਮਲ ਹੋਣ ਕਾਰਨ 2200 ਵਿਦੇਸ਼ੀ ਨਾਗਰਿਕਾਂ ਦੀ ਭਾਰਤ ਯਾਤਰਾ 'ਤੇ 10 ਸਾਲ ਲਈ ਰੋਕ ਲਾ ਦਿੱਤੀ ਗਈ ਹੈ।


ਇਨ੍ਹਾਂ ਸਾਰਿਆਂ 'ਤੇ ਦੋਸ਼ ਹੈ ਕਿ ਕੋਰੋਨਾ ਵਾਇਰਸ ਦਾ ਸੰਕ੍ਰਮਣ ਸ਼ੁਰੂਆਤੀ ਦੌਰ ਵਿਚ ਇਨ੍ਹਾਂ ਨੇ ਗੈਰਕਾਨੂੰਨੀ ਤਰੀਕੇ ਨਾਲ ਭੀੜ ਇਕੱਠੀ ਕੀਤੀ, ਜਿਸ ਨਾਲ ਇਹ ਵਾਇਰਸ ਤੇਜ਼ੀ ਨਾਲ ਫੈਲ ਗਿਆ ਅਤੇ ਫਿਰ ਇਸ ਦੀ ਲਪੇਟ ਵਿਚ ਦੇਸ਼ ਦੇ ਕਈ ਸੂਬਿਆਂ ਦੇ ਲੋਕ ਆ ਗਏ। ਸ਼ੁਰੂਆਤੀ ਦੌਰ ਵਿਚ ਇਨ੍ਹਾਂ ਕਾਰਨ ਲਗਪਗ ਇਕ ਤਿਹਾਈ ਲੋਕਾਂ ਅਤੇ 17 ਸੂਬਿਆਂ ਵਿਚ ਸੰਕ੍ਰਮਣ ਫੈਲਿਆ ਅਤੇ ਕਾਫੀ ਲੋਕਾਂ ਦੀ ਮੌਤ ਹੋ ਗਈ।

ਨਿਜ਼ਾਮੂਦੀਨ ਮਰਕਜ਼ ਵਿਚ ਇਕੱਠੇ ਹੋਏ ਤਬਲੀਗੀ ਲੋਕਾਂ ਕਾਰਨ ਦੇਸ਼ ਵਿਚ ਕੋਰੋਨਾ ਦੇ ਕਈ ਮਾਮਲੇ ਸਾਹਮਣੇ ਆਏ ਸਨ। ਵੱਖ-ਵੱਖ ਸੂਬਿਆਂ ਵਿਚ ਜਾਣ ਨਾਲ ਕੋਰੋਨਾ ਤੇਜ਼ੀ ਨਾਲ ਫੈਲ ਗਿਆ ਸੀ ਤੇ ਇਸ ਤੋਂ ਬਾਅਦ ਮੌਲਾਨਾ ਸਾਦ ਦੀ ਵੀ ਕਾਫੀ ਅਲੋਚਨਾ ਹੋਈ। ਉਹ ਅੱਜ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ।

ਇਸ ਲੜੀ ਵਿਚ ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਨੇ ਪਿਛਲੇ ਵੀਰਵਾਰ ਨੂੰ ਦੱਖਣੀ ਦਿੱਲੀ ਸਥਿਤ ਸਾਕੇਤ ਕੋਰਟ ਵਿਚ 12 ਨਵੀਂ ਚਾਰਜਸ਼ੀਟ ਦਾਖਲ ਕੀਤੀ, ਜਿਸ ਵਿਚ 541 ਵਿਦੇਸ਼ੀ ਨਾਗਰਿਕਾਂ ਨੂੰ ਦੋਸ਼ੀ ਬਣਾਇਆ ਗਿਆ। ਪੁਲਿਸ ਹੁਣ ਤਕ ਕੁੱਲ 47 ਚਾਰਜਸ਼ੀਟ ਫਾਈਲ ਕਰ ਚੁੱਕੀ ਹੈ, ਜਿਸ ਵਿਚ 900 ਤੋਂ ਜ਼ਿਆਦਾ ਜਮਾਤੀਆਂ ਨੂੰ ਦੋਸ਼ੀ ਬਣਾਇਆ ਗਿਆ ਹੈ।

Posted By: Tejinder Thind