ਜੇਐੱਨਐੱਨ, ਜੈਪੁਰ : ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਰਾਜਸਥਾਨ ਸਰਕਾਰ ਡੇਗਣ ਦੀ ਖੇਡ ਮੁੜ ਸ਼ੁਰੂ ਹੋਣ ਵਾਲੀ ਹੈ। ਮਹਾਰਾਸ਼ਟਰ 'ਚ ਸਰਕਾਰ ਡੇਗਣ ਦੀਆਂ ਚਰਚਾਵਾਂ ਹਨ। ਅਜੇ ਮਾਕਨ ਤਾਂ ਉਸ ਘਟਨਾਕ੍ਰਮ ਦੇ ਗਵਾਹ ਰਹੇ ਹਨ, ਜੋ ਪਿਛਲੇ 34 ਦਿਨਾਂ ਤਕ ਉਹ ਹੋਟਲ 'ਚ ਕਾਂਗਰਸ ਵਿਧਾਇਕ ਨਾਲ ਸਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਾਡੇ ਵਿਧਾਇਕ ਮਿਲੇ ਸਨ। ਉਥੇ ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਵੀ ਸਨ। ਸਾਡੇ ਵਿਧਾਇਕਾਂ ਦੀ ਇਕ ਘੰਟਾ ਉਨ੍ਹਾਂ ਨਾਲ ਮੁਲਾਕਾਤ ਹੋਈ। ਬਾਅਦ 'ਚ ਸਾਡੇ ਵਿਧਾਇਕਾਂ ਨੇ ਇਥੇ ਆ ਕੇ ਦੱਸਿਆ ਕਿ ਸਾਨੂੰ ਸ਼ਰਮ ਆਉਂਦੀ ਹੈ ਕਿ ਕਿਸ ਤਰ੍ਹਾਂ ਦੇ ਗ੍ਰਹਿ ਮੰਤਰੀ ਹਨ, ਉਹ ਸਾਡੇ ਵਿਧਾਇਕਾਂ ਨੂੰ ਕਹਿ ਰਹੇ ਸਨ ਕਿ ਪੰਜ ਸਰਕਾਰਾਂ ਡੇਗ ਦਿੱਤੀਆਂ, ਛੇਵੀਂ ਵੀ ਡੇਗ ਦਿਆਂਗੇ। ਗਹਿਲੋਤ ਸ਼ਨਿਚਰਵਾਰ ਨੂੰ ਰਾਜਸਥਾਨ ਦੇ ਸ਼ਿਵਗੰਜ 'ਚ ਕਿਹਾ ਕਿ ਕਾਂਗਰਸ ਦਫ਼ਤਰ ਦਾ ਵਰਚੁਅਲ ਉਦਘਾਟਨ ਸਮਾਗਮ 'ਚ ਬੋਲ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਇਹ ਤਾਂ ਅਜੇ ਮਾਕਨ, ਕੌਮੀ ਬੁਲਾਰੇ ਰਣਦੀਪ ਸੁਰਜੇਵਾਲ ਤੇ ਤੱਤਕਾਲੀ ਕੌਮੀ ਜਨਰਲ ਸਕੱਤਰ ਅਵਿਨਾਸ਼ ਪਾਂਡੇ ਨੇ ਦਖ਼ਲਅੰਦਾਜ਼ੀ ਕੀਤੀ ਤੇ ਬਾਗ਼ੀ ਆਗੂਆਂ ਨੂੰ ਬਰਖ਼ਾਸਤ ਕਰਨ ਦਾ ਫ਼ੈਸਲਾ ਕੀਤਾ, ਉਦੋਂ ਜਾ ਕੇ ਸਰਕਾਰ ਬਚ ਸਕੀ।