style="text-align: justify;"> ਤਿਰੁਪਤੀ : ਤਿਰੁਮਲਾ ਤਿਰੁਪਤੀ ਦੇਵਸਥਾਨਮ (ਟੀਟੀਡੀ) ਦੇ ਘੱਟੋ ਘੱਟ 743 ਮੁਲਾਜ਼ਮਾਂ ਸਮੇਤ ਭਗਵਾਨ ਵੈਂਕਟੇਸ਼ਵਰ ਮੰਦਰ ਦੇ ਕੁਝ ਪੁਜਾਰੀ ਵੀ ਕੋਰਨਾ ਇਨਫੈਕਸ਼ਨ ਦੇ ਘੇਰੇ 'ਚ ਆ ਚੁੱਕੇ ਹਨ।

ਕੋਰੋਨਾ ਕਾਰਨ ਤਿੰਨ ਮੁਲਾਜ਼ਮਾਂ ਦੀ ਮੌਤ ਵੀ ਹੋ ਚੁੱਕੀ ਹੈ। ਟੀਟੀਡੀ ਦੇ ਕਾਰਜਕਾਰੀ ਅਧਿਕਾਰੀ ਅਨਿਲ ਕੁਮਾਰ ਸਿੰਘਲ ਨੇ ਐਤਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ, 11 ਜੂਨ ਤੋਂ ਬਾਅਦ 743 ਮੁਲਾਜ਼ਮ ਕੋਰੋਨਾ ਇਨਫੈਕਟਿਡ ਪਾਏ ਗਏ ਹਨ। ਇਨ੍ਹਾਂ 'ਚੋਂ ਤਿੰਨ ਦੀ ਮੌਤ ਹੋ ਚੁੱਕੀ ਹੈ।

402 ਮੁਲਾਜ਼ਮ ਹੁਣ ਤਕ ਠੀਕ ਹੋ ਚੁੱਕੇ ਹਨ ਜਦਕਿ 338 ਦਾ ਵੱਖ-ਵੱਖ ਕੋਵਿਡ ਕੇਅਰ ਸੈਂਟਰਾਂ 'ਚ ਇਲਾਜ ਚੱਲ ਰਿਹਾ ਹੈ। ਤਿਰੁਮਲਾ ਨੇੜੇ ਸਥਿਤ ਭਗਵਾਨ ਵੈਂਕਟੇਸ਼ਵਰ ਦੇ ਮਸ਼ਹੂਰ ਮੰਦਰ ਦਾ ਸੰਚਾਲਨ ਟੀਟੀਡੀ ਕਰਦਾ ਹੈ। ਕੋਰੋਨਾ ਇਨਫੈਕਸ਼ਨ ਦੀ ਮਹਾਮਾਰੀ ਤੇ ਲਾਕਡਾਊਨ ਕਾਰਨ ਢਾਈ ਮਹੀਨੇ ਤਕ ਬੰਦ ਰੱਖਣ ਤੋਂ ਬਾਅਦ ਮੰਦਰ 11 ਜੂਨ ਨੂੰ ਆਮ ਜਨਤਾ ਲਈ ਖੋਲਿ੍ਹਆ ਗਿਆ ਸੀ।