ਨਵੀਂ ਦਿੱਲੀ (ਏਐੱਨਆਈ) : ਕੋਰੋਨਾ ਵਾਇਰਸ ਖ਼ਿਲਾਫ਼ 16 ਜਨਵਰੀ ਨੂੰ ਸ਼ੁਰੂ ਹੋਈ ਟੀਕਾਕਰਨ ਮੁਹਿੰਮ ’ਚ ਹੁਣ ਤਕ ਵੈਕਸੀਨ ਦੀਆਂ 76 ਕਰੋੜ 41 ਲੱਖ ਤੋਂ ਜ਼ਿਆਦਾ ਖ਼ੁਰਾਕਾਂ ਲਗਾਈਆਂ ਜਾ ਚੁੱਕੀਆਂ ਹਨ। ਕੋਵਿਨ ਪੋਰਟਲ ’ਤੇ ਮੁਹੱਈਆ ਅੰਕੜਿਆਂ ਮੁਤਾਬਕ ਬੁੱਧਵਾਰ ਸ਼ਾਮ ਛੇ ਵਜੇ ਤਕ 61 ਲੱਖ ਟੀਕੇ ਲਗਾਏ ਗਏ।

ਅੰਕੜਿਆਂ ਮੁਤਾਬਕ ਹੁਣ ਤਕ 57.85 ਕਰੋੜ ਲੋਕਾਂ ਨੂੰ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਜਾ ਚੁੱਕੀ ਹੈ। ਇਨ੍ਹਾਂ ’ਚੋਂ 18.56 ਕਰੋੜ ਤੋਂ ਜ਼ਿਆਦਾ ਲੋਕ ਦੂਜੀ ਡੋਜ਼ ਵੀ ਲੈ ਚੁੱਕੇ ਹਨ। ਬੁੱਧਵਾਰ ਨੂੰ 54936 ਕੇਂਦਰਾਂ ’ਤੇ ਟੀਕੇ ਲਗਾਏ ਗਏ, ਜਿਨ੍ਹਾਂ ’ਚ 51632 ਸਰਕਾਰੀ ਤੇ 3304 ਨਿੱਜੀ ਟੀਕਾ ਕੇਂਦਰ ਸ਼ਾਮਲ ਹਨ।

Posted By: Sunil Thapa