ਸਟੇਟ ਬਿਊਰੋ, ਚੰਡੀਗੜ੍ਹ : ਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਤਬਾਦਲਿਆਂ 'ਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ ਹੈ। ਮੰਗਲਵਾਰ ਨੂੰ ਛੇ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਸਮੇਤ 14 ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਚੰਦਰ ਗੈਂਦ ਨੂੰ ਡਿਪਟੀ ਕਮਿਸ਼ਨਰ ਫਿਰੋਜ਼ਪੁਰ, ਧਰਮਪਾਲ ਨੂੰ ਚੀਫ ਐਡਮਿਨਿਸਟ੍ੇਟਰ ਪੁੱਡਾ ਮੋਹਾਲੀ ਦੇ ਨਾਲ ਸਪੈਸ਼ਲ ਸਕੱਤਰ ਹਾਊਸਿੰਗ, ਦਵਿੰਦਰ ਸਿੰਘ ਧਾਰੀਵਾਲ ਨੂੰ ਡਾਇਰੈਕਟਰ ਸਮਾਜਿਕ ਨਿਆਂ ਅਤੇ ਘੱਟ ਗਿਣਤੀ ਵਿਭਾਗ ਲਾਇਆ ਗਿਆ ਹੈ। ਇੰਦੂ ਮਲਹੋਤਰਾ ਨੂੰ ਡੀਪੀਆਈ ਕਾਲਜ ਦੇ ਨਾਲ ਐੱਮਡੀ ਪੰਜਾਬ ਫਾਈਨਾਂਸ ਕਾਰਪੋਰੇਸ਼ਨ, ਗੁਰਲਵਲੀਨ ਸਿੰਘ ਸਿੱਧੂ ਨੂੰ ਡੀਸੀ ਫ਼ਰੀਦਕੋਟ, ਮੁਹੰਮਦ ਤਈਅਬ ਨੂੰ ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ, ਮਨਜੀਤ ਸਿੰਘ ਬਰਾੜ ਨੰੂ ਡਾਇਰੈਕਟਰ ਇੰਡਸਟਰੀ ਅਤੇ ਡੀਪੀਐੱਸ ਖਰਬੰਦਾ ਨੂੰ ਡੀਸੀ ਕਪੂਰਥਲਾ ਲਗਾਇਆ ਗਿਆ ਹੈ। ਪ੍ਸ਼ਾਂਤ ਕੁਮਾਰ ਗੋਇਲ ਨੂੰ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ, ਸ਼ਿਵ ਦੁਲਾਰ ਸਿੰਘ ਿਢੱਲੋਂ ਨੂੰ ਡੀਸੀ ਅੰਮਿ੍ਤਸਰ, ਰਾਜੀਵ ਪਰਾਸ਼ਰ ਨੂੰ ਸਪੈਸ਼ਲ ਸਕੱਤਰ ਰੈਵੀਨਿਊ, ਕਮਲਦੀਪ ਸਿੰਘ ਸੰਘਾ ਨੂੰ ਸਕੱਤਰ ਮੰਡੀ ਬੋਰਡ, ਪੀਪੀਐੱਸ ਫੂਲਕਾ ਨੂੰ ਡੀਸੀ ਬਰਨਾਲਾ ਅਤੇ ਪੀਸੀਐੱਸ ਅਧਿਕਾਰੀ 'ਚ ਕਰਨੈਲ ਸਿੰਘ ਨੂੰ ਏਐੱਮਡੀ ਮਿਲਕਫੈੱਡ ਲਾਇਆ ਗਿਆ ਹੈ।