ਹੈਦਰਾਬਾਦ (ਪੀਟੀਆਈ) : ਕ੍ਰਸ਼ਰ ਉਦਯੋਗ ਲਈ ਲਿਆਂਦੇ ਗਏ 8900 ਕਿੱਲੋ ਧਮਾਕਾਖੇਜ਼ ਸਮੱਗਰੀ ਨੂੰ ਗੱਡੀਆਂ ਰਾਹੀਂ ਨਾਜਾਇਜ਼ ਤਰੀਕੇ ਨਾਲ ਉਤਾਰਨ ਅਤੇ ਲਾਪਰਵਾਹੀ ਨਾਲ ਰੱਖਣ ਦੇ ਮਾਮਲੇ ਵਿਚ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਨਾਲ ਹੀ ਧਮਾਕਾਖੇਜ਼ ਸਮੱਗਰੀ ਵੀ ਜ਼ਬਤ ਕਰ ਲਈ ਗਈ ਹੈ।

ਪੁਲਿਸ ਅਨੁਸਾਰ, ਮੁਖਬਰ ਤੋਂ ਮਿਲੀ ਸੂਚਨਾ ਦੇ ਆਧਾਰ 'ਤੇ 12 ਅਕਤੂਬਰ ਨੂੰ ਇਕ ਸਟੋਨ ਕ੍ਰਸ਼ਰ ਇਕਾਈ 'ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਦੋ ਵਾਹਨਾਂ 'ਤੇ ਲੱਦ ਕੇ ਲਿਆਂਦੀ ਗਈ ਧਮਾਕਾਖੇਜ਼ ਸਮੱਗਰੀ ਜ਼ਬਤ ਕਰ ਲਈ ਗਈ।

ਇਨ੍ਹਾਂ ਵਿਚ 376 ਬੂਸਟਰ ਅਤੇ 165 ਨਾਨ ਇਲੈਕਟ੍ਰਿਕ ਡੈਟੋਨੇਟਰ ਸ਼ਾਮਲ ਸਨ। ਬੰਬਾਂ ਨੂੰ ਤੇਲੰਗਾਨਾ ਦੇ ਸਿੱਦੀਪੇਟ ਅਤੇ ਆਂਧਰ ਪ੍ਰਦੇਸ਼ ਦੇ ਕਾਡਪਾ ਜ਼ਿਲ੍ਹਿਆਂ ਵਿਚ ਭੇਜਿਆ ਜਾਣਾ ਸੀ ਪਰ ਇੱਥੇ ਸਥਿਤ ਇਕ ਸਟੋਨ ਕ੍ਰਸ਼ਰ ਇਕਾਈ ਵਿਚ ਨਾਜਾਇਜ਼ ਤੌਰ 'ਤੇ ਉਤਾਰਦੇ ਹੋਏ ਲਾਪਰਵਾਹੀ ਨਾਲ ਰੱਖ ਦਿੱਤਾ ਗਿਆ।

Posted By: Jagjit Singh