7th Pay Commission : ਦੇਸ਼ ਵਿਚ ਕੋਰੋਨਾ ਨੂੰ ਆਇਆਂ ਇਕ ਸਾਲ ਤੋਂ ਜ਼ਿਆਦਾ ਬੀਤ ਚੁੱਕਾ ਹੈ। ਇਸ ਮਹਾਮਾਰੀ ਦੀ ਦੂਸਰੀ ਲਹਿਰ ਨੇ ਲੋਕਾਂ ਦਾ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਪਹਿਲੇ ਹੀ ਕਈ ਮਹੀਨਿਆਂ ਦੇ ਲਾਕਡਾਊਨ ਨੂੰ ਝੱਲਣ ਵਾਲੀ ਜਨਤਾ ਹੁਣ ਘਰਾਂ 'ਚ ਕੈਦ ਰਹਿ ਕੇ ਜ਼ਿੰਦਗੀ ਗੁਜ਼ਰਨ ਲਈ ਮਜਬੂਰ ਹੈ, ਪਰ ਸਰਕਾਰ ਕੋਲ ਇਸ ਤੋਂ ਇਲਾਵਾ ਕੋਈ ਚਾਰਾ ਵੀ ਨਹੀਂ ਬਚਿਆ ਹੈ। ਇਸ ਦੌਰਾਨ ਸਰਕਾਰ ਨੇ ਕੇਂਦਰੀ ਮੁਲਾਜ਼ਮਾਂ ਲਈ ਕਈ ਨਿਯਮਾਂ 'ਚ ਬਦਲਾਅ ਕੀਤਾ ਹੈ। ਇਨ੍ਹਾਂ ਬਦਲਾਵਾਂ ਨਾਲ ਲੱਖਾਂ ਕੇਂਦਰੀ ਮੁਲਾਜ਼ਮਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ। ਕੇਂਦਰੀ ਮੁਲਾਜ਼ਮ ਪਿਛਲੇ ਸਾਲ ਤੋਂ ਰੁਕੇ ਹੋਏ ਆਪਣੇ ਮਹਿੰਗਾਈ ਭੱਤੇ ਦਾ ਇੰਤਜ਼ਾਰ ਕਰ ਰਹੇ ਹਨ। ਸਰਕਾਰ ਵੀ ਐਲਾਨ ਕਰ ਚੁੱਕੀ ਹੈ ਕਿ ਜੁਲਾਈ ਮਹੀਨੇ ਤੋਂ ਉਨ੍ਹਾਂ ਨੂੰ ਪੂਰਾ ਮਹਿੰਗਾਈ ਭੱਤਾ ਨਵੀਆਂ ਦਰਾਂ ਨਾਲ ਮਿਲੇਗਾ। ਇਸ ਦੇ ਨਾਲ ਹੀ ਨਾਈਟ ਅਲਾਊਂਸ ਮਿਲਣ ਦੀ ਵੀ ਆਸ ਪ੍ਰਗਟਾਈ ਜਾ ਰਹੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਰਾਤ ਨੂੰ ਕੰਮ ਕਰਨ ਵਾਲੇ ਮੁਲਾਜ਼ਮਾਂ ਲਈ ਇਹ ਰਾਹਤ ਵਾਲੀ ਖ਼ਬਰ ਹੋਵੇਗੀ।

ਜੁਲਾਈ ਦੇ ਮਹੀਨੇ ਤੋਂ ਮਿਲੇਗਾ ਨਾਈਟ ਅਲਾਊਂਸ

7ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਤੋਂ ਬਾਅਦ ਸਰਕਾਰ ਨੇ ਪਿਛਲੇ ਸਾਲ ਪਿਛਲੀ ਛਿਮਾਹੀ 'ਚ ਨਾਈਟ ਡਿਊਟੀ ਅਲਾਊਂਸ ਬਾਰੇ ਫ਼ੈਸਲਾ ਕੀਤਾ ਸੀ। ਡਿਪਾਰਟਮੈਂਟ ਆਫ ਪਰਸਨਲ ਐਂਡ ਟ੍ਰੇਨਿੰਗ ਨੇ ਇਸ ਦੇ ਲਈ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਸਨ। ਹਾਲਾਂਕਿ, ਫਿਲਹਾਲ ਹਰ ਤਰ੍ਹਾਂ ਦੇ ਭੱਤਿਆਂ 'ਤੇ ਸਰਕਾਰ ਨੇ ਰੋਕ ਲਗਾ ਰੱਖੀ ਹੈ, ਪਰ ਜੁਲਾਈ ਤੋਂ ਜਦੋਂ ਭੱਤੇ ਦੁਬਾਰਾ ਮਿਲਣੇ ਸ਼ੁਰੂ ਹੋਣਗੇ ਉਦੋਂ ਨਾਈਟ ਡਿਊਟੀ ਕਰਨ ਵਾਲੇ ਕੇਂਦਰੀ ਮੁਲਾਜ਼ਮਾਂ ਦੀ ਤਨਖ਼ਾਹ ਵੀ ਵਧ ਜਾਵੇਗੀ।

ਨਾਈਟ ਡਿਊਟੀ ਕਰਨ 'ਤੇ ਵਧ ਜਾਵੇਗੀ ਤਨਖ਼ਾਹ

ਰਾਤ ਨੂੰ ਡਿਊਟੀ ਕਰਨ ਵਾਲੇ ਕੇਂਦਰੀ ਮੁਲਾਜ਼ਮਾਂ ਨੂੰ ਗਰੇਡ ਪੇਅ ਦੇ ਆਧਾਰ 'ਤੇ ਨਹੀਂ, ਬਲਕਿ ਅਲੱਗ ਤੋਂ ਅਲਾਊਂਸ ਦਿੱਤਾ ਜਾਵੇਗਾ। ਹੁਣ ਤਕ ਨਾਈਟ ਡਿਊਟੀ ਅਲਾਊਂਸ ਮੁਲਾਜ਼ਮਾਂ ਨੂੰ ਵਿਸ਼ੇਸ਼ ਗਰੇਡ ਪੇ ਦੇ ਆਧਾਰ 'ਤੇ ਮਿਲਦਾ ਸੀ। ਨਵੀਂ ਵਿਵਸਥਾ ਮੁਤਾਬਕ ਨਾਈਟ ਅਲਾਊਂਸ ਦੇਣ ਨਾਲ ਮੁਲਾਜ਼ਮਾਂ ਨੂੰ ਫਾਇਦਾ ਹੋਵੇਗਾ ਤੇ ਤਨਖ਼ਾਹ ਵਧ ਜਾਵੇਗੀ।

ਕੀ ਹੈ ਨਾਈਟ ਅਲਾਊਂਸ

ਸਰਕਾਰ ਰਾਤ 10 ਤੋਂ ਸਵੇਰੇ 6 ਵਜੇ ਤਕ ਕੀਤੀ ਗਈ ਡਿਊਟੀ ਨੂੰ ਨਾਈਟ ਡਿਊਟੀ ਮੰਨਦੀ ਹੈ। ਨਾਈਟ ਡਿਊਟੀ ਅਲਾਊਂਸ ਲਈ ਬੇਸਿਕ ਪੇ ਦੀ ਸੀਲਿੰਗ 43,600 ਰੁਪਏ ਪ੍ਰਤੀ ਮਹੀਨਾ ਦੇ ਆਧਾਰ 'ਤੇ ਤੈਅ ਕੀਤੀ ਗਈ ਹੈ। ਰਾਤ ਨੂੰ ਡਿਊਟੀ ਕਰਨ 'ਤੇ ਹਰੇਕ ਘੰਟੇ ਲਈ 10 ਮਿੰਟ ਦਾ ਵੇਟੇਜ ਦਿੱਤਾ ਜਾਵੇਗਾ।

ਘੰਟਿਆਂ ਦੇ ਆਧਾਰ 'ਤੇ ਮਿਲੇਗਾ ਅਲਾਊਂਸ?

ਨਾਈਟ ਡਿਊਟੀ ਅਲਾਊਂਸ ਦਾ ਭੁਗਤਾਨ ਘੰਟਿਆਂ ਦੇ ਆਧਾਰ 'ਤੇ ਹੋਵੇਗਾ। ਇਸ ਦੇ ਲਈ ਬੇਸਿਕ ਪੇ ਤੇ ਮਹਿੰਗਾਈ ਭੱਤੇ ਦੇ ਕੁੱਲ ਯੋਗ ਨੂੰ 200 ਨਾਲ ਭਾਗ ਕਰ ਕੇ ਨਾਈਟ ਅਲਾਊਂਸ ਦੀ ਰਕਮ ਕੱਢੀ ਜਾਵੇਗੀ। ਬੇਸਿਕ ਪੇ ਤੇ ਮਹਿੰਗਾਈ ਭੱਤੇ ਦੀ ਕੁਲੈਕਸ਼ਨ ਸੱਤਵੇਂ ਤਨਖ਼ਾਹ ਕਮਿਸ਼ਨ ਦੇ ਆਧਾਰ 'ਤੇ ਕੀਤੀ ਜਾਵੇਗੀ। ਨਾਈਟ ਡਿਊਟੀ ਜੁਆਇੰਨ ਕਰਨ ਵਾਲੇ ਦਿਨ ਜਿਹੜੀ ਬੇਸਿਕ ਤਨਖ਼ਾਹ ਹੋਵੇਗੀ, ਉਸੇ ਆਧਾਰ 'ਤੇ ਅਲਾਊਂਸ ਦੀ ਗਣਨਾ ਹੋਵੇਗੀ।

Posted By: Seema Anand