ਜੇਐੱਨਐੱਨ, ਨਵੀਂ ਦਿੱਲੀ/ਏਐੱਨਆਈ : ਕੋਰੋਨਾ ਵਾਇਰਸ ਨੂੰ ਲੈ ਕੇ ਸਿਹਤ ਮੰਤਰਾਲੇ ਤੇ ਗ੍ਰਹਿ ਮੰਤਰਾਲੇ ਦੀ ਪ੍ਰੈੱਸ ਕਾਨਫਰੰਸ 'ਚ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਹੁਣ ਤਕ ਕੁੱਲ 649 ਮਾਮਲੇ ਆਏ ਹਨ। ਕੋਰੋਨਾ ਕਾਰਨ ਪਿਛਲੇ 24 ਘੰਟਿਆਂ 'ਚ 4 ਲੋਕਾਂ ਦੀ ਮੌਤ ਹੋ ਗਈ ਹੈ। ਕੋਰੋਨਾ ਵਾਇਰਸ ਦੇ 42 ਨਵੇਂ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਸਾਡੇ ਵਿਨਤੀ 'ਤੇ 17 ਸੂਬਿਆਂ ਨੇ ਡੇਡੀਕੇਟੇਡ ਹਸਪਤਾਲ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਹੈ।

ਲਵ ਅਗਰਵਾਲ ਨੇ ਕਿਹਾ ਕਿ ਜਦਕਿ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਵੱਧ ਰਹੀ ਹੈ, ਜਿਸ ਦਰ ਨਾਲ ਉਹ ਵਧ ਰਹੇ ਹਨ ਉਹ ਸਥਿਰ ਹੈ।

ਦੇਸ਼ਵਾਸੀ ਕਰੇ ਸਰਕਾਰ ਦੇ ਨਿਰਦੇਸ਼ਾਂ ਦਾ ਪਾਲਨ

'ਇੰਡੀਅਨ ਕਾਊਸਿੰਲ ਆਫ ਮੈਡੀਕਲ ਰਿਸਰਚ' ਦੇ ਆਰ ਗੰਗਾ ਕੇਤਕਰ ਨੇ ਕਿਹਾ ਕਿ ਸਰਕਾਰ ਵੱਲੋਂ ਚੁੱਕੇ ਗਏ ਕਦਮ ਇੰਨੇ ਪ੍ਰਭਾਵੀ ਹੁੰਦੇ ਹਨ ਕਿ ਜੇ ਅਸੀਂ ਉਨ੍ਹਾਂ ਦਾ ਸਖ਼ਤੀ ਨਾਲ ਪਾਲਨ ਕਰੀਏ, ਤਾਂ ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ ਮੁਸ਼ਕਲ ਨਾਲ ਵਧਣਗੇ।

Posted By: Amita Verma