ਵਾਸ਼ਿੰਗਟਨ (ਏਜੰਸੀਆਂ) : ਕੋਰੋਨਾ ਵੈਕਸੀਨ ਆਉਣ ਤੋਂ ਬਾਅਦ ਰਾਹਤ ਮਹਿਸੂਸ ਕਰ ਰਹੇ ਦੁਨੀਆ ਭਰ ਦੇ ਦੇਸ਼ਾਂ 'ਚ ਫਿਲਹਾਲ ਮਹਾਮਾਰੀ ਦਾ ਕਹਿਰ ਜਾਰੀ ਹੈ। ਚੀਨ 'ਚ ਕੋਰੋਨਾ ਦੀ ਦੂਜੀ ਲਹਿਰ 'ਚ ਮਹਾਮਾਰੀ ਹੁਣ ਦੇਹਾਤੀ ਖੇਤਰਾਂ 'ਚ ਫੈਲਣ ਦਾ ਖ਼ਦਸ਼ਾ ਹੋ ਗਿਆ ਹੈ। ਬਰਤਾਨੀਆ ਸਮੇਤ ਯੂਰਪ ਦੇ ਸਾਰੇ ਦੇਸ਼ਾਂ ਫਿਲਹਾਲ ਮਰੀਜ਼ਾਂ ਦੀ ਗਿਣਤੀ 'ਚ ਕੋਈ ਕਮੀ ਨਹੀਂ ਆਈ। ਵਿਸ਼ਵ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਨੌਂ ਕਰੋੜ ਤੋਂ ਉੱਪਰ ਪਹੁੰਚ ਗਈ ਹੈ ਤੇ ਮਰਨ ਵਾਲਿਆਂ ਦਾ ਅੰਕੜਾ ਇਕ ਕਰੋੜ 96 ਲੱਖ 'ਤੇ ਪਹੁੰਚ ਗਈ ਹੈ।

ਚੀਨ 'ਚ ਪੰਜ ਮਹੀਨੇ 'ਚ ਹੁਣ ਸਭ ਤੋਂ ਵੱਧ ਮਰੀਜ਼ਾਂ ਦੀ ਗਿਣਤੀ ਹਰ ਰੋਜ਼ ਸਾਹਮਣੇ ਆ ਰਹੀ ਹੈ। ਹੁਣ ਤਕ ਸੱਤ ਸ਼ਹਿਰਾਂ 'ਚ ਲਾਕਡਾਊਨ ਲਗਾ ਦਿੱਤਾ ਗਿਆ ਹੈ। ਵਧੇਰੇ ਨਵੇਂ ਮਾਮਲੇ ਰਾਜਧਾਨੀ ਬੀਜਿੰਗ ਦੇ ਆਲੇ ਦੁਆਲੇ ਦੇ ਇਲਾਕਿਆਂ 'ਚ ਹਨ। ਇੱਥੇ ਦੋ ਕਰੋੜ ਅੱਸੀ ਲੱਖ ਤੋਂ ਵੱਧ ਲੋਕ ਕੁਆਰੰਟਾਈਨ ਹਨ। ਚੀਨ ਦੇ ਦੇਹਾਤੀ ਖੇਤਰਾਂ 'ਚ ਮਹਾਮਾਰੀ ਫੈਲਣ ਦਾ ਖ਼ਦਸ਼ਾ ਹੋ ਗਿਆ ਹੈ। ਇੱਥੇ ਚੀਨੀ ਸਰਕਾਰ ਨੇ ਨਵੇਂ ਸਿਰੇ ਤੋਂ ਰੋਕਥਾਮ ਦੇ ਯਤਨ ਸ਼ੁਰੂ ਕਰ ਦਿੱਤੇ ਹਨ। ਹੁਬੇਈ ਸੂਬੇ 'ਚ ਵੀ ਤਿੰਨ ਸ਼ਹਿਰਾਂ 'ਚ ਲਾਕਡਾਊਨ ਲਗਾ ਦਿੱਤਾ ਗਿਆ ਹੈ। ਚੀਨ ਫਰਵਰੀ 'ਚ ਚੀਨੀ ਕੈਲੰਡਰ ਮੁਤਾਬਕ ਨਵਾਂ ਸਾਲ ਹੈ। ਇਸ ਲਈ ਮਾਮਲੇ ਵਧਣ ਦਾ ਖ਼ਦਸ਼ਾ ਹੋ ਗਿਆ ਹੈ।

ਡਬਲਯੂਐੱਚਓ ਦੀ ਟੀਮ ਇਕ ਮਹੀਨੇ ਤਕ ਰਹੇਗੀ ਵੁਹਾਨ 'ਚ

ਵੁਹਾਨ ਤੋਂ ਕੋਰੋਨਾ ਵਾਇਰਸ ਦੀ ਸ਼ੁਰੂਆਤ ਹੋਣ ਦੀ ਜਾਂਚ ਕਰਨ ਵਾਲੀ ਡਬਲਯੂਐੱਚਓ ਦੀ ਟੀਮ ਇਕ ਮਹੀਨੇ ਤਕ ਉੱਥੇ ਰਹੇਗੀ। ਇਸ ਟੀਮ 'ਚ ਦੁਨੀਆ ਭਰ ਦੇ ਵਿਗਿਆਨੀ ਸ਼ਾਮਲ ਹਨ। ਵੀਰਵਾਰ ਨੂੰ ਦਸ ਮੈਂਬਰੀ ਟੀਮ ਸਿੰਗਾਪੁਰ ਤੋਂ ਵੁਹਾਨ ਜਾਵੇਗੀ।

ਅਮਰੀਕਾ 'ਚ ਇਕ ਦਿਨ 'ਚ 43 ਤੋਂ ਵੱਧ ਮਰੇ

ਅਮਰੀਕਾ 'ਚ ਬੇਸ਼ੱਕ ਵੈਕਸੀਨ ਲਾਏ ਜਾਣ ਦਾ ਕੰਮ ਸ਼ੁੂਰ ਹੋ ਗਿਆ, ਪਰ ਕੋਰੋਨਾ ਦਾ ਕਹਿਰ ਜਾਰੀ ਹੈ। ਇੱਥੇ ਇਕ ਦਿਨ 'ਚ 4300 ਤੋਂ ਵੱਧ ਮੌਤਾਂ ਦਾ ਅੰਕੜਾ ਪਹੁੰਚ ਗਿਆ ਹੈ। ਇੱਥੋਂ ਤਕ ਕਿ ਤਿੰਨ ਲੱਖ ਅੱਸੀ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ।

ਹਵਾਈ ਯਾਤਰੀਆਂ ਲਈ ਕੋਰੋਨਾ ਦੀ ਨੈਗੇਟਿਵ ਰਿਪੋਰਟ ਜ਼ਰੂਰੀ

ਅਮਰੀਕਾ ਨੇ ਨਵੇਂ ਨਿਰਦੇਸ਼ ਜਾਰੀ ਕਰਦਿਆਂ ਸਾਰੇ ਹਵਾਈ ਯਾਤਰੀਆਂ ਲਈ ਕੋਰੋਨਾ ਦੀ ਨੈਗੇਟਿਵ ਰਿਪੋਰਟ ਜ਼ਰੂਰੀ ਕਰ ਦਿੱਤੀ ਹੈ। ਰਿਪੋਰਟ ਤਿੰਨ ਦਿਨ ਤੋਂ ਪੁਰਾਣ ਨਹੀਂ ਹੋਣੀ ਚਾਹੀਦੀ। ਇਹ ਨਿਰਦੇਸ਼ 26 ਜਨਵਰੀ ਤੋਂ ਅਮਲ 'ਚ ਆ ਜਾਣਗੇ।

ਬਰਤਾਨੀਆ 'ਚ ਮਹਾਮਾਰੀ ਤੇਜ਼ੀ 'ਤੇ

ਬਰਤਾਨੀਆ 'ਚ ਪਿਛਲੇ 24 ਘੰਟਿਆਂ ਦੌਰਾਨ 45 ਹਜ਼ਾਰ ਤੋਂ ਵੱਧ ਨਵੇਂ ਮਰੀਜ਼ ਸਾਹਮਣੇ ਆਏ ਹਨ। ਇਕ ਦਿਨ 1200 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ।

ਜਾਪਾਨ 'ਚ ਨਵੇਂ ਇਲਾਕਿਆਂ 'ਚ ਐਮਰਜੈਂਸੀ

ਜਾਪਾਨ 'ਚ ਰਾਜਧਾਨੀ ਟੋਕੀਓ ਦੇ ਆਲੇ ਦੁਆਲੇ ਦੇ ਸੱਤ ਨਵੇਂ ਇਲਾਕਿਆਂ 'ਚ ਐਮਰਜੈਂਸੀ ਲਾਗੂ ਕੀਤੀ ਗਈ ਹੈ। ਇੱਥੇ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ।

ਚੀਨ-ਰੂਸ ਨਿਸ਼ਾਨਾ ਬਣਾ ਰਹੇ ਹਨ ਵੈਕਸੀਨ ਦੀ ਸਪਲਾਈ ਚੇਨ

ਵਾਸ਼ਿੰਗਟਨ (ਏਜੰਸੀ) : ਅਮਰੀਕਾ ਦੀ ਨੈਸ਼ਨਲ ਕਾਊਂਟਰ ਇੰਟੈਲੀਜੈਂਸ ਐਂਡ ਸਕਿਓਰਿਟੀ ਸੈਂਟਰ (ਐੱਨਸੀਐੱਸਸੀ) ਨੇ ਕਿਹਾ ਹੈ ਕਿ ਚੀਨ ਤੇ ਰੂਸ ਵੈਕਸੀਨ ਦੀ ਸਪਲਾਈ ਚੇਨ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਐੱਨਸੀਐੱਸਸੀ ਦੇ ਉੱਚ ਅਧਿਕਾਰੀ ਵਿਲੀਅਮ ਇਵਾਨੀਨ ਨੇ ਇਕ ਪ੍ਰਰੋਗਰਾਮ 'ਚ ਕਿਹਾ ਕਿ ਇਹ ਗੰਭੀਰ ਸਮੱਸਿਆ ਹੈ। ਇਸ ਤੋਂ ਪਹਿਲਾਂ ਐੱਫਬੀਆਈ ਦੇ ਅਧਿਕਾਰੀ ਤੇ ਆਈਬੀਐੱਮ ਨੇ ਇਹ ਗੱਲ ਦੀ ਜਾਣਕਾਰੀ ਦਿੱਤੀ ਸੀ ਕਿ ਕੋਲਡ ਸਟੋਰ ਤੇ ਹੋਰ ਵੈਕਸੀਨ ਦੇ ਥਾਵਾਂ ਨੂੰ ਹੈਕਰ ਆਪਣਾ ਨਿਸ਼ਾਨਾ ਬਣਾ ਰਹੇ ਹਨ। ਇਨ੍ਹਾਂ ਹਮਲਿਆਂ ਪਿੱਛੇ ਵੀ ਚੀਨ ਤੇ ਰੂਸ ਦਾ ਹੱਥ ਦੱਸਿਆ ਗਿਆ ਸੀ।