ਆਸ਼ੀਸ਼ ਦੀਪ, ਨਵੀਂ ਦਿੱਲੀ : 52 ਲੱਖ ਕੇਂਦਰੀ ਮੁਲਾਜ਼ਮਾਂ ਤੇ 60 ਲੱਖ ਪੈਨਸ਼ਨਰਜ਼ ਦੀ ਜੁਲਾਈ 'ਚ ਬੱਲੇ-ਬੱਲੇ ਹੋਣ ਵਾਲੀ ਹੈ। ਉਨ੍ਹਾਂ ਦੇ Dearness Allowance (ਮਹਿੰਗਾਈ ਭੱਤੇ) ਤੇ Dearness Relief (ਮਹਿੰਗਾਈ ਰਾਹਤ) ਸਬੰਧੀ ਵੱਡੀ ਖ਼ਬਰ ਆ ਰਹੀ ਹੈ। ਮਹਿੰਗਾਈ ਭੱਤੇ ਦੇ ਬਕਾਏ ਸਬੰਧੀ ਸਰਕਾਰ ਦੇ ਨਾਲ ਮੁਲਾਜ਼ਮ ਯੂਨੀਅਨ ਦੀ ਬੈਠਕ ਦੀ ਤਰੀਕ ਫਾਈਨਲ ਹੋ ਗਈ ਹੈ। ਦੱਸ ਦੇਈਏ ਕਿ Corona Mahamari ਕਾਰਨ ਮਹਿੰਗਾਈ ਭੱਤੇ 'ਚ ਵਾਧੇ 'ਤੇ ਬੀਤੇ ਡੇਢ ਸਾਲ ਤੋਂ ਰੋਕ ਲੱਗੀ ਹੈ। ਜਦੋਂ ਇਹ ਰੋਕ ਹਟੇਗੀ ਉਦੋਂ ਕੇਂਦਰੀ ਮੁਲਾਜ਼ਮਾਂ ਨੂੰ ਮਹਿੰਗਾਈ ਭੱਤੇ (Dearness Allowance) ਦੀਆਂ ਇਕੱਠੀਆਂ 3 ਕਿਸ਼ਤਾਂ ਮਿਲਣਗੀਆਂ। ਇਸ ਨਾਲ ਤਨਖ਼ਾਹ 'ਚ ਚੰਗਾ ਵਾਧਾ ਹੋਵੇਗਾ।

ਬੈਠਕ ਦਾ ਏਜੰਡਾ ਕੀ ਹੈ

ਕੇਂਦਰੀ ਮੁਲਾਜ਼ਮਾਂ ਦੇ ਸੰਗਠਨ ਨੈਸ਼ਨਲ ਕੌਂਸਲ ਆਫ ਜੁਆਇੰਟ ਕੰਲਟੇਟਿਵ ਮਸ਼ੀਨਰੀ (JCM) ਦੀ ਮੰਨੀਏ ਤਾਂ ਜਿਹੜੀ ਬੈਠਕ 8 ਮਈ ਨੂੰ ਹੋਣੀ ਸੀ, ਉਹ ਹੁਣ 26 ਜੂਨ ਨੂੰ ਹੋਣੀ ਤੈਅ ਹੋਈ ਹੈ। Covid Case 'ਚ ਕਮੀ ਆਉਣ ਤੋਂ ਬਾਅਦ ਸਰਕਾਰ ਨਾਲ ਬੈਠਕ ਦੀ ਰਜ਼ਾਮੰਦੀ ਮਿਲ ਗਈ ਹੈ। JCM ਦੇ ਸਕੱਤਰ (ਸਟਾਫ ਸਾਈਡ) ਸ਼ਿਵ ਗੋਪਾਲ ਮਿਸ਼ਰਾ ਮੁਤਾਬਿਕ ਅਸੀਂ ਫਾਇਨਾਂਸ ਮਨਿਸਟਰੀ ਤੇ ਡਿਪਾਰਟਮੈਂਟ ਆਫ ਪਰਸਨਲ ਐਂਡ ਟ੍ਰੇਨਿੰਗ ਦੇ ਅਧਿਕਾਰੀਆਂ ਨਾਲ ਬੈਠਕ ਕਰਾਂਗੇ। ਬੈਠਕ 'ਚ ਕਈ ਮੁੱਦਿਆਂ 'ਤੇ ਚਰਚਾ ਹੋਵੇਗੀ। ਖਾਸ ਤੌਰ 'ਤੇ 7ਵੇਂ ਤਨਖ਼ਾਹ ਕਮਿਸ਼ਨ (7th Pay Commission) ਤਹਿਤ ਮਿਲ ਰਹੇ Dearness Allowance ਦੇ ਏਰੀਅਰ ਸਬੰਧੀ ਗੱਲ ਹੋਵੇਗੀ। ਇਸ ਵਿਚ ਪੈਨਸ਼ਨਰਾਂ ਦਾ ਵੀ ਮਹਿੰਗਾਈ ਰਾਹਤ (DR) ਦਾ ਬਕਾਇਆ ਸ਼ਾਮਲ ਹੈ।

ਕੌਣ-ਕੌਣ ਹੋਵੇਗਾ ਬੈਠਕ 'ਚ

ਸ਼ਿਵ ਗੋਪਾਲ ਮਿਸ਼ਰਾ ਮੁਤਾਬਿਕ ਬੈਠਕ ਦੀ ਨੁਮਾਇੰਦਗੀ ਕੈਬਨਿਟ ਸਕੱਤਰ ਕਰਨਗੇ। ਬੈਠਕ 'ਚ 7ਵੇਂ ਤਨਖ਼ਾਹ ਕਮਿਸ਼ਨਰ ਦੇ DA ਤੇ DR ਨਾਲ ਮੁਲਾਜ਼ਮਾਂ ਦੇ ਦੂਸਰੇ ਮੁੱਦੇ ਵੀ ਸ਼ਾਮਲ ਰਹਿਣਗੇ। ਸੂਬਾ ਮੁਲਾਜ਼ਮ ਸੰਯੁਕਤ ਪ੍ਰੀਸ਼ਦ (UP) ਦੇ ਮਹਾਮੰਤਰੀ ਆਰਕੇ ਨਿਗਮ ਨੇ ਵੀ ਡਿਮਾਂਡ ਕੀਤੀ ਕਿ ਸਰਕਾਰ ਨੂੰ ਜੁਲਾਈ 'ਚ DA ਦੇ ਵਾਧੇ 'ਤੇ ਲੱਗੀ ਰੋਕ ਹਟਾ ਦੇਣੀ ਚਾਹੀਦੀ ਹੈ। ਨਾਲ ਹੀ ਡੇਢ ਸਾਲ ਦਾ Arrear ਵੀ ਦੇਣਾ ਚਾਹੀਦਾ ਹੈ। ਕਿਉਂਕਿ ਸੁਪਰੀਮ ਕੋਰਟ ਨੇ ਇਕ ਕੇਸ ਵਿਚ ਕਿਹਾ ਸੀ ਕਿ ਤਨਖ਼ਾਹ ਤੇ ਅਲਾਊਂਸ ਮੁਲਾਜ਼ਮ ਦਾ Entitelment ਹੁੰਦੇ ਹਨ, ਇਸ ਨੂੰ ਰੋਕਿਆ ਨਹੀਂ ਜਾ ਸਕਦਾ। ਇਸਲਈ ਸਰਕਾਰ ਨੂੰ Arrear ਵੀ ਦੇਣਾ ਚਾਹੀਦਾ ਹੈ।

ਕਿਸ਼ਤਾਂ 'ਚ ਦਿਉ Arrear

ਸ਼ਿਵ ਗੋਪਾਲ ਮਿਸ਼ਰਾ ਮੁਤਾਬਕ ਸਰਕਾਰ ਨੂੰ arrear ਇਕੱਠਾ ਦੇਣ ਵਿਚ ਦਿੱਕਤ ਹੋਵੇ ਤਾਂ ਉਹ ਇਸ ਨੂੰ ਕਿਸ਼ਤਾਂ ਵਿਚ ਜਾਰੀ ਕਰ ਸਕਦੀ ਹੈ। ਇਸ ਨਾਲ ਸਰਕਾਰੀ ਖਜ਼ਾਨੇ 'ਤੇ ਤੁਰੰਤ ਬੋਝ ਵੀ ਨਹੀਂ ਪਵੇਗਾ।

17% ਮਿਲੇਗਾ DA

ਕੇਂਦਰੀ ਮੁਲਾਜ਼ਮਾਂ ਨੂੰ ਫਿਲਹਾਲ 17% DA ਮਿਲ ਰਿਹਾ ਹੈ। 2019 ਵਿਚ ਇਹ ਵੱਧ ਕੇ 21% ਹੋ ਗਿਆ ਸੀ, ਪਰ Corona ਕਾਰਨ ਵਾਧੇ ਨੂੰ ਜੂਨ 2021 ਤਕ ਫਰੀਜ਼ ਕੀਤਾ ਗਿਆ ਹੈ। ਸ਼ਿਵ ਗੋਪਾਲ ਮਿਸ਼ਰਾ ਨੇ ਕਿਹਾ ਕਿ DA ਜਾਰੀ ਕਰਨ ਲਈ ਸਰਕਾਰ ਤਿਆਰ ਹੈ। ਪਰ ਏਰੀਅਰ ਵੀ ਦੇਣਾ ਪਵੇਗਾ। ਮਹਿੰਗਾਈ ਭੱਤਾ ਤਨਖ਼ਾਹ ਦਾ ਹਿੱਸਾ ਹੈ ਤੇ ਮਹਿੰਗਾਈ ਰਾਹਤ ਪੈਨਸ਼ਨ ਦਾ। ਸਰਕਾਰ ਕੋਲ 18 ਮਹੀਨੇ ਦਾ ਏਰੀਅਰ ਬਕਾਇਆ ਹੈ, ਇਸ ਨੂੰ ਜਾਰੀ ਕਰਨਾ ਪਵੇਗਾ।

32 ਫ਼ੀਸਦ ਤਕ ਵੱਧ ਸਕਦਾ ਹੈ DA

ਮੁਲਾਜ਼ਮ ਜਥੇਬੰਦੀਆਂ ਦਾ ਕਹਿਣਾ ਹੈ ਕਿ ਜੂਨ 2020 'ਚ DA ਦੀ ਰਕਮ 24 ਫ਼ੀਸਦ, ਦਸੰਬਰ 2020 'ਚ 28 ਫ਼ੀਸਦ ਤੇ ਜੁਲਾਈ 21 'ਚ 32 ਫ਼ੀਸਦ ਤਕ ਵਧਣਾ ਚਾਹੀਦਾ ਹੈ।

Posted By: Seema Anand