ਜੇਐਨਐਨ, ਅਹਿਮਦਾਬਾਦ : ਗੁਜਰਾਤ ਦੇ ਕੱਛ ਜ਼ਿਲ੍ਹੇ ਦੀ ਭੁੱਜ ਤਹਿਸੀਲ ਵਿਚ ਸਿੱਖਿਆ ਜਗਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੋਂ ਦੇ ਗਰਲ ਇੰਸਟੀਚਿਊਟ ਦੇ ਸੰਚਾਲਕਾਂ ਵੱਲੋਂ ਵਿਦਿਆਰਥਣਾਂ ਦੇ ਕੱਪੜੇ ਉਤਰਵਾ ਕੇ ਮਾਸਿਕ ਧਰਮ ਦੀ ਜਾਂਚ ਲਈ ਮਜਬੂਰ ਕੀਤਾ ਗਿਆ। ਹਾਲਾਂਕਿ ਮਾਮਲੇ ਦਾ ਪਰਦਾਫਾਸ਼ ਹੋਣ 'ਤੇ ਸੰਚਾਲਕਾਂ ਨੇ ਵਿਦਿਆਰਥਣਾਂ ਨੂੰ ਆਪਣੇ ਸਮਰਥਨ ਵਿਚ ਹਸਤਾਖਰ ਕਰਵਾਇਆ ਹੈ। ਵਿਦਿਆਰਥੀਆਂ ਨੇ ਇਸ ਦਾ ਵਿਰੋਧ ਕਰ ਸੰਚਾਲਕਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।


ਜਾਣਕਾਰੀ ਮੁਤਾਬਕ ਸਹਜਾਨੰਦ ਗਰਲਜ਼ ਇੰਸਟੀਚਿਊਟ ਵਿਚ ਵਿਦਿਆਰਥਣਾਂ ਨੂੰ ਕੱਪੜੇ ਉਤਾਰ ਕੇ ਮਾਸਿਕ ਧਰਮ ਦੀ ਜਾਂਚ ਲਈ ਮਜਬੂਰ ਕੀਤਾ ਗਿਆ। ਇਸ ਦਾ ਵਿਰੋਧ ਕਰਨ 'ਤੇ ਮਹਿਲਾ ਸੰਚਾਲਕਾਂ ਨੇ ਵਿਦਿਆਰਥਣਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਨ੍ਹਾਂ ਦੀ ਇਸ ਤਰ੍ਹਾਂ ਦੀ ਜਾਂਚ ਫਿਰ ਤੋਂ ਵੀ ਕਰਵਾਈ ਜਾਵੇਗੀ। ਜੇ ਕਿਸੇ ਨੇ ਇਤਰਾਜ਼ ਕੀਤਾ ਤਾਂ ਉਸ ਨੂੰ ਕਾਲਜ ਛੱਡ ਕੇ ਜਾਣਾ ਪਵੇਗਾ।

ਏਐਨਆਈ ਮੁਤਾਬਕ ਗੁਜਰਾਤ ਦੇ ਭੁੱਜ ਵਿਚ ਸ੍ਰੀ ਸਹਜਾਨੰਦ ਇੰਸਟੀਚਿਊਟ ਦੀਆਂ 68 ਵਿਦਿਆਰਥਣਾਂ ਨੂੰ ਮਾਸਿਕ ਧਰਮ ਦੀ ਜਾਂਚ ਲਈ ਕੱਪੜੇ ਉਤਾਰਨ ਲਈ ਮਜਬੂਰ ਕੀਤਾ ਗਿਆ।

Posted By: Tejinder Thind