ਨਵੀਂ ਦਿੱਲੀ, ਜੇਐੱਨਆਈ : ਚੋਣ ਆਯੋਗ ਨੇ ਮੱਧ ਪ੍ਰਦੇਸ਼, ਗੁਜਰਾਤ, ਓਡੀਸ਼ਾ, ਨਗਾਲੈਂਡ, ਮਣੀਪੁਰ ਸਮੇਤ ਕਈ ਪ੍ਰਦੇਸ਼ਾਂ ਦੀਆਂ 56 ਵਿਧਾਨ ਸਭਾ ਸੀਟਾਂ ਤੇ ਇਕ ਲੋਕਸਭਾ ਸੀਟ 'ਤੇ ਉਪ ਚੋਣਾਂ ਦੀ ਤਾਰੀਖ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਸੀਟਾਂ 'ਤੇ 3 ਨਵੰਬਰ ਨੂੰ ਵੋਟਾਂ ਪਾਈਆਂ ਜਾਣਗੀਆਂ ਤੇ 10 ਨਵੰਬਰ ਨੂੰ ਗਿਣਤੀ ਕੀਤੀ ਜਾਵੇਗੀ। ਹਾਲਾਂਕਿ ਚੋਣ ਆਯੋਗ ਨੇ ਫੈਸਲਾ ਕੀਤਾ ਹੈ ਕਿ ਅਸਾਮ, ਕੇਰਲ, ਤਾਮਿਲਨਾਡੂ ਤੇ ਪੱਛਮੀ ਬੰਗਾਲ ਦੀਆਂ 7 ਸੀਟਾਂ 'ਤੇ ਉਪ ਚੋਣਾਂ ਨਹੀਂ ਹੋਣਗੀਆਂ।

ਜਿਨ੍ਹਾਂ ਸੀਟਾਂ 'ਤੇ ਚੋਣਾਂ ਨਹੀਂ ਹੋਣਗੀਆਂ ਉਨ੍ਹਾਂ 'ਚ ਅਸਾਮ ਦੇ ਰੰਗਪਾਰਾ, ਸਿਬਸਾਗਰ ਸੀਟ, ਕੇਰਲ ਦੀ ਕੁਟੱਨਾਦ ਤੇ ਚਵਾਰਾ ਸੀਟ, ਤਾਮਿਲਨਾਡੂ ਦੀ ਤਿਰੁਵੋਟੀਯੂਰ, ਗੂਡੀਅੱਟਮ (ਐੱਮਲੀ) ਤੇ ਫਲਕਟ (ਐੱਸਸੀ) ਸੀਟਾਂ ਹਨ। ਚੋਣ ਆਯੋਗ ਨੇ ਹੁਣ ਅਸਾਮ, ਕੇਰਲ, ਤਾਮਿਲਨਾਡੂ, ਪੱਛਮੀ ਬੰਗਾਲ 'ਚ ਉਪ ਚੋਣਾਂ ਨਾ ਕਰਾਉਣ ਦਾ ਫੈਸਲਾ ਕੀਤਾ ਹੈ।


ਜਾਣੋ - ਕਿਸ ਸੂਬੇ 'ਚ ਕਿੰਨੀਆਂ ਸੀਟਾਂ 'ਤੇ ਹੋਣਗੀਆਂ ਉਪਚੋਣਾਂ

ਸੂਬਾ ਵਿਧਾਨਸਭਾ ਸੀਟਾਂ


ਮੱਧ ਪ੍ਰਦੇਸ਼ - 28


ਗੁਜਰਾਤ - 8


ਓਡੀਸ਼ਾ - 2


ਨਾਗਾਲੈਂਡ - 2


ਮਨੀਪੁਰ - 2


ਉੱਤਰ ਪ੍ਰਦੇਸ਼ - 7


ਛੱਤੀਸਗੜ -. 1


ਹਰਿਆਣਾ - 1


ਝਾਰਖੰਡ -. 2


ਕਰਨਾਟਕ - 2


ਤੇਲੰਗਾਨਾ - 1

Posted By: Rajnish Kaur